30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੈਂਟਰਲ ਆਰਮਡ ਪੁਲਿਸ ਫੋਰਸ ਦੇ ਰਿਟਾਇਰਡ ਜਵਾਨਾਂ ਤੇ ਵਿਧਵਾਵਾਂ ਦੀ ਆਈ.ਟੀ.ਬੀ.ਪੀ. ਪਟਿਆਲਾ ਵਿਖੇ ਮੀਟਿੰਗ-ਪੀ. ਐਸ. ਸੰਧੂ

ਜਲੰਧਰ, 29 ਸਤੰਬਰ (ਅ. ਬ.)

ਅਜੀਤ ਡੈਸਕ 30-09-2026
ਜਲੰਧਰ, 29 ਸਤੰਬਰ (ਅ.ਬ.)–51 ਬਟਾਲੀਅਨ ਆਈ.ਟੀ.ਬੀ.ਪੀ. ਪਟਿਆਲਾ ਵਿਖੇ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਰਿਟਾਇਰਡ ਜਵਾਨਾਂ ਅਤੇ ਵਿਧਵਾਵਾਂ ਦੀ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸ਼੍ਰੀ ਪੀ. ਐਸ. ਸੰਧੂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਸ਼੍ਰੀ ਸੰਧੂ ਆਪਣੇ ਡੈਲੀਗੇਸ਼ਨ ਸਮੇਤ ਮੀਟਿੰਗ ਵਿੱਚ ਸ਼ਾਮਲ ਹੋਏ। ਸ਼੍ਰੀ ਸੰਧੂ ਨੇ ਆਪਣੇ ਸੰਬੋਧਨ ਵਿੱਚ ਰਿਟਾਇਰਡ ਜਵਾਨਾਂ ਅਤੇ ਵਿਧਵਾਵਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ, ਸਹੂਲਤਾਂ ਅਤੇ ਉਨ੍ਹਾਂ ਵਿੱਚ ਹੋਏ ਬਦਲਾਵਾਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਸੰਧੂ ਨੇ ਮੀਟਿੰਗ ਦੌਰਾਨ 8ਵੇਂ ਤਨਖਾਹ ਕਮਿਸ਼ਨ ਦੀ ਤਾਜ਼ਾ ਸਥਿਤੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸ਼੍ਰੀ ਸੰਧੂ ਨੇ ਕਿਹਾ ਕਿ ਕਿਸੇ ਵੀ ਸਮੱਸਿਆ ਜਾਂ ਸ਼ਿਕਾਇਤ ਲਈ ਰਿਟਾਇਰਡ ਜਵਾਨ ਆਪਣੇ ਖੇਤਰ ਦੇ ਜ਼ਿਲ੍ਹਾ ਜਾਂ ਰਾਜ ਵੈਲਫੇਅਰ ਅਫਸਰ, ਜੋ ਸਬੰਧਤ ਬੋਰਡ ਵੱਲੋਂ ਨਿਯੁਕਤ ਕੀਤੇ ਗਏ ਹਨ, ਨਾਲ ਸੰਪਰਕ ਕਰ ਸਕਦੇ ਹਨ। ਮੀਟਿੰਗ ਵਿੱਚ ਪਦਮਸ਼੍ਰੀ ਸ਼੍ਰੀ ਹਰਭਜਨ ਸਿੰਘ, ਆਈ.ਜੀ. (ਰਿਟਾਇਰਡ), ਆਈ. ਟੀ. ਬੀ. ਪੀ. ਅਤੇ ਸ਼੍ਰੀ ਦਿਲਜੀਤ ਸਿੰਘ, ਆਈ.ਜੀ. (ਰਿਟਾਇਰਡ), ਸੀ. ਆਰ. ਪੀ. ਐਫ. ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਦੇ ਨਾਲ ਹੀ ਸੈਕੰਡ ਇਨ ਕਮਾਂਡ (2 IC ), 51 ਬਟਾਲੀਅਨ ਆਈ.ਟੀ.ਬੀ.ਪੀ. ਅਤੇ ਸਟਾਫ ਅਫਸਰ ਵੀ ਮੌਜੂਦ ਰਹੇ। ਐਸੋਸੀਏਸ਼ਨ ਵਲੋਂ ਹਰਜੀਤ ਸਿੰਘ, ਬਲਵਿੰਦਰ ਸਿੰਘ ਮਾਂਗਟ (ਸੈਕਟਰੀ), ਓਂਕਾਰ ਸਿੰਘ (ਖਜ਼ਾਨਚੀ) ਅਤੇ ਸੁਰਿੰਦਰ ਸਿੰਘ ਵੀ ਮੀਟਿੰਗ ਵਿਚ ਮੌਜੂਦ ਰਹੇ।
ਪਿਛਲੀ ਖ਼ਬਰ ਗੁਰਦੁਆਰਾ ਸਰੋਵਰ ਸਾਹਿਬ ਦੀ ਡਿਸਪੈਂਸਰੀ ਨੂੰ ਰੋਟਰੀ ਕਲੱਬ ਬੰਗਾ ਵਲੋਂ ਦਵਾਈਆਂ ਭੇਟ ਅਗਲੀ ਖ਼ਬਰ ਸਿਆਟਲ ਦੇ ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੂੰ ਭਾਰੀ ਸਦਮਾ-ਨੌਜਵਾਨ ਭਤੀਜੇ ਦਾ ਅਚਾਨਕ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।