29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰਾਧਾ ਮਾਧਵ ਸੇਵਾ ਸੰਮਤੀ ਨੇ ਬਲਾਚੌਰ ਵਿਖੇ ਲਗਾਇਆ ਦੁੱਧ ਦਾ ਲੰਗਰ

ਬਲਾਚੌਰ, 28 ਅਗਸਤ (ਨਰੇਸ਼ ਧੌਲ) - ਰਾਧਾ ਮਾਧਵ ਸੇਵਾ ਸੰਮਤੀ ਵੱਲੋਂ ਸ਼ਿਵਾ ਡੇਅਰੀ ਬਲਾਚੌਰ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ। ਲੰਗਰ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਅਚਾਰਿਆ ਅਰਵਿੰਦ ਗੋਪਾਲ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਮਨੁੱਖੀ ਜਾਮੇ ਦੌਰਾਨ ਆਪਣੀ ਕਿਰਤ ਕਮਾਈ ਵਿੱਚੋਂ ਅਜਿਹੇ ਧਾਰਮਿਕ ਅਤੇ ਸਮਾਜਿਕ ਕਾਰਜ ਕਰਵਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਅਜੀਤ ਡੈਸਕ 29-08-2026
ਬਲਾਚੌਰ, 28 ਅਗਸਤ (ਨਰੇਸ਼ ਧੌਲ) - ਰਾਧਾ ਮਾਧਵ ਸੇਵਾ ਸੰਮਤੀ ਵੱਲੋਂ ਸ਼ਿਵਾ ਡੇਅਰੀ ਬਲਾਚੌਰ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ। ਲੰਗਰ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਅਚਾਰਿਆ ਅਰਵਿੰਦ ਗੋਪਾਲ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਮਨੁੱਖੀ ਜਾਮੇ ਦੌਰਾਨ ਆਪਣੀ ਕਿਰਤ ਕਮਾਈ ਵਿੱਚੋਂ ਅਜਿਹੇ ਧਾਰਮਿਕ ਅਤੇ ਸਮਾਜਿਕ ਕਾਰਜ ਕਰਵਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸੇਵਾਦਾਰਾਂ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਤੇ ਸੰਗਤਾਂ ਨੂੰ ਦੁੱਧ ਦਾ ਲੰਗਰ ਛਕਾਇਆ ਗਿਆ। ਸ਼ਿਵਾ ਡੇਅਰੀ ਬਲਾਚੌਰ ਦੇ ਮਾਲਕ ਸੰਦੀਪ ਭੂੰਬਲਾ ਵੱਲੋਂ ਅਚਾਰਿਆ ਅਰਵਿੰਦ ਗੋਪਾਲ, ਸਮੁੱਚੇ ਸਹਿਯੋਗੀਆਂ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਨਿਰਮਲ ਭੂੰਬਲਾ, ਭਾਜਪਾ ਆਗੂ ਪੰਮਾ ਬਲਾਚੌਰੀਆ, ਚੰਨੀ ਧਕਤਾਣਾ ਆਦਿ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਝਿੰਗੜਾਂ ਵਿਖੇ ਅਖੰਡ ਪਾਠ ਦੀ ਪਹਿਲੀ ਲੜੀ ਨਾਲ ਸ਼ੁੁਰੂ ਹੋਇਆ ਰਾਜਾ ਸਾਹਿਬ ਦਾ ਸਾਲਾਨਾ ਜੋੜ ਮੇਲਾ 31 ਅਗਸਤ ਨੂੰ ਤੀ... ਅਗਲੀ ਖ਼ਬਰ ਦੋਆਬਾ ਗਰੁੱਪ ਆਫ਼ ਕਾਲਜਿਜ਼ ਨੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।