ਬਾਬਾ ਸ਼ਹੀਦ ਮੰਦਰ ਪੋਜੇਵਾਲ ਵਿਖੇ ਸਾਲਾਨਾ ਭੰਡਾਰਾ ਕਰਵਾਇਆ
ਟੱਪਰੀਆਂ ਖੁਰਦ/ਪੋਜੇਵਾਲ ਸਰਾਂ, 13 ਸਤੰਬਰ (ਬੂਥਗੜ੍ਹੀਆ, ਨਵਾਗਰਾਂਈ)-ਗੁਰੂ ਤੇਗ਼ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ ਰੋਡ ‘ਤੇ ਕਸਬਾ ਪੋਜੇਵਾਲ ਸਰਾਂ ਵਿਖੇ ਸਥਿਤ ਬਾਬਾ ਸ਼ਹੀਦ ਮੰਦਰ ਪੋਜੇਵਾਲ ਵਿਖੇ ਸਮੂਹ ਪਿੰਡ ਵਾਸੀ ਨਗਰ ਪੰਚਾਇਤ ਦੇ ਸਹਿਯੋਗ ਸਦਕਾ ਸਾਲਾਨਾ ਭੰਡਾਰਾ ਸ਼ਰਧਾ ਦੇ ਨਾਲ ਕਰਵਾਇਆ। ਇਸ ਮੌਕੇ ਰਮਾਇਣ ਦੇ ਪਾਠਾਂ ਦੇ ਭੋਗ ਪੰਡਿਤ ਨਾਰੇਸ਼ ਵਲੋਂ ਪਾਏ ਗਏ ਤੇ ਹਵਨ ਯੱਗ ਝੰਡੇ ਦੀ ਰਸਮ ਅਦਾ ਕੀਤੀ ਗਈ।
ਟੱਪਰੀਆਂ ਖੁਰਦ/ਪੋਜੇਵਾਲ ਸਰਾਂ, 13 ਸਤੰਬਰ (ਬੂਥਗੜ੍ਹੀਆ, ਨਵਾਗਰਾਂਈ)-ਗੁਰੂ ਤੇਗ਼ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ ਰੋਡ ‘ਤੇ ਕਸਬਾ ਪੋਜੇਵਾਲ ਸਰਾਂ ਵਿਖੇ ਸਥਿਤ ਬਾਬਾ ਸ਼ਹੀਦ ਮੰਦਰ ਪੋਜੇਵਾਲ ਵਿਖੇ ਸਮੂਹ ਪਿੰਡ ਵਾਸੀ ਨਗਰ ਪੰਚਾਇਤ ਦੇ ਸਹਿਯੋਗ ਸਦਕਾ ਸਾਲਾਨਾ ਭੰਡਾਰਾ ਸ਼ਰਧਾ ਦੇ ਨਾਲ ਕਰਵਾਇਆ। ਇਸ ਮੌਕੇ ਰਮਾਇਣ ਦੇ ਪਾਠਾਂ ਦੇ ਭੋਗ ਪੰਡਿਤ ਨਾਰੇਸ਼ ਵਲੋਂ ਪਾਏ ਗਏ ਤੇ ਹਵਨ ਯੱਗ ਝੰਡੇ ਦੀ ਰਸਮ ਅਦਾ ਕੀਤੀ ਗਈ। ਭੰਡਾਰੇ ਦੇ ਦੌਰਾਨ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਗੁਰੀ ਧਾਲੀਵਾਲ, ਸੁੱਖਾ ਪੋਜੇਵਾਲੀਆ ਵਲੋਂ ਸੰਗਤਾਂ ਨੂੰ ਭਜਨਾਂ ਦੇ ਨਾਲ ਨਿਹਾਲ ਕੀਤਾ। ਇਸ ਮੌਕੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਕਟਾਰੀਆ ਵੀ ਨਮਸਤਕ ਹੋਏ। ਉਨ੍ਹਾਂ ਨੇ ਉਸ ਮਹਾਨ ਸ਼ਹੀਦ ਪਾਇਲਟ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਮਹਾਨ ਪਾਇਲਟ ਵਲੋਂ ਉਸ ਸਮੇਂ ਜਹਾਜ਼ ਨੂੰ ਜੰਗਲ ’ਚ ਖਾਲੀ ਜਗ੍ਹਾ ਤੇ ਕਰੈਸ਼ ਕਰਵਾ ਕੇ ਇਲਾਕੇ ਦੇ ਲੋਕਾਂ ਦੀ ਜਾਨ ਨੂੰ ਬਚਾਉਣਾ ਬਹੁਤ ਹੀ ਬਹਾਦਰੀ ਦਾ ਕਾਰਜ ਕੀਤਾ ਸੀ। ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਰਨਵੀਰ ਕਟਾਰੀਆ, ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਰਾਮ ਸਰੂਪ ਕਟਾਰੀਆ, ਪ੍ਰਧਾਨ ਟਰੱਕ ਯੂਨੀਅਨ ਬਲਾਚੌਰ, ਸ਼ਾਮ ਲਾਲ ਮੇਹਰ, ਠੇਕੇਦਾਰ ਸ਼ੁਭਾਸ ਕੁਮਾਰ, ਠੇਕੇਦਾਰ ਜਗਨ ਨਾਥ ਸੁੱਭੂਵਾਲ, ਸੋਹਣ ਲਾਲ, ਪ੍ਰੇਮ ਚੰਦ, ਸੁਰਿੰਦਰ ਕੁਮਾਰ, ਚਾਨਣ ਰਾਮ, ਨੰਬਰਦਾਰ ਰਾਮਨਾਥ, ਸੱਤਪਾਲ ਕਟਾਰੀਆ, ਰਾਕੇਸ਼ ਕੁਮਾਰ, ਪ੍ਰੇਮ ਚੰਦ ਚੇਚੀ, ਰਵਿੰਦਰ ਨੀਟੂ, ਸੁਰਜੀਤ ਰਾਮ, ਮਦਨ ਲਾਲ ਕਟਾਰੀਆ, ਮਹਿੰਦਰਪਾਲ ਕਟਾਰੀਆ, ਮਿੰਟੂ ਫੌਜੀ, ਬਲਬੀਰ ਪੰਚ, ਸੋਨੂੰ ਕਟਾਰੀਆ, ਤਰਸੇਮ ਲਾਲ, ਜੋਗਿੰਦਰਪਾਲ, ਜੀਤ ਰਾਮ, ਰਵਿੰਦਰ ਨੀਟੂ, ਰੂਪੀ ਸਿੰਘਪੁਰ, ਕੁੰਦਨ ਲਾਲ ਚੇਚੀ, ਕਮਲ ਕਟਾਰੀਆ, ਰਿੰਕੂ ਪੀ. ਐਨ. ਬੀ., ਪਵਨ ਕੁਮਾਰ, ਦਰਸ਼ਨ ਲਾਲ, ਹੇਮ ਰਾਜ, ਬਲਾਕ ਸੰਮਤੀ ਮੈਂਬਰ ਭੁਪਿੰਦਰ ਲੱਕੀ, ਪ੍ਰਦੀਪ ਕੁਮਾਰ, ਪਰਮਜੀਤ ਪੰਮੀ, ਬਲਬੀਰ ਕਟਾਰੀਆ, ਸੁਰਿੰਦਰ ਪਾਲ, ਸਤਪਾਲ ਕਟਾਰੀਆ, ਮਹਿੰਦਰਪਾਲ ਸਾਬਕਾ ਹੈੱਡਮਾਸਟਰ ਆਦਿ ਸਮੂਹ ਪਿੰਡ ਵਾਸੀ ਨੌਜਵਾਨ ਤੇ ਇਲਾਕੇ ਦੀਆਂ ਸੰਗਤਾਂ ਮੌਕੇ ‘ਤੇ ਹਾਜ਼ਰ ਸਨ।