24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਮਾਜ ਸੇਵਕ ਚੌਧਰੀ ਦੇਵ ਰਾਮ ਸਾਬਕਾ ਪੰਚ ਬਹਿਰਾਮ ਨਮਿਤ ਸ਼ਰਧਾਂਜਲੀ ਸਮਾਗਮ

ਬਹਿਰਾਮ, 22 ਸਤੰਬਰ (ਨਛੱਤਰ ਸਿੰਘ ਬਹਿਰਾਮ)-ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦੇ ਭਰਾ ਸਮਾਜ ਸੇਵਕ ਚੌਧਰੀ ਦੇਵ ਰਾਮ ਨਮਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਹਿਰਾਮ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ।

ਸ਼ਰਧਾਂਜਲੀ ਸਮਾਗਮ ’ਚ ਹਾਜ਼ਰ ਸੰਗਤਾਂ। (ਸੱਜੇ) ਚੌਧਰੀ ਦੇਵ ਰਾਮ ਦੀ ਫਾਈਲ ਤਸਵੀਰ। ਤਸਵੀਰ : ਨਛੱਤਰ ਸਿੰਘ ਬਹਿਰਾਮ 23-09-2026
ਬਹਿਰਾਮ, 22 ਸਤੰਬਰ (ਨਛੱਤਰ ਸਿੰਘ ਬਹਿਰਾਮ)-ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦੇ ਭਰਾ ਸਮਾਜ ਸੇਵਕ ਚੌਧਰੀ ਦੇਵ ਰਾਮ ਨਮਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਹਿਰਾਮ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ। ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਥੇ. ਸੁਖਦੀਪ ਸਿੰਘ ਸ਼ੁਕਾਰ ਨੇ ਸ਼ਰਧਾਜਲੀ ਭੇਟ ਕਰਦਿਆਂ ਕਿਹਾ ਕਿ ਚੌਧਰੀ ਪਰਿਵਾਰ ਸਮਾਜ ਸੇਵਕ ਪਰਿਵਾਰ ਹੈ ਇਸ ਪਰਿਵਾਰ ਨੇ ਬਹੁਤ ਲੰਮਾ ਸਮਾਂ ਸਮਾਜ ਦੀ ਸੇਵਾ ਕੀਤੀ ਤੇ ਕਰ ਰਿਹਾ ਹੈ। ਸਾਡਾ ਇਸ ਪਰਿਵਾਰ ਨਾਲ ਗੂੜਾ ਰਿਸ਼ਤਾ ਹੈ। ਮੈਂ ਆਪਣੇ ਤੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਚੌਧਰੀ ਦੇਵ ਰਾਮ ਨੂੰ ਸ਼ਰਧਾਜਲੀ ਭੇਟ ਕਰਦਾ ਹਾਂ। ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਬਹਿਰਾਮ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭਮਿਕਾ ਹੈੱਡਮਾਸਟਰ ਵਿਜੇ ਕੁਮਾਰ ਨੇ ਨਿਭਾਈ। ਇਸ ਮੌਕੇ ਜਥੇ. ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇ. ਸਤਨਾਮ ਸਿੰਘ ਲਾਦੀਆਂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ, ਅਕਾਲੀ ਆਗੂ ਸੁਖਦੇਵ ਸਿੰਘ ਮੇਹਲੀਆਣਾ, ਡਾ. ਕੁਲਵਿੰਦਰ ਸਿੰਘ ਢਾਂਹਾ, ਬਾਬਾ ਮੰਗਾ ਝਿੰਗੜ, ਅਵਤਾਰ ਸਿੰਘ ਗਿੱਲ, ਅਕਾਲੀ ਆਗੂ ਨਵਦੀਪ ਸਿੰਘ ਅਨੋਖਰਵਾਲ, ਗੁਰਵਿੰਦਰ ਸਿੰਘ ਡਿੰਪਲ ਸਰਪੰਚ ਮੱਲ੍ਹਾ ਸੋਢੀਆ, ਸੁਰਿੰਦਰ ਸਿੰਘ ਮੇਹਲੀਆਣਾ, ਹਰਬੰਸ ਲਾਲ ਜਿਲੇਦਾਰ, ਤੇਜਸਵੀ ਭਾਰਦਵਾਜ ਫਗਵਾੜਾ, ਕਸ਼ਮੀਰ ਸਿੰਘ ਮਾਹੀ, ਐਡਵੋਕੇਟ ਰਾਜ ਕੁਮਾਰ, ਚੂਹੜ ਸਿੰਘ ਭੈਣੀ, ਨੰਬਰਦਾਰ ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਮਾਨ ਬੰਗਾ, ਜਥੇ. ਰਣਜੀਤ ਸਿੰਘ ਝਿੰਗੜ, ਬਾਬਾ ਦਵਿੰਦਰ ਕੌੜਾ, ਰਿਟਾ. ਐਸ. ਪੀ. ਚਮਨ ਲਾਲ, ਮੈਨੇਜਰ ਅਸ਼ੋਕ ਕੁਮਾਰ ਜਲੰਧਰ, ਏ. ਐਸ. ਆਈ. ਭਾਗਾ ਰਾਮ ਅਟਾਰੀ, ਗੁਰਚੇਤਨ ਸਿੰਘ ਗੜ੍ਹੀ, ਸਰਕਲ ਪ੍ਰਧਾਨ ਕਟਾਰੀਆਂ ਬਲਵੰਤ ਸਿੰਘ ਲਾਦੀਆਂ, ਗੁਰਿੰਦਰ ਸਿੰਘ ਚੱਕਮੰਡੇਰ ਸਰਕਲ ਪ੍ਰਧਾਨ ਬਹਿਰਾਮ, ਬਲਦੇਵ ਸਿੰਘ ਅਟਵਾਲ, ਚਰਨਜੀਤ ਸਿੰਘ ਰੰਧਾਵਾ, ਅਮਰਜੀਤ ਕਲਸੀ ਤਲਵੰਡੀ ਜੱਟਾਂ, ਲਾਲੀ ਬਹਿਰਾਮ, ਮਨਜੀਤ ਕੁਮਾਰ, ਸਤਨਾਮ ਸਿੰਘ, ਰੇਸ਼ਮ ਲਾਲ ਭੁੱਟਾ, ਰਾਜੇਸ਼ ਕੁਮਾਰ ਸਮੂਹ ਨਗਰ ਨਿਵਾਸੀ ਆਦਿ ਹਾਜਰ ਸਨ ।
ਪਿਛਲੀ ਖ਼ਬਰ ਅਜੀਤ ਰਾਮ ਹੀਉਂ ਨੂੰ ਵੱਖ-ਵੱਖ ਧਾਰਮਿਕ ਤੇ ਸਿਆਸੀ ਆਗੂਆਂ ਨੇ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਗਰਚਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਮੁਹਿੰਮ ਤਹਿਤ ਖੇਤ ਦਿਵਸ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।