26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੰਤੁਨਲ ਵਿਗੜਨ ਨਾਲ ਬੋਲੈਰੋ ਪਿੱਕਅਪ ਗੱਡੀ ਡਿਵਾਈਡਰ ’ਤੇ ਚੜ੍ਹ ਕੇ ਪਲਟੀ

ਕਾਠਗੜ੍ਹ, 25 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ ’ਤੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਐਸ.

ਅਜੀਤ ਡੈਸਕ 26-09-2026
ਕਾਠਗੜ੍ਹ, 25 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ ’ਤੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਐਮ. ਡੀ. ਟੀ. ਡਿਵਾਇਸ ਰਾਹੀਂ ਸੂਚਨਾ ਪ੍ਰਾਪਤ ਹੋਈ ਕਿ ਐਕਸੀਡੈਂਟ ਹੋ ਗਿਆ ਤਾਂ ਉਨ੍ਹਾਂ ਨੇ ਤੁਰੰਤ ਮੌਕੇ ’ਤੇ ਜਾ ਕੇ ਦੇਖਿਆ ਕਿ ਇਕ ਬੋਲੈਰੋ ਪਿੱਕਅਪ ਜੀਪ ਜਿਸ ਦਾ ਨੰਬਰ ਐਚ. ਪੀ 66 ਬੀ 1026 ਜਿਸ ਨੂੰ ਮੌਂਟੀ ਪੁੱਤਰ ਤੇਜਾ ਸਿੰਘ ਵਾਸੀ ਭੌਤਰ ਜ਼ਿਲ੍ਹਾ ਕੁੱਲੂ (ਹਿਮਾਚਲ ਪ੍ਰਦੇਸ਼) ਚਲਾ ਰਿਹਾ ਸੀ। ਇਹ ਬੋਲੈਰੋ ਪਿੱਕਅਪ ਰੋਪੜ ਤੋਂ ਜਲੰਧਰ ਸਾਇਡ ਜਾ ਰਹੀ ਸੀ। ਜਦੋਂ ਇਹ ਬੋਲੈਰੋ ਪਿੱਕਅਪ ਕਾਠਗੜ੍ਹ ਮੋੜ ਦੇ ਨਜ਼ਦੀਕ ਪਹੁੰਚੀ ਤਾਂ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ, ਜਿਸ ਨਾਲ ਬੋਲੈਰੋ ਪਿੱਕਅਪ ਬੇਕਾਬੂ ਹੋ ਡਿਵਾਈਡਰ ’ਤੇ ਚੜ੍ਹ ਕੇ ਪਲਟ ਗਈ, ਜਿਸ ਨਾਲ ਬੋਲੈਰੋ ਵਿਚ ਭਰਿਆ ਅਨਾਰ ਸਾਰਾ ਖਿੱਲਰ ਗਿਆ ਅਤੇ ਜੀਪ ਵਿਚ ਸਵਾਰ ਚਾਲਕ ਅਤੇ ਉਸ ਦੇ ਨਾਲ ਬੈਠਾ ਉਸ ਦਾ ਸਾਥੀ ਦਾ ਵਾਲ ਬਚਾਅ ਹੋ ਗਿਆ। ਐਸ . ਐਸ. ਐਫ. ਦੀ ਟੀਮ ਵਲੋਂ ਫਿਲਹਾਲ ਗੱਡੀ ਦੇ ਪਿੱਛੇ ਸੇਫਟੀ ਕੋਨਾਂ ਲਗਾ ਦਿੱਤੀਆਂ ਹਨ ਹਾਦਸੇ ਸੰਬੰਧੀ ਕੰਟਰੋਲ ਰੂਮ ਨਵਾਂਸ਼ਹਿਰ ਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਪਿਛਲੀ ਖ਼ਬਰ 500 ਡਰੋਨਾਂ ਨੇ ਬੰਗਾ ਦੇ ਅਸਮਾਨ ਨੂੰ ਕੀਤਾ ਰੌਸ਼ਨ, ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਫਲਸਫ਼ੇ ਨੂੰ ਕੀਤਾ ਪੇਸ਼ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਉੜਾਪੜ ਵਿਖੇ ਭਲਕੇ ਹੋਣਗੇ ਦੂਜੇ ਵਿਸ਼ੇਸ਼ ਲੜੀਵਾਰ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।