ਸ਼ੇਖੂਪੁਰ ਬਾਗ਼ ਦਾ ਸਾਲਾਨਾ ਛਿੰਝ ਮੇਲਾ 5 ਸਤੰਬਰ ਨੂੰ
ਉਸਮਾਨਪੁਰ, 29 ਅਗਸਤ (ਸੰਦੀਪ ਮਝੂਰ) - ਪਿੰਡ ਸ਼ੇਖੂਪੁਰ ਬਾਗ਼ ਦਾ ਸਲਾਨਾ ਛਿੰਝ ਮੇਲਾ ਸਰਪੰਚ ਗੁਰਪ੍ਰੀਤ ਕੌਰ ਅਤੇ ਗੁੱਗਾ ਜਾਹਰ ਪੀਰ ਛਿੰਝ ਮੇਲਾ ਪ੍ਰਬੰਧਕ ਕਮੇਟੀ ਰਜਿ: 1747 ਸਮੂਹ ਮੈਂਬਰਾਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 5 ਸਤੰਬਰ ਦਿਨ ਸ਼ਨੀਵਾਰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਜਸਵਿੰਦਰ ਸਿੰਘ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਦੱਸਿਆ ਕਿ 3 ਸਤੰਬਰ ਦਿਨ ਵੀਰਵਾਰ ਨੂੰ ਪੰਚਾਇਤ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ ਅਤੇ 5 ਸਤੰਬਰ ਨੂੰ ਭੋਗ ਪੈਣ ਉਪਰੰਤ ਛਿੰਝ ਮੇਲਾ ਕਰਵਾਇਆ ਜਾਵੇਗਾ।
ਉਸਮਾਨਪੁਰ, 29 ਅਗਸਤ (ਸੰਦੀਪ ਮਝੂਰ) - ਪਿੰਡ ਸ਼ੇਖੂਪੁਰ ਬਾਗ਼ ਦਾ ਸਲਾਨਾ ਛਿੰਝ ਮੇਲਾ ਸਰਪੰਚ ਗੁਰਪ੍ਰੀਤ ਕੌਰ ਅਤੇ ਗੁੱਗਾ ਜਾਹਰ ਪੀਰ ਛਿੰਝ ਮੇਲਾ ਪ੍ਰਬੰਧਕ ਕਮੇਟੀ ਰਜਿ: 1747 ਸਮੂਹ ਮੈਂਬਰਾਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 5 ਸਤੰਬਰ ਦਿਨ ਸ਼ਨੀਵਾਰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਜਸਵਿੰਦਰ ਸਿੰਘ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਦੱਸਿਆ ਕਿ 3 ਸਤੰਬਰ ਦਿਨ ਵੀਰਵਾਰ ਨੂੰ ਪੰਚਾਇਤ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ ਅਤੇ 5 ਸਤੰਬਰ ਨੂੰ ਭੋਗ ਪੈਣ ਉਪਰੰਤ ਛਿੰਝ ਮੇਲਾ ਕਰਵਾਇਆ ਜਾਵੇਗਾ। ਇਸ ਮੌਕੇ ਛਿੰਝ ਮੇਲੇ ਵਿੱਚ ਪੰਜਾਬ ਭਰ ਤੋਂ ਚੋਟੀ ਦੇ ਪਹਿਲਵਾਨ ਭਾਗ ਲੈਣਗੇ। ਜੇਤੂਆਂ ਨੂੰ ਪ੍ਰਬੰਧਕਾਂ ਵਲੋਂ ਨਕਦਨਾਮਾ ਅਤੇ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ, ਲਲਿਤ ਮੋਹਨ ਪਾਠਕ, ਸਰਬਜੀਤ ਸਿੰਘ ਬਾਹੀਆ ਐਸ. ਪੀ. ਡੀ, ਪੰਕਜ ਸ਼ਰਮਾ ਡੀ. ਐਸ. ਪੀ ਨਵਾਂਸ਼ਹਿਰ ਆਦਿ ਮੁੱਖ ਮਹਿਮਾਨ ਵਜੋਂ ਸ਼ਿਕਰਤ ਕਰਨਗੇ। ਇਸ ਮੌਕੇ ਬਿੱਕਰ ਸਿੰਘ, ਗੁਰਪ੍ਰੀਤ ਕੌਰ ਸਰਪੰਚ, ਅਮਰਜੀਤ ਸਿੰਘ, ਘੰਮਣ ਲਾਲ ਮੀਤ ਪ੍ਰਧਾਨ, ਉਜਾਗਰ ਸਿੰਘ, ਜਸਵੰਤ ਸਿੰਘ, ਗੁਰਮੁਖ ਸਿੰਘ, ਸਰਵਣ ਸਿੰਘ, ਜਸਵੀਰ ਸਿੰਘ (ਸਾਰੇ ਮੈਂਬਰ), ਕਰਮਜੀਤ ਸਿੰਘ, ਜੋਗਾ ਸਿੰਘ ਠੇਕੇਦਾਰ, ਮਨਜੋਤ ਸਿੰਘ ਰਾਜਾ ਯੂ. ਕੇ ਆਦਿ ਵੀ ਹਾਜਰ ਸਨ।