03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬੇੜਿੰਗ ਦੇ ਕੁਸ਼ਤੀ ਦੰਗਲ ’ਚ ਪਰਮਿੰਦਰ ਪੱਟੀ ਨੇ ਜਿੱਤੀ 71 ਹਜ਼ਾਰ ਦੀ ਵੱਡੀ ਮਾਲੀ

ਤਲਵਾੜਾ, 2 ਸਤੰਬਰ (ਐਚ. ਐਸ.

ਅਜੀਤ ਡੈਸਕ 03-09-2026
ਤਲਵਾੜਾ, 2 ਸਤੰਬਰ (ਐਚ.ਐਸ. ਮਿੱਠੂ)- ਪਿੰਡ ਬੇੜਿੰਗ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਦੰਗਲ ਦੌਰਾਨ ਪਹਿਲਵਾਨਾਂ ਨੇ ਜ਼ਬਰਦਸਤ ਕੁਸ਼ਤੀ ਦੇ ਜੌਹਰ ਦਿਖਾ ਕੇ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਇਸ ਮੌਕੇ ਸਮਾਜ ਸੇਵੀ ਅਤੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਦੰਗਲ ਦੀ ਮੁੱਖ ਖਿੱਚ ਵੱਡੀ ਮਾਲੀ ਦੀ ਕੁਸ਼ਤੀ ਰਹੀ, ਜੋ ਪਹਿਲਵਾਨ ਪਰਮਿੰਦਰ ਪੱਟੀ ਅਤੇ ਜੱਸਾ ਫਗਵਾੜਾ ਦਰਮਿਆਨ ਹੋਈ। ਸਖ਼ਤ ਮੁਕਾਬਲੇ ਤੋਂ ਬਾਅਦ ਪਰਮਿੰਦਰ ਪੱਟੀ ਨੇ ਜਿੱਤ ਦਰਜ ਕਰਦਿਆਂ 71 ਹਜ਼ਾਰ ਰੁਪਏ ਦੀ ਵੱਡੀ ਮਾਲੀ ਆਪਣੇ ਨਾਮ ਕੀਤੀ। ਇਸ ਮੌਕੇ ਸਟੇਟ ਪੱਧਰ ’ਤੇ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਜੂਨੀਅਰ ਖਿਡਾਰੀਆਂ ਕਨਵ ਬਰਿੰਗਲੀ, ਸਕਸ਼ਮ ਬੇੜਿੰਗ ਅਤੇ ਫ਼ਰਮਾਨ ਨੂੰ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਨਵਲ ਕਿਸ਼ੋਰ, ਸਰੂਪ ਚੰਦ, ਪ੍ਰਧਾਨ ਤਿਲਕ ਰਾਜ, ਸੁਰਜੀਤ ਸਿੰਘ, ਪੰਡਿਤ ਗੋਪਾਲ ਕ੍ਰਿਸ਼ਨ, ਲੱਕੀ ਠਾਕੁਰ, ਨਾਨਕ ਚੰਦ, ਧਰਮ ਸਿੰਘ, ਸਾਹਿਲ, ਰਾਜੂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਸਰਹਾਲਾ ਖ਼ੁਰਦ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਬਾਗਪੁਰ ਵਲੋਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸੰਜੀਵ ਤਲਵਾੜ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।