23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜ਼ਿੰਦਗੀ ’ਚ ਚੰਗਾ ਮਹੌਲ ਸਿਰਜਣ ਲਈ ਸਹਾਈ ਹੁੰਦੀਆਂ ਹਨ ਕਿਤਾਬਾਂ-ਸੁਖਵਿੰਦਰ ਲੰਗੇਰੀ

ਬੰਗਾ, 22 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਡਾ. ਬੀ.

ਅਜੀਤ ਡੈਸਕ 23-09-2026
ਬੰਗਾ, 22 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਡਾ. ਬੀ. ਆਰ. ਅੰਬੇਡਕਰ ਸਪੋਰਟਸ ਤੇ ਵੈਲਫ਼ੇਅਰ ਕਲੱਬ ਲੰਗੇਰੀ ਵਲੋਂ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ ਲਈ ਮੁਫ਼ਤ ਕਿਤਾਬਾਂ ਪੜ੍ਹਨ ਲਈ ਲਾਇਬ੍ਰੇਰੀ ਬਣਾਈ ਗਈ, ਜਿਸ ਵਿਚ ਕਹਾਣੀ, ਨਾਵਲ, ਇਤਿਹਾਸ, ਵਿਗਿਆਨ ਨਾਲ ਜੁੜੀਆਂ ਕਿਤਾਬਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਵਿਚ ਬਲਜਿੰਦਰ ਲੰਗੇਰੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਬੱਚਿਆਂ ਨੇ ਕਿਤਾਬਾਂ ਨੂੰ ਘਰ ਵਿਚ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਹੈ, ਬੱਚਿਆਂ ਦੇ ਨਾਲ-ਨਾਲ ਘਰ ਦੇ ਹੋਰ ਮੈਂਬਰ ਵੀ ਕਿਤਾਬਾਂ ਨਾਲ ਜੁੜ ਸਕਦੇ ਨੇ। ਇਕ ਵਧੀਆ ਮਹੌਲ ਦੀ ਸਿਰਜਣਾ ਲਈ ਕਿਤਾਬਾਂ ਨੂੰ ਪੜ੍ਹਨਾ ਜਰੂਰੀ ਹੈ। ਸਿੱਖਿਆ, ਬੋਲਚਾਲ ਅਤੇ ਗਿਆਨ ਵਿਚ ਵੀ ਵਾਧਾ ਹੁੰਦਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੁਖਵਿੰਦਰ ਲੰਗੇਰੀ ਨੇ ਅੱਗੇ ਕਿਹਾ ਕਿ ਹਮੇਸ਼ਾ ਇਹੀ ਕਿਹਾ ਜਾਂਦਾ ਹੈ ਕਿ ਪੁਸਤਕਾਂ ਖੁਦ ਚੁੱਪ ਰਹਿੰਦੀਆਂ ਪਰ ਜਿਸ ਨੇ ਪੜ੍ਹ ਲਈਆਂ ਉਸ ਨੂੰ ਬੋਲਣ ਲਾ ਦਿੰਦੀਆਂ ਹਨ। ਇਸ ਮੌਕੇ ਲਾਇਬ੍ਰੇਰੀ ਵਿਚ ਮੋਹਿਤ ਲੰਗੇਰੀ, ਅਰਮਾਨ ਹੀਰ, ਅਲਿਜ਼ਾ ਰਾਣੀ ਤੇ ਹੋਰ ਬੱਚੇ ਸ਼ਾਮਿਲ ਹੋਏ। ਉਨ੍ਹਾਂ ਦੂਜੇ ਬੱਚਿਆਂ ਨੂੰ ਵੀ ਕਿਤਾਬਾਂ ਨੂੰ ਪੜ੍ਹਨ ਦਾ ਸੱਦਾ ਦਿੱਤਾ।
ਪਿਛਲੀ ਖ਼ਬਰ ਸਾਬਕਾ ਹੈੱਡ ਟੀਚਰ ਜੋਗਿੰਦਰ ਕੌਰ ਗੋਹਲੜੋਂ ਨਹੀਂ ਰਹੇ ਅਗਲੀ ਖ਼ਬਰ ਗੁੱਜਰ ਭਵਨ ਲੁਧਿਆਣਾ ਵਿਖੇ ਸਵ. ਚੌਧਰੀ ਓਮ ਪ੍ਰਕਾਸ਼ ਬਜਾੜ ਨਮਿਤ ਅੰਤਿਮ ਅਰਦਾਸ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।