29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਹਲਕਾ ਦਾਖਾ ’ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਾਂਸ ਕਲਾਂ ਲੋਕ ਮਿਲਣੀ ਪ੍ਰੋਗਰਾਮ ਅੱਜ- ਡਾ. ਕੰਗ

ਮੁੱਲਾਂਪੁਰ-ਦਾਖਾ, 28 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ’ਚ ਸ਼ਹਿਰੀ ਕਸਬੇ ਅਤੇ ਪਿੰਡਾਂ ਦੀ ਨੁਹਾਰ ਬਦਲਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੱਲ੍ਹ ਐਤਵਾਰ, 29 ਨਵੰਬਰ ਹਲਕਾ ਦਾਖਾ ਦੇ ਪਿੰਡ ਹਾਂਸ ਕਲਾਂ ਵਿਖੇ ਲੋਕ ਮਿਲਣੀ ਮੌਕੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੇੜਿਓ ਮਿਲਣ ਦਾ ਹਲਕਾ ਦਾਖਾ ਦੇ ਲੋਕਾਂ ’ਚ ਬੜਾ ਚਾਅ ਹੈ। ਇਹ ਪ੍ਰਗਟਾਵਾ ਆਪ ਪਾਰਟੀ ਵਲੋਂ ਆਗਾਮੀ ਪੰਜਾਬ ਚੋਣ ਲਈ ਹਲਕਾ ਦਾਖਾ ਉਮੀਦਵਾਰ ਡਾ: ਕੰਵਲ ਨੈਨ ਸਿੰਘ (ਕੇ.

ਅਜੀਤ ਡੈਸਕ 29-11-2026
ਮੁੱਲਾਂਪੁਰ-ਦਾਖਾ, 28 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ’ਚ ਸ਼ਹਿਰੀ ਕਸਬੇ ਅਤੇ ਪਿੰਡਾਂ ਦੀ ਨੁਹਾਰ ਬਦਲਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੱਲ੍ਹ ਐਤਵਾਰ, 29 ਨਵੰਬਰ ਹਲਕਾ ਦਾਖਾ ਦੇ ਪਿੰਡ ਹਾਂਸ ਕਲਾਂ ਵਿਖੇ ਲੋਕ ਮਿਲਣੀ ਮੌਕੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੇੜਿਓ ਮਿਲਣ ਦਾ ਹਲਕਾ ਦਾਖਾ ਦੇ ਲੋਕਾਂ ’ਚ ਬੜਾ ਚਾਅ ਹੈ। ਇਹ ਪ੍ਰਗਟਾਵਾ ਆਪ ਪਾਰਟੀ ਵਲੋਂ ਆਗਾਮੀ ਪੰਜਾਬ ਚੋਣ ਲਈ ਹਲਕਾ ਦਾਖਾ ਉਮੀਦਵਾਰ ਡਾ: ਕੰਵਲ ਨੈਨ ਸਿੰਘ (ਕੇ.ਐੱਨ.ਐੱਸ ਕੰਗ) ਵਲੋਂ ਲੋਕ ਮਿਲਣੀ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਬਾਅਦ ਕੀਤਾ। ਡਾ: ਕੇ.ਐੱਨ.