22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਦਿਵਿਆਂਗ ਵਿਦਿਆਰਥੀਆਂ ਲਈ ਮੁਕਾਬਲੇ ਕਰਵਾਏ

ਨਵਾਂਸ਼ਹਿਰ, 21 ਸਤੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਵਿਆਂਗ ਵਿਦਿਆਰਥੀਆਂ ਲਈ ਡਾਂਸ ਤੇ ਪੇਂਟਿੰਗ ਮੁਕਾਬਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡਿਸੇਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਸਕੱਤਰ ਰਾਜ ਕੁਮਾਰ ਦੇ ਵਿਸ਼ੇਸ਼ ਯਤਨਾਂ ਨਾਲ ਅਤੇ ਬੀ. ਐਲ.

ਬੀ. ਐਲ. ਐਮ. ਕਾਲਜ ਨਵਾਂਸ਼ਹਿਰ ਵਿਖੇ ਦਿਵਿਆਂਗ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਮਾਗਮ ਪ੍ਰਬੰਧਕ। 22-09-2026
ਨਵਾਂਸ਼ਹਿਰ, 21 ਸਤੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਵਿਆਂਗ ਵਿਦਿਆਰਥੀਆਂ ਲਈ ਡਾਂਸ ਤੇ ਪੇਂਟਿੰਗ ਮੁਕਾਬਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡਿਸੇਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਸਕੱਤਰ ਰਾਜ ਕੁਮਾਰ ਦੇ ਵਿਸ਼ੇਸ਼ ਯਤਨਾਂ ਨਾਲ ਅਤੇ ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਦੇ ਰੈੱਡ ਰਿਬਨ ਕਲੱਬ ਦੀ ਇੰਚਾਰਜ ਡਾ. ਗੌਰੀ ਅਤੇ ਕੋਆਰਡੀਨੇਟਰ ਓਂਕਾਰ ਸਿੰਘ ਦੇ ਸਹਿਯੋਗ ਨਾਲ ਕਰਵਾਇਆ। ਕਾਲਜ ਦੀ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀਮਤੀ ਸਿੰਮੀ ਜੈਨ ਤੇ ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਵਿਨੋਦ ਭਾਰਦਵਾਜ ਸਨ। ਵਿਸ਼ੇਸ਼ ਮਹਿਮਾਨਾਂ ਵਿਚ ਸ੍ਰੀਮਤੀ ਸਹਿਜਪਾਲ, ਪ੍ਰਿੰਸੀਪਲ, ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਰਜਿੰਦਰ ਗਿੱਲ, ਜੀ. ਐਸ. ਤੂਰ, ਪ੍ਰਧਾਨ, ਬਲੱਡ ਡੋਨਰ ਕੌਂਸਲ, ਨਵਾਂਸ਼ਹਿਰ, ਗੌਤਮ, ਜਸਵਿੰਦਰ ਸਿੰਘ, ਪ੍ਰਧਾਨ, ਡਿਸੇਬਲਡ ਪਰਸਨਜ਼ ਵੈਲਫੇਅਰ ਸੁਸਾਇਟੀ, ਗੜ੍ਹਸ਼ੰਕਰ ਤੇ ਮੈਂਬਰ ਰੋਸ਼ਨ ਲਾਲ, ਗੁਰਪ੍ਰੀਤ ਸਿੰਘ ਅਤੇ ਕੁਲਜੀਤ ਬੰਗੜ ਹਾਜ਼ਰ ਸਨ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਕੇਵਲ ਤੱਖੀ ਵਲੋਂ ਕੀਤਾ। ਮੁਕਾਬਲੇ ਦੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲੀਆ ਵਲੋਂ ਸਵਾਗਤੀ ਭਾਸ਼ਨ ਨਾਲ ਕੀਤੀ ਗਈ। ਉਨ੍ਹਾਂ ਨੇ ਸਮੂਹ ਮਹਿਮਾਨਾਂ, ਪ੍ਰਤੀਯੋਗੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਤੇ ਸਰਦਾਰ ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ ਨਵਾਂਸ਼ਹਿਰ ਦੇ 52 ਦਿਵਿਆਂਗ ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਗਰੁੱਪ ਡਾਂਸ, ਸੋਲੋ ਡਾਂਸ ਤੇ ਪੇਂਟਿੰਗ ਵਿਚ ਆਪਣੀ ਕਲਾ ਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਰੁੱਪ ਡਾਂਸ ਤੇ ਸੋਲੋ ਡਾਂਸ ਮੁਕਾਬਲਿਆਂ ਦੇ ਜੱਜ ਸੁਰਿੰਦਰ ਕੌਰ, ਡਾ. ਅਰੁਣਾ ਪਾਠਕ ਅਤੇ ਸ੍ਰੀਮਤੀ ਸ਼ਿਵਾਨੀ ਸਨ, ਜਦਕਿ ਪੇਂਟਿੰਗ ਮੁਕਾਬਲੇ ਦੇ ਜੱਜ ਡਾ. ਗੌਰੀ, ਮਿਸ ਮੀਨਾਕਸ਼ੀ ਅਤੇ ਡਾ. ਹਰਦੀਪ ਸਨ। ਪ੍ਰੋਗਰਾਮ ਦੇ ਅੰਤ ’ਚ ਵਿਨੋਦ ਭਾਰਦਵਾਜ, ਜੀ. ਐਸ. ਤੂਰ ਤੇ ਸ੍ਰੀਮਤੀ ਸਿੰਮੀ ਜੈਨ ਨੇ ਦਿਵਿਆਂਗ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ। ਇਹ ਸਮਾਗਮ ਦਿਵਿਆਂਗ ਵਿਦਿਆਰਥੀਆਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਆਤਮ-ਵਿਸ਼ਵਾਸ਼ ਨਾਲ ਅੱਗੇ ਵਧਣ ਲਈ ਇਕ ਸਾਰਥਕ ਮੰਚ ਪ੍ਰਦਾਨ ਕਰਨ ਵਾਲਾ ਰਿਹਾ। ਪ੍ਰੋਗਰਾਮ ਦੇ ਅੰਤ ਵਿਚ ਡਿਸੇਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸੰਦੀਪ ਸ਼ਰਮਾ ਨੇ ਧੰਨਵਾਦ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਦਿਵਿਆਂਗ ਵਿਦਿਆਰਥੀਆਂ ਵਲੋਂ ਦਿਖਾਈ ਗਈ ਪ੍ਰਤਿਭਾ ਤੇ ਆਤਮ-ਵਿਸ਼ਵਾਸ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਇਸ ਮੌਕੇ ਬੀ. ਐਲ. ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਦਾ ਸਮੂਹ ਅਧਿਆਪਕ ਤੇ ਗੈਰ-ਅਧਿਆਪਕ ਸਟਾਫ ਵੀ ਹਾਜ਼ਰ ਸੀ।
ਪਿਛਲੀ ਖ਼ਬਰ ਦੌਲਤਪੁਰ ’ਚ ਬੂਟਿਆਂ ਦਾ ਲੰਗਰ ਬਣਿਆ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਅਗਲੀ ਖ਼ਬਰ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੇ ਅਵਤਾਰ ਦਿਵਸ ਸੰਬੰਧੀ ਸੇਵਾਦਾਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।