28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪਿੰਡ ਬਾਗੋਵਾਲ ’ਚ ਖੇਡਾਂ ਨੂੰ ਮਿਲਿਆ ਨਵਾਂ ਹੁਲਾਰਾ, ਯੂਥ ਆਗੂ ਕਟਾਰੀਆ ਵੱਲੋਂ ਸਟੇਡੀਅਮ ਦਾ ਉਦਘਾਟਨ

ਕਾਠਗੜ੍ਹ/ਰੱਤੇਵਾਲ, 27 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ) - ਹਲਕਾ ਬਲਾਚੌਰ ਦੇ ਪਿੰਡ ਬਾਗੋਵਾਲ ਵਿਖੇ ਨੌਜਵਾਨਾਂ ਲਈ ਖੁਸ਼ੀ ਦਾ ਮੌਕਾ ਉਸ ਵੇਲੇ ਆਇਆ ਜਦੋਂ ਹਲਕੇ ਦੇ ਉਭੱਰਦੇ ਯੂਥ ਆਗੂ ਕਰਨਵੀਰ ਕਟਾਰੀਆ ਵੱਲੋਂ ਪਿੰਡ ਵਿੱਚ ਲਗਪਗ 13 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਨਵੇਂ ਸਟੇਡੀਅਮ ਦਾ ਉਦਘਾਟਨ ਬੜੀ ਧੂਮਧਾਮ ਨਾਲ ਕੀਤਾ ਗਿਆ। ਕਾਠਗੜ੍ਹ ਦੇ ਨੇੜੇ ਪੈਂਦੇ ਪਿੰਡ ਬਾਗੋਵਾਲ ’ਚ ਹੋਏ ਇਸ ਸਮਾਗਮ ਦੌਰਾਨ ਪਿੰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਅਜੀਤ ਡੈਸਕ 28-08-2026
ਕਾਠਗੜ੍ਹ/ਰੱਤੇਵਾਲ, 27 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ) - ਹਲਕਾ ਬਲਾਚੌਰ ਦੇ ਪਿੰਡ ਬਾਗੋਵਾਲ ਵਿਖੇ ਨੌਜਵਾਨਾਂ ਲਈ ਖੁਸ਼ੀ ਦਾ ਮੌਕਾ ਉਸ ਵੇਲੇ ਆਇਆ ਜਦੋਂ ਹਲਕੇ ਦੇ ਉਭੱਰਦੇ ਯੂਥ ਆਗੂ ਕਰਨਵੀਰ ਕਟਾਰੀਆ ਵੱਲੋਂ ਪਿੰਡ ਵਿੱਚ ਲਗਪਗ 13 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਨਵੇਂ ਸਟੇਡੀਅਮ ਦਾ ਉਦਘਾਟਨ ਬੜੀ ਧੂਮਧਾਮ ਨਾਲ ਕੀਤਾ ਗਿਆ। ਕਾਠਗੜ੍ਹ ਦੇ ਨੇੜੇ ਪੈਂਦੇ ਪਿੰਡ ਬਾਗੋਵਾਲ ’ਚ ਹੋਏ ਇਸ ਸਮਾਗਮ ਦੌਰਾਨ ਪਿੰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਯੂਥ ਆਗੂ ਕਰਨਵੀਰ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨਾ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤੇ ਇਸੇ ਸੋਚ ਤਹਿਤ ਹੀ ਪਿੰਡਾਂ ਵਿੱਚ ਖੇਡ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਏਗਾ। ਸਟੇਡੀਅਮ ਦੇ ਉਦਘਾਟਨ ਮੌਕੇ ਪਿੰਡ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ, ਨੌਜਵਾਨ ਤੇ ਪਿੰਡ ਵਾਸੀ ਹਾਜ਼ਰ ਸਨ। ਪਿੰਡ ਵਾਸੀਆਂ ਨੇ ਇਸ ਸ਼ਲਾਘਾਯੋਗ ਉਪਰਾਲੇ ਦਾ ਦਿਲੋਂ ਸਵਾਗਤ ਕਰਦਿਆਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ, ਮੁੱਖ ਮੰਤਰੀ ਭਗਵੰਤ ਮਾਨ ਤੇ ਯੂਥ ਆਗੂ ਕਰਨਵੀਰ ਕਟਾਰੀਆ ਦਾ ਇਸ ਨੇਕ ਉਪਰਾਲੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਬੱਲੋਵਾਲ ਸੌਂਖੜੀ ਦਾ ਸਰਕਾਰੀ ਸਮਾਰਟ ਸਕੂਲ ਖੋਲ੍ਹ ਰਿਹੈ ਮੌਜੂਦਾ ਸਰਕਾਰ ਦੀ ਸਿੱਖਿਆ ਸੁਧਾਰਾਂ ਦੀ ਪੋਲ - ਅਜੇ ਮੰਗੂਪੁਰ ਅਗਲੀ ਖ਼ਬਰ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਹੱਕ ਤੇ ਸਹੂਲਤਾਂ ਦਿੱਤੀਆਂ, ਵਿਰੋਧੀ ਸਿਰਫ਼ ਭਰਮ ਫੈਲਾਉਂਦੇ ਰਹੇ- ਜਸਵੰਤ ਸਿੰਘ ਵਰਿਆਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।