ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ
ਰਾਏਕੋਟ, 29 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਕੌਮਾਂਤਰੀ ਪੱਧਰ ’ਤੇ ਸਮਾਜ ਸੇਵੀ ਕਾਰਜ਼ਾਂ ’ਚ ਵੱਡੇ ਪੱਧਰ ’ਤੇ ਹਿੱਸਾ ਲੈ ਰਹੀ ਰੋਟਰੀ ਕਲੱਬ ਰਾਏਕੋਟ (ਮਿੱਡ ਟਾਊਨ-3070) ਵਲੋਂ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਦੇ ਨਜ਼ਦੀਕ ਸਥਿਤ ਮੈਡੀਸੇਫ ਹਸਪਤਾਲ ਵਿਖੇ ਪੰਜਾਬ ਆਈ ਹਸਪਤਾਲ ਰਾਏਕੋਟ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਪ੍ਰਧਾਨ ਹਰਵਿੰਦਰ ਸਿੰਘ ਰਾਣਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਅਤੇ ਡਿਸਟ੍ਰਿਕ ਸੈਕਟਰੀ ਰੋਟਰੀਅਨ ਅਤਰ ਸਿੰਘ ਚੱਢਾ ਨੇ ਰੀਬਨ ਕੱਟ ਕੇ ਕੀਤਾ।
ਅਜੀਤ ਡੈਸਕ
30-11-2026