25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ਼ਮਸ਼ਾਨਘਾਟ ਨੇੜੇ ਝਾੜੀਆਂ ’ਚੋਂ ਮਿਲਿਆ ਮੋਟਰਸਾਈਕਲ

ਕਾਠਗੜ੍ਹ, 24 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਕਾਠਗੜ੍ਹ ਦੇ ਨੇੜਲੇ ਪਿੰਡ ਰੈਲਮਾਜਰਾ ਦੇ ਸ਼ਮਸ਼ਾਨਘਾਟ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਝਾੜੀਆਂ ਦੇ ਅੰਦਰ ਡਿਗਿਆ ਇੱਕ ਮੋਟਰਸਾਈਕਲ ਬਰਾਮਦ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਬਜ਼ੁਰਗ ਵਿਅਕਤੀ ਕਿਸੇ ਹਕੀਮ ਦੇ ਦੱਸਣ ’ਤੇ ਜੜ੍ਹੀ-ਬੂਟੀ ਦੀ ਭਾਲ ’ਚ ਸ਼ਮਸ਼ਾਨਘਾਟ ਵੱਲ ਗਿਆ ਸੀ।

ਅਜੀਤ ਡੈਸਕ 25-09-2026
ਕਾਠਗੜ੍ਹ, 24 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਕਾਠਗੜ੍ਹ ਦੇ ਨੇੜਲੇ ਪਿੰਡ ਰੈਲਮਾਜਰਾ ਦੇ ਸ਼ਮਸ਼ਾਨਘਾਟ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਝਾੜੀਆਂ ਦੇ ਅੰਦਰ ਡਿਗਿਆ ਇੱਕ ਮੋਟਰਸਾਈਕਲ ਬਰਾਮਦ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਬਜ਼ੁਰਗ ਵਿਅਕਤੀ ਕਿਸੇ ਹਕੀਮ ਦੇ ਦੱਸਣ ’ਤੇ ਜੜ੍ਹੀ-ਬੂਟੀ ਦੀ ਭਾਲ ’ਚ ਸ਼ਮਸ਼ਾਨਘਾਟ ਵੱਲ ਗਿਆ ਸੀ। ਜਦੋਂ ਉਹ ਝਾੜੀਆਂ ਕੋਲ ਪਹੁੰਚਿਆ ਤਾਂ ਅਚਾਨਕ ਉਸ ਦੀ ਨਜ਼ਰ ਉੱਥੇ ਡਿੱਗੇ ਮੋਟਰਸਾਈਕਲ ’ਤੇ ਪਈ। ਇਹ ਮੰਜ਼ਰ ਦੇਖ ਕੇ ਉਹ ਹੈਰਾਨ ਰਹਿ ਗਿਆ ਅਤੇ ਤੁਰੰਤ ਉਸ ਨੇ ਇਸ ਦੀ ਸੂਚਨਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਰਿੰਦਰ ਛਿੰਦਾ ਰੈਲਮਾਜਰਾ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਸੁਰਿੰਦਰ ਛਿੰਦਾ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਤੁਰੰਤ ਨਜ਼ਦੀਕੀ ਪੁਲਿਸ ਚੌਂਕੀ ਆਸਰੋਂ ਨੂੰ ਇਸ ਬਾਰੇ ਜਾਣੂੰ ਕਰਵਾਇਆ। ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਝਾੜੀਆਂ ਵਿੱਚ ਡਿੱਗੇ ਮੋਟਰਸਾਈਕਲ ਨੂੰ ਬਾਹਰ ਕੱਢਿਆ। ਜਾਂਚ ਦੌਰਾਨ ਪਤਾ ਲੱਗਾ ਕਿ ਮੋਟਰਸਾਈਕਲ ਦੇ ਦੋਵੇਂ ਟਾਇਰ ਅਤੇ ਚੱਕੇ ਪਹਿਲਾਂ ਹੀ ਉਤਾਰੇ ਹੋਏ ਸਨ ਅਤੇ ਉਸ ’ਤੇ ਨੰਬਰ ਪੀ.ਬੀ 29 ਡਬਲਯੂ 1378 ਲੱਗਾ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਨੰਬਰ ਅਸਲੀ ਹੈ ਜਾਂ ਜਾਅਲੀ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਫਿਲਹਾਲ ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।
ਪਿਛਲੀ ਖ਼ਬਰ ਨਵੀਨ ਚੌਧਰੀ ਆਦੋਆਣਾ ਨੇ ਦਿੱਲੀ ਵਿਖੇ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਰਾਜਾ ਸਾਹਿਬ ਜੀ ਦੀ ਬਰਸੀ ਸੰਬੰਧੀ ਪਿੰਡ ਗੋਸਲਾਂ ਵਿਖੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।