24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਿੰਡ ਖੁਰਦ ਦੇ ਛਿੰਝ ਮੇਲੇ ’ਚ ਹਰਸ਼ ਬਾਬਾ ਫਲਾਹੀ ਨੇ ਜਿੱਤੀ ਪਟਕੇ ਦੀ ਕੁਸ਼ਤੀ

ਉੜਾਪੜ/ਲਸਾੜਾ, 22 ਅਗਸਤ (ਲਖਵੀਰ ਸਿੰਘ ਖੁਰਦ) - ਬਲਾਕ ਔੜ ਦੇ ਪਿੰਡ ਖੁਰਦ ਵਿਖੇ ਪੰਜ ਪੀਰਾਂ ਦੀ ਪ੍ਰਬੰਧਕ ਕਮੇਟੀ, ਐਨ. ਆਰ.

ਅਜੀਤ ਡੈਸਕ 23-08-2026
ਉੜਾਪੜ/ਲਸਾੜਾ, 22 ਅਗਸਤ (ਲਖਵੀਰ ਸਿੰਘ ਖੁਰਦ) - ਬਲਾਕ ਔੜ ਦੇ ਪਿੰਡ ਖੁਰਦ ਵਿਖੇ ਪੰਜ ਪੀਰਾਂ ਦੀ ਪ੍ਰਬੰਧਕ ਕਮੇਟੀ, ਐਨ. ਆਰ. ਆਈ. ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਸਾਲਾਨਾ ਭੰਡਾਰਾ ਅਤੇ ਛਿੰਝ ਮੇਲਾ ਕਰਾਇਆ ਗਿਆ। ਸਾਂਈ ਪ੍ਰੀਤਮ ਚੰਦ ਦੀ ਯਾਦ ’ਚ ਮਨਾਏ ਗਏ ਇਸ ਮੇਲੇ ’ਚ ਸਭ ਤੋਂ ਪਹਿਲਾਂ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਸੇਵਾ ਕੀਤੀ ਗਈ। ਉਪਰੰਤ ਵੱਖ-ਵੱਖ ਨਕਾਲ ਪਾਰਟੀਆਂ ਵਲੋਂ ਤਿੰਨ ਦਿਨ ਨਕਲਾਂ ਤੇ ਕਵਾਲੀਆਂ ਪੇਸ਼ ਕੀਤੀਆਂ ਗਈਆਂ। ਸ਼ਾਮ ਸਮੇਂ ਪਟਕੇ ਦੀ ਝੰਡੀ ਲੈ ਕੇ ਸਾਰੇ ਨਗਰ ਦੀ ਪ੍ਰਕਿਰਮਾ ਕੀਤੀ ਗਈ ਤੇ ਅਖਾੜੇ ਵਿਚ ਮੱਥਾ ਟੇਕ ਕੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ ਗਈ। ਵੱਖ-ਵੱਖ ਅਖਾੜਿਆਂ ਤੋਂ ਪਹੁੰਚੇ ਹੋਏ ਪਹਿਲਵਾਨਾਂ ਵਲੋਂ 40 ਦੇ ਕਰੀਬ ਫਸਵੀਆਂ ਤੇ ਦਿਲਚਸਪ ਕੁਸ਼ਤੀਆਂ ਲੜੀਆਂ ਗਈਆਂ। ਚੋਟੀ ਦੇ ਪਹਿਲਵਾਨਾਂ ਦੀਆਂ ਸਪੈਸ਼ਲ ਕੁਸ਼ਤੀਆਂ ਕਰਾਈਆਂ। ਪਟਕੇ ਦੀ ਪਹਿਲੇ ਨੰਬਰ ਦੀ ਕੁੁਸ਼ਤੀ ਸਿਮਰਣ ਮੁਕੰਦਪੁਰ ਤੇ ਹਰਸ਼ ਬਾਬਾ ਫਲਾਹੀ ਵਿਚਕਾਰ ਹੋਈ ਜਿਸ ਵਿੱਚ ਦੋਨੋ ਪਹਿਲਵਾਨ ਨੇ ਚੰਗੀ ਕੁਸ਼ਤੀ ਦਾ ਪ੍ਰਦਰਸ਼ਨ ਕੀਤਾ ਜਿਸ ਵਿੱਚ ਹਰਸ਼ ਇਸ ਕੁਸ਼ਤੀ ਵਿੱਚ ਜੇਤੂ ਰਿਹਾ। ਦੂਜੇ ਨੰਬਰ ਦੀ ਕੁਸ਼ਤੀ ਜਾਖਰ ਮਾਲੋ ਮਜਾਰਾ ਤੇ ਅਭੀ ਫਲਾਹੀ ਵਿਚਕਾਰ ਹੋਈ। ਪ੍ਰਬੰਧਕਾਂ ਵਲੋਂ ਪਟਕੇ ਦੇ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਟਕੇ ਦੀਆਂ ਕੁਸ਼ਤੀਆਂ ਦਾ ਪਹਿਲਾ ਇਨਾਮ ਬਾਵਾ ਸਿੰਘ ਪੁੱਤਰ ਸ਼ੇਰ ਸਿੰਘ (ਪੰਦਰਾਵਲ) ਦੇ ਪਰਿਵਾਰ ਵਲੋਂ ਅਤੇ ਦੂਜੇ ਨੰਬਰ ਦੀ ਕੁਸ਼ਤੀ ਦਾ ਇਨਾਮ ਸੁਖਦੇਵ ਸਿੰਘ ਪਾਬਲਾ ਪੁੱਤਰ ਸਵਰਗਵਾਸੀ ਪਿਆਰਾ ਸਿੰਘ ਖੁਰਦ ਦੇ ਪਰਿਵਾਰ ਵਲੋਂ ਦਿੱਤਾ ਗਿਆ। ਪ੍ਰਬੰਧਕ ਕਮੇਟੀ ਵਲੋਂ ਇਸ ਛਿੰਝ ਮੇਲੇ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇਕਬਾਲ ਸਿੰਘ, ਗੁਰਮੁਖ ਸਿੰਘ, ਮੋਹਣ ਸਿੰਘ, ਸੁਖਦਿਆਲ ਸਿੰਘ, ਕੁਲਵਿੰਦਰ ਸਿੰਘ, ਅਜੀਤ ਸਿੰਘ, ਅਵਤਾਰ ਸਿੰਘ ਸੈਕਟਰੀ, ਜਤਿੰਦਰ ਸਿੰਘ ਸਰਪੰਚ, ਬਲਦੇਵ ਸਿੰਘ, ਪ੍ਰਿਤਪਾਲ ਸਿੰਘ, ਸਰਬਜੀਤ ਸਿੰਘ ਸਾਬੀ ਅਤੇ ਪਰਮਿੰਦਰ ਸਿੰਘ ਪੰਚ ਚੱਕਦਾਨਾ ਵੀ ਹਾਜਰ ਸਨ।
ਪਿਛਲੀ ਖ਼ਬਰ ਰਾਠੋਰ ਅਤੇ ਮਿੰਟੂ ਦਾ ਮੈਲਬੌਰਨ ਵਿਖੇ ਹੋਮ ਮਨਿਸਟਰ ਵੱਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੀ ਬਰਸੀ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।