ਐੱਸ ਕੰਗ ਦੱਸਿਆ ਕਿ ਹਲਕਾ ਦਾਖਾ ਦੇ ਅਹਿਮ ਅਤੇ ਵੱਡੇ ਪਿੰਡ ਸਰਾਭਾ ਸ਼ਹੀਦ ਕਰਤਾਰ ਸਿੰਘ ਦੀ ਸਲਾਨਾ ਬਰਸੀ ’ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ 16 ਨਵੰਬਰ ਨੂੰ ਸਰਾਭਾ ਪੁੱਜੇ ਸਨ, ਹੁਣ 29 ਨਵੰਬਰ ਨੂੰ ਹਲਕੇ ਅੰਦਰ ਦੂਸਰੇ ਵੱਡੇ ਪਿੰਡ ਹਾਂਸ ਕਲਾਂ ਮੁੱਖ ਮੰਤਰੀ ਦਾ ਪਹੁੰਚਣਾ ਸਾਡੇ ਅਤੇ ਹਲਕੇ ਦੇ ਲੋਕਾਂ ਲਈ ਫਰਾਕਦਿਲੀ ਹੈ। ਡਾ: ਕੇ.ਐੱਨ.ਐੱਸ ਕੰਗ ਕਿਹਾ ਕਿ ਹਲਕਾ ਦਾਖਾ ਦੇ ਪਿੰਡ ਹਾਂਸ ਕਲਾਂ ਵਿਖੇ ਐਤਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਲੋਕ ਮਿਲਣੀ ਸਮੇਂ 10 ਹਜ਼ਾਰ ਲੋਕਾਂ ਦੇ ਜੁੜਨ ਦਾ ਅਨੁਮਾਨ ਹੈ। ਡਾ: ਕੇ.ਐੱਨ.ਐੱਸ ਕਿਹਾ ਕਿ ਆਪ ਪਾਰਟੀ ਦੀ ਪੰਜਾਬ ਸਰਕਾਰ ਨੇ ਪਿਛਲੇ ਪੰਜ ਵਰਿ੍ਹਆਂ ’ਚ ਵਿਕਾਸ ਨੂੰ ਲੈ ਕੇ ਸਾਰੇ ਵਾਅਦੇ ਪੂਰੇ ਕਰ ਦਿੱਤੇ, ਜਿਨ੍ਹਾਂ ਵਿਚ ਜਲ ਸਪਲਾਈ, ਸੀਵਰੇਜ ਨਿਕਾਸੀ, ਸਟਰੀਟ ਲਾਈਟਾਂ, ਸਕੂਲਾਂ ਦੀਆਂ ਬਿਲਡਿੰਗਾਂ ਦਾ ਨਵੀਨੀਕਰਨ, ਕਈ ਹੋਰ ਕੰਮ ਹੋ ਚੁੱਕੇ ਹਨ। ਹੱਦਬੰਦੀ ਤੇ ਮਹਿਲਾ ਰਾਖਵਾਂਕਰਨ ਬਾਰੇ ਸ਼ੈਸਨ ਦੇ ਸਿਆਸੀ ਲਾਭ ਜਾਂ ਹਾਨ ਨੂੰ ਲੈ ਕੇ ਸਵਾਲ ਦੇ ਜਵਾਬ ’ਚ ਡਾ: ਕੇ.ਐੱਨ.ਐੱਸ ਕੰਗ ਕਿਹਾ ਕਿ ਇਹ ਸਭ ਕੇਂਦਰ ਸਰਕਾਰ ਦੀ ਲੋਕ ਸਭਾ ਜਾਂ ਰਾਜ ਸਭਾ ਦੇ ਹਿੱਸੇ ਆਉਂਦਾ, ਕਿਸੇ ਪਾਰਟੀ ਨੂੰ ਅਜਿਹਾ ਬਿੱਲ ਪਾਸ ਹੋਣ ਜਾਂ ਨਾ ਹੋਣ ਦਾ ਕੋਈ ਬਹੁਤਾ ਸਿਆਸੀ ਫਾਇਦਾ ਨਹੀਂ। 28Jag01 ਕੈਪਸ਼ਨ: ਡਾ: ਕੇ.ਐੱਨ.ਐੱਸ ਕੰਗ
ਪਿਛਲੀ ਖ਼ਬਰ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ (ਐੱਫ.ਏ.ਪੀ.) ਨੈਸ਼ਨਲ ਐਵਾਰਡਜ਼ 2026 ਵਿਚ ਹਾਸਿਲ ਕੀਤਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ ਸ਼ਬਦ ਗਾਇਨ ’ਚ ਹਿੱਸਾ ਵਾਲੇ ਬੱਚਿਆਂ ਨੂੰ ਪ੍ਰਿੰ: ਸਚਦੇਵਾ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।