ਰੈਲ ਮਾਜਰਾ ਯੂਨੀਵਰਸਿਟੀ ’ਚ ਮਹਿਲਾ ਡੀਨ ਦੇ ਸੋਸ਼ਣ ਤੇ ਧੱਕੇਸ਼ਾਹੀ ਖ਼ਿਲਾਫ਼ ਭੜਕਿਆ ਰੋਸ
ਰੱਤੇਵਾਲ, 2 ਅਕਤੂਬਰ (ਅਸ਼ੋਕ ਕੁਮਾਰ ਲੀਲ)-ਲੈਮਰਿਨ ਟੈਕ ਸਕਿਲਡ ਯੂਨੀਵਰਸਿਟੀ ਰੈਲ ਮਾਜਰਾ ਵਿਖੇ ਤਾਇਨਾਤ ਦੋ ਉੱਚ ਅਹੁਦਿਆਂ ‘ਤੇ ਤਾਇਨਾਤ ਮਹਿਲਾ ਡੀਨਾਂ ਰਤਨ ਕੌਰ ਤੇ ਨਵਨੀਤ ਚੋਪੜਾ ਨੂੰ ਕਥਿਤ ਤੌਰ ‘ਤੇ ਮਾਨਸਿਕ ਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕਰਕੇ ਅਸਤੀਫ਼ਾ ਦੇਣ ਲਈ ਮਜਬੂਰ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਇਕ ਹਫ਼ਤੇ ਤੋਂ ਯੂਨੀਵਰਸਿਟੀ ਦੇ ਮੁੱਖ ਗੇਟ ‘ਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੀਆਂ ਇਨ੍ਹਾਂ ਪੀੜਤ ਮਹਿਲਾ ਅਧਿਕਾਰੀਆਂ ਦੇ ਹੱਕ ਵਿਚ ਅੱਜ ਇਲਾਕੇ ਦੀਆਂ 5 ਤੋਂ 7 ਪ੍ਰਮੁੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ।
ਕ
ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਲਾਇਆ ਮੋਰਚਾ, 6 ਮੈਂਬਰੀ ਸੰਘਰਸ਼ ਕਮੇਟੀ ਗਠਿਤ
03-10-2026
ਰੱਤੇਵਾਲ, 2 ਅਕਤੂਬਰ (ਅਸ਼ੋਕ ਕੁਮਾਰ ਲੀਲ)-ਲੈਮਰਿਨ ਟੈਕ ਸਕਿਲਡ ਯੂਨੀਵਰਸਿਟੀ ਰੈਲ ਮਾਜਰਾ ਵਿਖੇ ਤਾਇਨਾਤ ਦੋ ਉੱਚ ਅਹੁਦਿਆਂ ‘ਤੇ ਤਾਇਨਾਤ ਮਹਿਲਾ ਡੀਨਾਂ ਰਤਨ ਕੌਰ ਤੇ ਨਵਨੀਤ ਚੋਪੜਾ ਨੂੰ ਕਥਿਤ ਤੌਰ ‘ਤੇ ਮਾਨਸਿਕ ਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕਰਕੇ ਅਸਤੀਫ਼ਾ ਦੇਣ ਲਈ ਮਜਬੂਰ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਇਕ ਹਫ਼ਤੇ ਤੋਂ ਯੂਨੀਵਰਸਿਟੀ ਦੇ ਮੁੱਖ ਗੇਟ ‘ਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੀਆਂ ਇਨ੍ਹਾਂ ਪੀੜਤ ਮਹਿਲਾ ਅਧਿਕਾਰੀਆਂ ਦੇ ਹੱਕ ਵਿਚ ਅੱਜ ਇਲਾਕੇ ਦੀਆਂ 5 ਤੋਂ 7 ਪ੍ਰਮੁੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ-ਮਜ਼ਦੂਰ ਆਗੂਆਂ ਨੇ ਖ਼ੁਲਾਸਾ ਕੀਤਾ ਕਿ ਯੂਨੀਵਰਸਿਟੀ ਦੇ ਉੱਚ ਪ੍ਰਬੰਧਕਾਂ ਵਲੋਂ ਇਹਨਾਂ ਦੋਵਾਂ ਮਹਿਲਾ ਡੀਨਾਂ ਦਾ ਕਥਿਤ ਤੌਰ ‘ਤੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਜਥੇਬੰਦੀਆਂ ਦੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮਾਮਲਾ ਸਿਰਫ਼ ਨੌਕਰੀ ਜਾਂ ਰੋਜ਼ਗਾਰ ਦਾ ਨਹੀਂ, ਸਗੋਂ ਔਰਤਾਂ ਦੀ ਇੱਜ਼ਤ, ਸਵੈ-ਮਾਣ ਤੇ ਸੱਚਾਈ ਦੀ ਰੱਖਿਆ ਦਾ ਹੈ। ਇਸ ਗੰਭੀਰ ਮਾਮਲੇ ਸੰਬੰਧੀ ਪੰਜਾਬ ਦੇ ਰਾਜਪਾਲ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਰਾਸ਼ਟਰੀ ਤੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਤੇ ਮਹਿਲਾ ਕਮਿਸ਼ਨ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਜਾ ਚੁੱਕੀਆਂ ਹਨ। ਇਸ ਵੇਲੇ ਮਾਮਲੇ ਦੀ ਉੱਚ ਪੱਧਰੀ ਜਾਂਚ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਚੁੱਕੀ ਹੈ। ਕਿਸਾਨ-ਮਜ਼ਦੂਰ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਜਾਂਚ ਨੂੰ ਬਿਨਾਂ ਕਿਸੇ ਸਿਆਸੀ ਜਾਂ ਪ੍ਰਬੰਧਕੀ ਦਬਾਅ ਦੇ, ਪੂਰੀ ਪਾਰਦਰਸ਼ਤਾ ਤੇ ਨਿਰਪੱਖਤਾ ਨਾਲ ਮੁਕੰਮਲ ਕੀਤਾ ਜਾਵੇ। ਸੰਘਰਸ਼ ਨੂੰ ਤਿੱਖਾ ਕਰਨ ਲਈ 6 ਮੈਂਬਰੀ ਸੰਘਰਸ਼ ਕਮੇਟੀ ਬਣਾਈ ਗਈ ਹੈ। ਕਮੇਟੀ ਵਿਚ ਸੰਤੋਖ ਸਿੰਘ ਰੈਲ ਮਾਜਰਾ, ਮੋਹਣ ਸਿੰਘ ਧੁਮਾਣਾ, ਕਰਨ ਸਿੰਘ ਰਾਣਾ, ਕਰਮ ਚੰਦ ਬਨਾਰੂ, ਹਰਦੀਪ ਸਿੰਘ ਰੈਲ ਮਾਜਰਾ, ਗੁਰਨੈਬ ਸਿੰਘ ਜੈਤੇਵਾਲ ਮੈਂਬਰ ਸ਼ਾਮਿਲ ਹਨ। ਇਹ ਕਮੇਟੀ ਆਉਣ ਵਾਲੇ ਦਿਨਾਂ ਵਿਚ ਅਗਲੇ ਸੰਘਰਸ਼ ਦੀਆਂ ਰਣਨੀਤੀਆਂ ਉਲੀਕੇਗੀ ਤੇ ਪ੍ਰਸ਼ਾਸਨ ਨਾਲ ਇਨਸਾਫ਼ ਦੀ ਲੜਾਈ ਦੀ ਵਾਗਡੋਰ ਸੰਭਾਲੇਗੀ।