27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਵੈ-ਇੱਛੁਕ ਖੂਨਦਾਨ ਕੈਂਪ 29 ਨੂੰ

ਨਵਾਂਸ਼ਹਿਰ, 26 ਅਗਸਤ (ਹਰਮਿੰਦਰ ਸਿੰਘ ਪਿੰਟੂ)- ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਐਗਜ਼ੈਕਟਿਵ ਬੌਡੀ ਦੀ ਮੀਟਿੰਗ ਚੇਅਰਮੈਨ ਡਾ. ਜੇ.

ਅਜੀਤ ਡੈਸਕ 27-08-2026
ਨਵਾਂਸ਼ਹਿਰ, 26 ਅਗਸਤ (ਹਰਮਿੰਦਰ ਸਿੰਘ ਪਿੰਟੂ)- ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਐਗਜ਼ੈਕਟਿਵ ਬੌਡੀ ਦੀ ਮੀਟਿੰਗ ਚੇਅਰਮੈਨ ਡਾ. ਜੇ.ਡੀ. ਵਰਮਾ ਦੀ ਸਰਪ੍ਰਸਤੀ ਅਤੇ ਪ੍ਰਧਾਨ ਐਸ.ਕੇ. ਪੁਰੀ ਦੀ ਪ੍ਰਧਾਨਗੀ ਹੇਠ ਸ਼੍ਰੀ ਰਾਮ ਸ਼ਰਣਮ ਮੰਦਰ ਲਾਲ ਚੌਂਕ ਨਵਾਂਸ਼ਹਿਰ ਵਿਖੇ ਹੋਈ। ਪ੍ਰਧਾਨ ਐਸ.ਕੇ ਪੁਰੀ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਪਹਿਲਾਂ ਨਿਰਧਾਰਤ ਮਿਤੀ ਅਨੁਸਾਰ ਤੀਸਰਾ ਸਵੈ-ਇੱਛੁਕ ਖੂਨਦਾਨ ਕੈਂਪ 29 ਅਗਸਤ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਬਲੱਡ ਡੋਨਰਜ਼ ਕੰਪਲੈਕਸ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਵਲੋਂ ਖੂਨਦਾਨੀ ਨੌਜਵਾਨਾਂ ਨੂੰ ਇਸ ਨੇਕ ਤੇ ਪੁੰਨ ਦੇ ਕਾਰਜ ਵਿੱਚ ਖੂਨਦਾਨ ਕਰ ਕੇ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਪ੍ਰਧਾਨ ਪੁਰੀ ਵਲੋਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਸਵੇਰੇ ਕੈਂਪ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਜਨਰਲ ਸਕੱਤਰ ਸੁਖਦੇਵ ਸ਼ਰਮਾ, ਪ੍ਰੋਫੈਸਰ ਐਸ.ਕੇ. ਬਰੂਟਾ, ਰਾਮਧੰਨ ਚੌਧਰੀ, ਸਰਵਣ ਰਾਮ, ਹੁਸਨ ਲਾਲ ਬਾਲੀ, ਅਸ਼ੋਕ ਸ਼ਰਮਾ, ਲਖਵੀਰ ਸਿੰਘ, ਮਨੋਹਰ ਲਾਲ ਆਹੂਜਾ ਅਤੇ ਪ੍ਰਸ਼ੋਤਮ ਬੈਂਸ ਵੀ ਹਾਜ਼ਰ ਸਨ। ਤਸਵੀਰ 26 ਨਵਾਂਸ਼ਹਿਰ 19 ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਐਗਜ਼ੈਕਟਿਵ ਬਾਡੀ ਦੀ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਮੈਂਬਰ। ਤਸਵੀਰ : ਹਰਮਿੰਦਰ ਸਿੰਘ ਪਿੰਟੂ
ਪਿਛਲੀ ਖ਼ਬਰ ਮੋਦੀ ਸਰਕਾਰ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾ ਰਹੀ ਹੈ - ਸਿੱਖ ਆਗੂ ਅਗਲੀ ਖ਼ਬਰ ਮਹਿੰਗਾਈ ਨੇ ਗਰੀਬਾਂ ਦਾ ਜਿਉਣਾ ਦੁੱਭਰ ਕੀਤਾ - ਗਿੱਲ ਥਾਂਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।