18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬੱਬਰਾਂ ਦੀ ਇਤਿਹਾਸਕ ਧਰਤੀ ਦੌਲਤਪੁਰ ਦੇ ਦਲੇਰ ਖ਼ਾਲਸਾ ਨੇ ਮੁੰਬਈ ’ਚ ਗੱਡੇ ਸਨਮਾਨ ਦੇ ਝੰਡੇ

ਜਾਡਲਾ, 17 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਬੱਬਰਾਂ ਦੀ ਇਤਿਹਾਸਕ ਧਰਤੀ ਦੌਲਤਪੁਰ ਦੇ ਜੰਮਪਲ ਤੇ ਗਤਕੇ ਦੀ ਕਲਾ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾਉਣ ਵਾਲੇ ਦਲੇਰ ਖ਼ਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਨੂੰ ਮੁੰਬਈ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਨੈਸ਼ਨਲ ਗਤਕਾ ਪ੍ਰਾਈਡ ਐਵਾਰਡ-2026 ਨਾਲ ਸਨਮਾਨਿਤ ਕੀਤਾ। ਇਹ ਵਕਾਰੀ ਸਨਮਾਨ ਵਰਲਡ ਰਿਕਾਰਡ ਆਫ਼ ਐਕਸੀਲੈਂਸ ਇੰਗਲੈਂਡ ਵਲੋਂ ਪ੍ਰਦਾਨ ਕੀਤਾ ਗਿਆ, ਜੋ ਗਤਕੇ ਦੇ ਖੇਤਰ ਵਿਚ ਦਲੇਰ ਖ਼ਾਲਸਾ ਦੀਆਂ ਪ੍ਰਾਪਤੀਆਂ ਦੀ ਇਕ ਹੋਰ ਮਹੱਤਵਪੂਰਨ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ।

ਅਜੀਤ ਡੈਸਕ 18-09-2026
ਜਾਡਲਾ, 17 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਬੱਬਰਾਂ ਦੀ ਇਤਿਹਾਸਕ ਧਰਤੀ ਦੌਲਤਪੁਰ ਦੇ ਜੰਮਪਲ ਤੇ ਗਤਕੇ ਦੀ ਕਲਾ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾਉਣ ਵਾਲੇ ਦਲੇਰ ਖ਼ਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਨੂੰ ਮੁੰਬਈ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਨੈਸ਼ਨਲ ਗਤਕਾ ਪ੍ਰਾਈਡ ਐਵਾਰਡ-2026 ਨਾਲ ਸਨਮਾਨਿਤ ਕੀਤਾ। ਇਹ ਵਕਾਰੀ ਸਨਮਾਨ ਵਰਲਡ ਰਿਕਾਰਡ ਆਫ਼ ਐਕਸੀਲੈਂਸ ਇੰਗਲੈਂਡ ਵਲੋਂ ਪ੍ਰਦਾਨ ਕੀਤਾ ਗਿਆ, ਜੋ ਗਤਕੇ ਦੇ ਖੇਤਰ ਵਿਚ ਦਲੇਰ ਖ਼ਾਲਸਾ ਦੀਆਂ ਪ੍ਰਾਪਤੀਆਂ ਦੀ ਇਕ ਹੋਰ ਮਹੱਤਵਪੂਰਨ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ। ਮੁੰਬਈ ਵਿਖੇ ਹੋਏ ਐਵਾਰਡ ਸਮਾਗਮ ਵਿਚ ਵਰਲਡ ਰਿਕਾਰਡ ਆਫ਼ ਐਕਸੀਲੈਂਸ ਇੰਗਲੈਂਡ ਦੇ ਭਾਰਤ ਦੇ ਪ੍ਰਧਾਨ ਸੰਜੇ ਪਨਵਾਨੀ ਨੇ ਦਲੇਰ ਖ਼ਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਨੂੰ ਇਹ ਸਨਮਾਨ ਪ੍ਰਦਾਨ ਕੀਤਾ। ਇਸ ਮੌਕੇ ਗਰੁੱਪ ਦੇ ਪ੍ਰਧਾਨ ਜਥੇਦਾਰ ਨਾਨਕ ਸਿੰਘ, ਸੁਖਦੇਵ ਸਿੰਘ ਸੁੱਖਾ ਬਾਬਾ ਤੇ ਅਵਤਾਰ ਸਿੰਘ ਸਮੇਤ ਹੋਰ ਸਾਥੀ ਹਾਜ਼ਰ ਸਨ। ਦਲੇਰ ਖ਼ਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਦੀ ਇਸ ਪ੍ਰਾਪਤੀ ਨੂੰ ਸਿੱਖ ਕੌਮ ਦੇ ਨਾਲ-ਨਾਲ ਪੰਜਾਬ ਅਤੇ ਵਿਸ਼ੇਸ਼ ਤੌਰ ’ਤੇ ਸ਼ਹੀਦਾਂ ਦੀ ਧਰਤੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਲਈ ਮਾਣ ਵਾਲੀ ਇਤਿਹਾਸਕ ਘਟਨਾ ਦੱਸਿਆ ਜਾ ਰਿਹਾ ਹੈ। ਬੱਬਰ ਅਕਾਲੀ ਲਹਿਰ ਦੇ ਇਤਿਹਾਸ ਨਾਲ ਜੁੜੀ ਦੌਲਤਪੁਰ ਦੀ ਧਰਤੀ ਤੋਂ ਉੱਠ ਕੇ ਦਲੇਰ ਖ਼ਾਲਸਾ ਵਲੋਂ ਗਤਕੇ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣਾ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਣਾ ਦਾ ਸਰੋਤ ਬਣਿਆ ਹੈ। ਗਤਕਾ ਸਿੱਖ ਮਾਰਸ਼ਲ ਆਰਟ ਦੀ ਇਕ ਵਿਲੱਖਣ ਵਿਰਾਸਤੀ ਕਲਾ ਹੈ ਅਤੇ ਦਲੇਰ ਖ਼ਾਲਸਾ ਵਲੋਂ ਇਸ ਦੀ ਸਿਖਲਾਈ, ਪ੍ਰਦਰਸ਼ਨ ਅਤੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਨੂੰ ਇਸ ਐਵਾਰਡ ਨਾਲ ਹੋਰ ਬਲ ਮਿਲਿਆ ਹੈ। ਮੁੰਬਈ ਵਿਚ ਮਿਲਿਆ ਇਹ ਸਨਮਾਨ ਦੌਲਤਪੁਰ ਤੋਂ ਸ਼ੁਰੂ ਹੋਏ ਇਸ ਸਫ਼ਰ ਦੀ ਦੇਸ਼ ਪੱਧਰ ’ਤੇ ਪਛਾਣ ਦਾ ਪ੍ਰਤੀਕ ਬਣਿਆ ਹੈ।
ਪਿਛਲੀ ਖ਼ਬਰ ਸਰਪੰਚ ਗੁਰਚਰਨ ਸਿੰਘ ਸਮੇਤ ਕਈ ਪਰਿਵਾਰਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ ਅਗਲੀ ਖ਼ਬਰ ਜਲ ਦੇਵਤਾ ਮੰਦਰ ਦੀ ਨਵ-ਉਸਾਰੀ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।