01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਕਸਬਾ ਮਜਾਰੀ ਤੋਂ ਸਜਾਵਲਪੁਰ ਤੱਕ 18 ਫੁੱਟੀ ਸੜਕ ਦਾ ਕੰਮ ਮੁੜ ਹੋਇਆ ਸ਼ੁਰੂ

ਮਜਾਰੀ/ਸਾਹਿਬਾ, 30 ਸਤੰਬਰ (ਨਿਰਮਲਜੀਤ ਸਿੰਘ ਚਾਹਲ) - ਕਸਬਾ ਮਜਾਰੀ ਤੋਂ ਲੈ ਕੇ ਪਿੰਡ ਸਜਾਵਲਪੁਰ ਤੱਕ 18 ਫੁੱਟ ਦੀ ਸੜਕ ਜਿਸ ਦੀ ਦਸ਼ਾ ਕਾਫੀ ਖਰਾਬ ਹੋ ਗਈ ਸੀ। ਇਸ ਸੜਕ ਨੂੰ ਕੰਕਰੀਟ ਦੀ ਬਣਾਉਣ ਦਾ ਕੰਮ ਕੁਝ ਮਹੀਨੇ ਪਹਿਲਾਂ ਪੰਜਾਬ ਮੰਡੀ ਬੋਰਡ ਵੱਲੋਂ ਸ਼ੁਰੂ ਕਰਵਾਇਆ ਗਿਆ ਸੀ।

ਸਜਾਵਲਪੁਰ ਲਾਗੇ ਸੜਕ ਦੇ ਪੱਥਰ ਨੂੰ ਠੀਕ ਕਰਦੀ ਹੋਈ ਜੇ. ਸੀ. ਬੀ ਮਸ਼ੀਨ। ਤਸਵੀਰ : ਨਿਰਮਲਜੀਤ ਸਿੰਘ ਚਾਹਲ 01-10-2026
ਮਜਾਰੀ/ਸਾਹਿਬਾ, 30 ਸਤੰਬਰ (ਨਿਰਮਲਜੀਤ ਸਿੰਘ ਚਾਹਲ) - ਕਸਬਾ ਮਜਾਰੀ ਤੋਂ ਲੈ ਕੇ ਪਿੰਡ ਸਜਾਵਲਪੁਰ ਤੱਕ 18 ਫੁੱਟ ਦੀ ਸੜਕ ਜਿਸ ਦੀ ਦਸ਼ਾ ਕਾਫੀ ਖਰਾਬ ਹੋ ਗਈ ਸੀ। ਇਸ ਸੜਕ ਨੂੰ ਕੰਕਰੀਟ ਦੀ ਬਣਾਉਣ ਦਾ ਕੰਮ ਕੁਝ ਮਹੀਨੇ ਪਹਿਲਾਂ ਪੰਜਾਬ ਮੰਡੀ ਬੋਰਡ ਵੱਲੋਂ ਸ਼ੁਰੂ ਕਰਵਾਇਆ ਗਿਆ ਸੀ। ਪਰ ਕੁਝ ਕਾਰਨਾਂ ਕਰਕੇ ਕੰਮ ਵਿਚਾਲੇ ਰੁਕ ਗਿਆ ਸੀ। ਸਜਾਵਲਪੁਰ ਪਾਸੇ ਤੋਂ ਸੜਕ ਇੱਕ ਸਾਈਡ ਤੋਂ ਕੰਕਰੀਟ ਦੀ ਅੱਧੀ ਪਹਿਲਾਂ ਬਣਾ ਦਿੱਤੀ ਗਈ ਸੀ। ਅੱਧੀ ਸੜਕ ਦਾ ਕੰਮ ਵਿਚਾਲੇ ਰੁਕ ਗਿਆ ਸੀ। ਹੁਣ ਪੰਜਾਬ ਮੰਡੀ ਬੋਰਡ ਵੱਲੋਂ ਇਸ ਸੜਕ ਦੇ ਕੰਮ ਦੀ ਦੁਬਾਰਾ ਸ਼ੁਰੂਆਤ ਕਰਵਾ ਦਿੱਤੀ ਗਈ ਹੈ। ਇਸ ਬਾਰੇ ਮੰਡੀ ਬੋਰਡ ਦੇ ਐਸ.ਡੀ.ਓ ਜਗਜੀਤ ਸਿੰਘ ਨੇ ਦੱਸਿਆ ਕਿ ਕੁਝ ਹੀ ਦਿਨਾਂ ਵਿੱਚ ਇਸ ਸੜਕ ਦੇ ਅਧੂਰੇ ਕੰਮ ਜਲਦੀ ਮੁਕੰਮਲ ਕਰ ਦਿੱਤੇ ਜਾਣਗੇ। ਇਸ ਸੜਕ ਦੇ ਕਸਬਾ ਮਜਾਰੀ ਵਾਲੇ ਪਾਸੇ ਤੋਂ ਵੀ ਕੰਕਰੀਟ ਹੀ ਪਾਈ ਜਾਵੇਗੀ। ਇਹ ਸੜਕ ਦੇ ਮੁਕੰਮਲ ਹੋਣ ਨਾਲ ਰਾਹਗੀਰਾਂ ਨੂੰ ਲੰਮੇ ਸਮੇਂ ਤੋਂ ਆ ਰਹੀਆਂ ਮੁਸ਼ਕਿਲਾਂ ਜਲਦੀ ਹੱਲ ਹੋ ਜਾਣਗੀਆਂ।
ਪਿਛਲੀ ਖ਼ਬਰ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਕੋਹਲੀ ਵਲੰਟੀਅਰ ਕਲਗੀਧਰ ਟਰੱਸਟ ਦਾ ਸਨਮਾਨ ਅਗਲੀ ਖ਼ਬਰ ਕੁੱਲ ਹਿੰਦ ਰਾਜ ਸਰਕਾਰੀ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।