20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬਾਬਾ ਸ੍ਰੀਚੰਦ ਦਾ 532ਵਾਂ ਪ੍ਰਕਾਸ਼ ਪੁਰਬ ਮਨਾਇਆ

ਕਾਠਗੜ੍ਹ, 19 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਬਾ ਸਰਵਣ ਦਾਸ ਬਾਉੜੀ ਸਾਹਿਬ ਵਿਖੇ ਬ੍ਰਹਮ ਗਿਆਨ ਦੇ ਪ੍ਰਤੀਕ ਬਾਬਾ ਸ੍ਰੀਚੰਦ ਦੇ 532ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਤੇ ਅਲੌਕਿਕ ਸ਼ੋਭਾ ਯਾਤਰਾ ਕੱਢੀ ਗਈ। ਇਸ ਪਵਿੱਤਰ ਸ਼ੋਭਾ ਯਾਤਰਾ ਦੀ ਅਗਵਾਈ ਤਪ ਅਸਥਾਨ ਬਾਬਾ ਸਰਵਣ ਦਾਸ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਅਤੇ ਰਾਸ਼ਟਰੀ ਸੰਤ ਭਗਵਾਨ ਦਾਸ ਡੇਰਾ ਨੰਦਪੁਰ ਕੇਸ਼ੋ ਵਾਲਿਆਂ ਨੇ ਸਾਂਝੇ ਤੌਰ ’ਤੇ ਕੀਤੀ।

ਅਜੀਤ ਡੈਸਕ 20-09-2026
ਕਾਠਗੜ੍ਹ, 19 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਬਾ ਸਰਵਣ ਦਾਸ ਬਾਉੜੀ ਸਾਹਿਬ ਵਿਖੇ ਬ੍ਰਹਮ ਗਿਆਨ ਦੇ ਪ੍ਰਤੀਕ ਬਾਬਾ ਸ੍ਰੀਚੰਦ ਦੇ 532ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਤੇ ਅਲੌਕਿਕ ਸ਼ੋਭਾ ਯਾਤਰਾ ਕੱਢੀ ਗਈ। ਇਸ ਪਵਿੱਤਰ ਸ਼ੋਭਾ ਯਾਤਰਾ ਦੀ ਅਗਵਾਈ ਤਪ ਅਸਥਾਨ ਬਾਬਾ ਸਰਵਣ ਦਾਸ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਅਤੇ ਰਾਸ਼ਟਰੀ ਸੰਤ ਭਗਵਾਨ ਦਾਸ ਡੇਰਾ ਨੰਦਪੁਰ ਕੇਸ਼ੋ ਵਾਲਿਆਂ ਨੇ ਸਾਂਝੇ ਤੌਰ ’ਤੇ ਕੀਤੀ। ਇਹ ਸ਼ੋਭਾ ਯਾਤਰਾ ਸਵੇਰੇ 9 ਵਜੇ ਡੇਰਾ ਬਾਉੜੀ ਸਾਹਿਬ ਤੋਂ ਰਵਾਨਾ ਹੋਈ। ਸਭ ਤੋਂ ਅੱਗੇ ਬਾਬਾ ਸ੍ਰੀਚੰਦ ਜੀ ਦੀ ਸੁੰਦਰ ਪਾਲਕੀ ਸੁਸ਼ੋਭਿਤ ਸੀ, ਉਨ੍ਹਾਂ ਦੇ ਪਿੱਛੇ ਕਲਸ਼ ਯਾਤਰਾ ਲਿਜਾਂਦੀਆਂ ਬੀਬੀਆਂ, ਉਨ੍ਹਾਂ ਪਿੱਛੇ ਸਾਧੂ ਸੰਤ ਮਹਾਂਪੁਰਖਾਂ ਦਾ ਕਾਫਲਾ, ਉਸ ਤੋਂ ਬਾਅਦ ਭਗਤੀ ਗੀਤਾਂ ਦਾ ਗੁਣਗਾਨ ਕਰਦੇ ਕਲਾਕਾਰ ਅਤੇ ਕਾਰਾਂ, ਗੱਡੀਆਂ ਟਰੈਕਟਰ ਟਰਾਲੀਆਂ ਵਿਚ ਸਵਾਰ ਸੰਗਤ ਚੱਲ ਰਹੀ ਸੀ। ਭਗਵਾਨ ਸ਼ੰਕਰ ਤੇ ਰਾਧਾ ਕ੍ਰਿਸ਼ਨ ਜੀ ਦੀਆਂ ਸੁੰਦਰ ਝਾਕੀਆਂ ਨੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਆਨੰਦਮਈ ਬਣਾ ਦਿੱਤਾ। ਡੇਰਾ ਬਾਉੜੀ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਪਵਿੱਤਰ ਯਾਤਰਾ ਸਭ ਤੋਂ ਪਹਿਲਾਂ ਪਿੰਡ ਗੋਲੂ ਮਾਜਰਾ ਵਿਖੇ ਪਹੁੰਚੀ ਜਿਥੇ ਪੰਚਾਇਤ ਤੇ ਨਗਰ ਵਾਸੀਆਂ ਵਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ। ਉਸ ਤੋਂ ਬਾਅਦ ਇਹ ਯਾਤਰਾ ਪਿੰਡ ਮਾਲੇਵਾਲ, ਬਾਗੋਵਾਲ, ਜਗਤੇਵਾਲ, ਭਰਥਲਾ, ਕਮਾਲਪੁਰ, ਜਲਾਲਪੁਰ, ਚਾਹਲਾਂ ਤੋਂ ਹੁੰਦੀ ਹੋਈ ਕਾਠਗੜ੍ਹ ਮਾਰਕੀਟ ਵਿਖੇ ਪਹੁੰਚੀ। ਕਾਠਗੜ੍ਹ ਮਾਰਕੀਟ ਵਿਖੇ ਡੇਰਾ ਕੁੱਲਾਂ ਵਾਲੇ ਪੀਰ ਵਿਖੇ ਨਗਰ ਨਿਵਾਸੀਆਂ ਨੇ ਸ਼ੋਭਾ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ। ਪਿੰਡਾਂ ਵਿਖੇ ਸਟਾਲਾਂ ਤੇ ਮਿੱਠਾ ਦੁੱਧ, ਫਲ ਫਰੂਟ, ਆਈਸਕ੍ਰੀਮ, ਬ੍ਰੈਡ ਪਕੌੜੇ, ਜਲ ਜੀਰੇ ਦੇ ਸਟਾਲ ਪਿੰਡ ਵਾਸੀਆਂ ਵਲੋਂ ਸੰਗਤ ਲਈ ਲਗਾਏ ਹੋਏ ਸਨ। ਕਾਠਗੜ੍ਹ ਮਾਰਕੀਟ ਵਿਖੇ ਪਹੁੰਚਣ ’ਤੇ ਸਵਾਮੀ ਦਿਆਲ ਦਾਸ, ਸੰਤ ਭਗਵਾਨ ਦਾਸ, ਸੰਤ ਉੱਤਮ ਦਾਸ, ਸੰਤ ਬੇਅੰਤ ਦਾਸ ਨੂੰ ਸਨਮਾਨਿਤ ਕੀਤਾ। ਸਵਾਗਤ ਕਰਨ ਵਾਲਿਆਂ ਵਿਚ ਸਾਬਕਾ ਸਰਪੰਚ ਡਾ. ਜੋਗਿੰਦਰ ਪਾਲ ਦੱਤ, ਸੁਭਾਸ਼ ਆਨੰਦ, ਜੀਵਨ ਪਾਲ ਜੋਸ਼ੀ, ਰਾਜਕੁਮਾਰ ਆਨੰਦ, ਰਾਮ ਕੁਮਾਰ ਸ਼ਰਮਾ , ਰਾਜੇਸ਼ ਲਾਡੀ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਦੀਪ ਹਨੀ ਟੌਂਸਾ, ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਕਾਂਗਰਸ ਦੇ ਸੀਨੀਅਰ ਆਗੂ ਵਿੱਕੀ ਚੌਧਰੀ ਕਾਠਗੜ੍ਹ, ਡਾਕਟਰ ਪਰਮਜੀਤ ਕੋਹਲੀ, ਪ੍ਰਵੀਨ ਚੌਧਰੀ, ਕਮਲ ਆਨੰਦ ਤੋਂ ਇਲਾਵਾ ਸੰਤ ਕਲਿਆਣ ਦਾਸ, ਸੰਤ ਧਰਮ ਦਾਸ, ਸੰਤ ਚੇਤਨ ਦਾਸ, ਸੰਤ ਗੋਪਾਲ ਦਾਸ, ਸੰਤ ਨਰਾਇਣਪੁਰੀ, ਬਲਵਿੰਦਰ ਦੀਪਸਨ, ਸੁਖਦੇਵ ਖੇਪੜ, ਨੰਬਰਦਾਰ ਜਸਪਾਲ ਭਾਟੀਆ, ਨਰਿੰਦਰ ਕੋਹਲੀ , ਰਾਗਵ ਭਾਰਤਵਾਜ ਆਦਿ ਹਾਜ਼ਰ ਸਨ। ਕਾਠਗੜ੍ਹ ਤੋਂ ਬਾਅਦ ਇਹ ਯਾਤਰਾ ਪਿੰਡ ਸੂਰਾਪੁਰ, ਰੱਤੇਵਾਲ, ਕੁਲਾਰ, ਮੋਹਣ ਮਾਜਰਾ, ਨਿੱਘੀ, ਟੁੰਡੇਵਾਲ, ਬੇਹਰੜੀ ਤੋਂ ਹੁੰਦੀ ਹੋਈ ਰਾਤ ਦਾ ਭੋਜਨ ਕਰਵਾ ਕੇ ਵਾਪਸ ਬਾਉੜੀ ਸਾਹਿਬ ਵਿਖੇ ਸਮਾਪਤ ਹੋਈ। ਦੱਸਣਯੋਗ ਹੈ ਕਿ ਇਸ ਪ੍ਰਕਾਸ਼ ਪੁਰਬ ਸੰਬੰਧੀ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਸ਼ੋਭਾ ਯਾਤਰਾ ਦੀ ਸਮਾਪਤੀ ਉਪਰੰਤ 20 ਸਤੰਬਰ ਨੂੰ ਡੇਰਾ ਬਾਬਾ ਸਰਵਣ ਦਾਸ ਜਲਾਲਪੁਰ ਵਿਖੇ ਇਕ ਵਿਸ਼ਾਲ ਭੰਡਾਰੇ ਦਾ ਵੀ ਪ੍ਰਬੰਧਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਵਿਕਾਸ ਕਾਰਜਾਂ ਤੇ ਲੋਕ-ਪੱਖੀ ਫ਼ੈਸਲਿਆਂ ਦੇ ਆਧਾਰ ’ਤੇ ਲੋਕ ‘ਆਪ’ ਸਰਕਾਰ ਨੂੰ ਦੇਣਗੇ ਬਹੁਮਤ-ਸ਼ੇਖੂਪੁਰ ਅਗਲੀ ਖ਼ਬਰ ਔੜ ’ਚ ਸੜਕ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।