26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬਘੌਰਾ ਵਿਖੇ ਐਨ.ਆਰ.ਆਈ ਵੀਰਾਂ ਵੱਲੋਂ ਗੁਰਬਾਣੀ ਸੰਥਿਆ ਲੈਣ ਵਾਲੇ ਬੱਚਿਆਂ ਦਾ ਕੀਤਾ ਸਨਮਾਨ

ਨਵਾਂਸ਼ਹਿਰ, 25 ਅਗਸਤ (ਹਰਮਿੰਦਰ ਸਿੰਘ ਪਿੰਟੂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਬਘੌਰਾ ਵਿਖੇ ਐਨ. ਆਰ.

ਅਜੀਤ ਡੈਸਕ 26-08-2026
ਨਵਾਂਸ਼ਹਿਰ, 25 ਅਗਸਤ (ਹਰਮਿੰਦਰ ਸਿੰਘ ਪਿੰਟੂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਬਘੌਰਾ ਵਿਖੇ ਐਨ.ਆਰ.ਆਈ ਵੀਰਾਂ ਮਨਵੀਰ ਸਿੰਘ ਅਟਵਾਲ, ਪਲਵਿੰਦਰ ਸਿੰਘ ਅਟਵਾਲ ਅਮਰੀਕਾ ਨਿਵਾਸੀ ਪੱਕਿਆਂ ਵਾਲਿਆਂ ਵੱਲੋਂ ਗੁਰਬਾਣੀ ਸੰਥਿਆ ਲੈਣ ਵਾਲੇ ਬੱਚਿਆਂ ਦਾ ਅਤੇ ਵੱਖ-ਵੱਖ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਟੇਟ ਐਵਾਰਡੀ ਮਾਸਟਰ ਪਰਵਿੰਦਰ ਸਿੰਘ ਭੰਗਲ ਨੇ ਦੱਸਿਆ ਕਿ ਪਿੰਡ ਦੇ 45 ਬੱਚਿਆਂ ਨੂੰ ਪਿੰਡ ਦੀ ਗੁਰਸਿੱਖ ਬੀਬੀ ਖੁਸ਼ਕਿਸਮਤ ਕੌਰ ਨੇ ਗੁਰਬਾਣੀ ਸੰਥਿਆ ਕਰਵਾਈ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਮੌਕੇ ਐਨ.ਆਰ.ਆਈ ਵੀਰਾਂ ਪਲਵਿੰਦਰ ਸਿੰਘ ਪੱਕਿਆਂ ਵਾਲੇ ਅਮਰੀਕਾ ਨਿਵਾਸੀ ਵੱਲੋਂ ਬੱਚਿਆਂ ਨੂੰ ਮੁਫਤ ਕਿਤਾਬਾਂ ਅਤੇ ਨਗਦ ਰਾਸ਼ੀ ਦਿੱਤੀ ਗਈ। ਸਟੇਟ ਐਵਾਰਡੀ ਮਾਸਟਰ ਪਰਵਿੰਦਰ ਭੰਗਲ ਨੇ ਦੱਸਿਆ ਇਸ ਮੌਕੇ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਅਤੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਵਾਲੇ ਫੁਟਬਾਲ ਕੋਚ ਰਵਿੰਦਰ ਸਿੰਘ ਮਾਹਲਪੁਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਗਦ ਰਾਸ਼ੀ ਦਿੱਤੀ ਗਈ। ਸਟੇਜ ਸਕੱਤਰ ਦੀ ਸੇਵਾ ਪ੍ਰੀਤਮ ਭਗਤ ਨੇ ਨਿਭਾਈ। ਇਸ ਮੌਕੇ ਮਾਸਟਰ ਪਰਵਿੰਦਰ ਭੰਗਲ ਨੇ ਕਿਹਾ ਕਿ ਐਨ.ਆਰ.ਆਈ ਵੀਰਾਂ ਵੱਲੋਂ ਪਹਿਲਾਂ ਵੀ ਪਿੰਡ ਦੇ ਵਿਕਾਸ ਕਾਰਜਾਂ ਲਈ ਅਨੇਕਾਂ ਕੰਮ ਕੀਤੇ ਜਾਂਦੇ ਹਨ ਅਤੇ ਹਰੇਕ ਸਾਲ ਪਿੰਡ ਵਿੱਚ ਟੂਰਨਾਮੈਂਟ ਵੀ ਕਰਵਾਏ ਜਾਂਦੇ ਹਨ। ਤਾਂ ਜੋ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਜਾਗਰੂਕ ਹੋਵੇ। ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਸਮਾਜ ਸੇਵੀਆਂ ਨੇ ਐਨ.ਆਰ.ਆਈ ਵੀਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਦਲੀਪ ਸਿੰਘ ਦੁਬਈ, ਬਾਬਾ ਅਸ਼ਪਾਲ ਸਿੰਘ, ਸੁਖਚੈਨ ਸਿੰਘ, ਹਰਬੰਸ ਲਾਲ, ਮਹਿੰਦਰ ਸਿੰਘ, ਬਲਜਿੰਦਰ ਕੁਮਾਰ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਸਰਪੰਚ ਮੋਹਣ ਲਾਲ, ਹਰੀ ਚੰਦਰ, ਮਨਪ੍ਰੀਤ ਸਿੰਘ, ਜੋਗਿੰਦਰ ਸਿੰਘ, ਅਮਰ ਸਿੰਘ, ਮਾਸਟਰ ਪਰਵਿੰਦਰ ਸਿੰਘ ਭੰਗਲ, ਬਲਵੀਰ ਸਿੰਘ ਜੈਲਦਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹੇ ਦੇ 10 ਖੇਡ ਮੈਦਾਨ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਤੇ ਜਸਪ੍ਰੀਤ ਸਿੰਘ ਰੋਬੀ ਕੰਗ ਵੱਲੋਂ ਲੋਕ ਅਰਪਿਤ ਨੌਜਵਾਨਾ... ਅਗਲੀ ਖ਼ਬਰ ਰੋਬੀ ਕੰਗ ਨੇ ਮੰਗੂਵਾਲ ਦੀ ਸਮਾਰਟ ਗਰਾਊਂਡ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।