25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਫਲਦਾਰ ਬੂਟਿਆਂ ਦੀ ਖ਼ਰੀਦ ਸਿਰਫ਼ ਸਰਕਾਰੀ ਜਾਂ ਰਜਿਸਟਰਡ ਨਰਸਰੀਆਂ ਤੋਂ ਹੀ ਕਰੋ-ਡਾ. ਰਾਜੇਸ਼ ਕੁਮਾਰ

ਨਵਾਂਸ਼ਹਿਰ, 24 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸਹਾਇਕ ਨਿਰਦੇਸ਼ਕ ਬਾਗਬਾਨੀ ਡਾ. ਰਾਜੇਸ਼ ਕੁਮਾਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਦਾਬਹਾਰ ਫਲਦਾਰ ਬੂਟੇ ਲਾਉਣ ਲਈ ਸਤੰਬਰ-ਅਕਤੂਬਰ ਦੇ ਅਨੁਕੂਲ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਅਜੀਤ ਡੈਸਕ 25-09-2026
ਨਵਾਂਸ਼ਹਿਰ, 24 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸਹਾਇਕ ਨਿਰਦੇਸ਼ਕ ਬਾਗਬਾਨੀ ਡਾ. ਰਾਜੇਸ਼ ਕੁਮਾਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਦਾਬਹਾਰ ਫਲਦਾਰ ਬੂਟੇ ਲਾਉਣ ਲਈ ਸਤੰਬਰ-ਅਕਤੂਬਰ ਦੇ ਅਨੁਕੂਲ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਅਮਰੂਦ, ਨਿੰਬੂ, ਕਿੰਨੂੰ, ਮਾਲਟਾ , ਅੰਬ, ਲੀਚੀ, ਚੀਕੂ ਅਤੇ ਬੇਰ ਆਦਿ ਸਦਾਬਹਾਰ ਫਲਦਾਰ ਬੂਟੇ ਲਾਉਣ ਲਈ ਇਹ ਸਮਾਂ ਢੁਕਵਾਂ ਰਹਿੰਦਾ ਹੈ। ਡਾ. ਰਾਜੇਸ਼ ਕੁਮਾਰ ਨੇ ਕਿਸਾਨਾਂ ਨੂੰ ਸਲਾਹ ਦਿੱਤ ੀ ਕਿ ਫਲਦਾਰ ਬੂਟੇ ਬਾਗਬਾਨੀ ਵਿਭਾਗ ਦੀਆਂ ਨਰਸਰੀਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਰਾਸ਼ਟਰੀ ਬਾਗਬਾਨੀ ਬੋਰਡ ਤੋਂ ਮਾਨਤਾ ਪ੍ਰਾਪਤ/ਰਜਿਸਟਰਡ/ਲਾਇਸੰਸਧਾਰੀ ਨਰਸਰੀਆਂ ਤੋਂ ਹੀ ਖ਼ਰੀਦਣ। ਉਨ੍ਹਾਂ ਕਿਹਾ ਕਿ ਬੂਟੇ ਖ਼ਰੀਦਣ ਤੋਂ ਪਹਿਲਾਂ ਨਰਸਰੀ ਦੀ ਰਜਿਸਟ੍ਰੇਸ਼ਨ ਜਾਂ ਲਾਇਸੰਸ, ਬੂਟੇ ਦੀ ਕਿਸਮ, ਰੂਟਸਟਾਕ, ਉਮਰ ਅਤੇ ਸਿਹਤ ਸਬੰਧੀ ਜਾਣਕਾਰੀ ਜ਼ਰੂਰ ਜਾਂਚ ਲਓ। ਉਨ੍ਹਾਂ ਕਿਹਾ ਕਿ ਬੂਟੇ ਕੀਟ ਅਤੇ ਰੋਗਾਂ ਤੋਂ ਮੁਕਤ, ਸਿਹਤਮੰਦ, ਮਜ਼ਬੂਤ ਅਤੇ ਸਬੰਧਤ ਕਿਸਮ ਦੇ ਅਨੁਸਾਰ ਹੋਣੇ ਚਾਹੀਦੇ ਹਨ। ਬੂਟਿਆਂ ਦੀ ਖ਼ਰੀਦ ਸਮੇਂ ਬਿੱਲ ਜਾਂ ਰਸੀਦ ਜ਼ਰੂਰ ਪ੍ਰਾਪਤ ਕਰੋ ਅਤੇ ਬੂਟੇ ਦੀ ਕਿਸਮ, ਸਰੋਤ ਅਤੇ ਖ਼ਰੀਦ ਦੀ ਤਾਰੀਖ ਦਾ ਰਿਕਾਰਡ ਵੀ ਸੰਭਾਲ ਕੇ ਰੱਖੋ। ਉਨ੍ਹਾਂ ਦੱਸਿਆ ਕਿ ਗੈਰ-ਰਜਿਸਟਰਡ ਸਰੋਤਾਂ ਤੋਂ ਬੂਟੇ ਖ਼ਰੀਦਣ ’ਤੇ ਗਲਤ ਕਿਸਮ, ਮਾੜੀ ਕੁਆਲਿਟੀ ਜਾਂ ਰੋਗਗ੍ਰਸਤ ਬੂਟਾ ਮਿਲਣ ਦਾ ਖ਼ਤਰਾ ਰਹਿੰਦਾ ਹੈ, ਜਿਸ ਨਾਲ ਬਾਗ ਦੀ ਪੈਦਾਵਾਰ ਅਤੇ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੋ ਸਕਦੀ ਹੈ।
ਪਿਛਲੀ ਖ਼ਬਰ ਐੱਮ.ਪੀ. ਮਲਵਿੰਦਰ ਸਿੰਘ ਕੰਗ ਤੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਵਿਕਾਸ ਕਾਰਜਾਂ ਲਈ ਪਿੰਡ ਉਧਨਵਾਲ ਤੇ ਉਧਨਵਾਲ ਖੁਰਦ ਨੂੰ... ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੀਆਂ ਵਿਦਿਆਰਥਣਾਂ ਜ਼ਿਲ੍ਹੇ ’ਚੋਂ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।