ਪਿੰਡ ਜਲਾਲਪੁਰ ਵਿਖੇ 22ਵਾਂ ਕਬੱਡੀ ਮਹਾਂਕੁੰਭ ਤੇ ਵਾਲੀਵਾਲ ਟੂਰਨਾਮੈਂਟ 16 ਤੋਂ
ਕਾਠਗੜ੍ਹ, 6 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕੁੱਲਾਂ ਦੀ ਸਰਕਾਰ ਬਾਬਾ ਸਰਵਣ ਦਾਸ ਮਹਾਰਾਜ ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਪਹਿਲੇ ਤਪ ਅਸਥਾਨ ਪਿੰਡ ਜਲਾਲਪੁਰ, ਤਹਿ ਬਲਾਚੌਰ ਵਿਖੇ 22ਵਾਂ ਕਬੱਡੀ ਮਹਾਂਕੁੰਭ ਤੇ ਵਾਲੀਵਾਲ ਟੂਰਨਾਮੈਂਟ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮਹੰਤ ਬਾਬਾ ਭਗਵਾਨ ਦਾਸ (ਅਖਾੜਾ ਨਵਾਂ ਉਦਾਸੀਨ) ਨੰਦਪੁਰ ਕੇਸ਼ੋ ਪਟਿਆਲਾ ਅਤੇ ਡੇਰਾ ਬਾਬਾ ਸਰਵਣ ਦਾਸ ਬਾਉੜੀ ਸਾਹਿਬ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਮਹਾਰਾਜ ਨੇ ਦੱਸਿਆ ਕਿ ਇਹ ਟੂਰਨਾਮੈਂਟ ਮਿਤੀ 16, 17 ਤੇ 18 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।
ਮ
ਮਹੰਤ ਭਗਵਾਨ ਦਾਸ ਨੰਦਪੁਰ ਕੇਸ਼ੋ ਵਾਲੇ ਤੇ ਸਵਾਮੀ ਦਿਆਲ ਦਾਸ।
07-10-2026
ਕਾਠਗੜ੍ਹ, 6 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕੁੱਲਾਂ ਦੀ ਸਰਕਾਰ ਬਾਬਾ ਸਰਵਣ ਦਾਸ ਮਹਾਰਾਜ ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਪਹਿਲੇ ਤਪ ਅਸਥਾਨ ਪਿੰਡ ਜਲਾਲਪੁਰ, ਤਹਿ ਬਲਾਚੌਰ ਵਿਖੇ 22ਵਾਂ ਕਬੱਡੀ ਮਹਾਂਕੁੰਭ ਤੇ ਵਾਲੀਵਾਲ ਟੂਰਨਾਮੈਂਟ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮਹੰਤ ਬਾਬਾ ਭਗਵਾਨ ਦਾਸ (ਅਖਾੜਾ ਨਵਾਂ ਉਦਾਸੀਨ) ਨੰਦਪੁਰ ਕੇਸ਼ੋ ਪਟਿਆਲਾ ਅਤੇ ਡੇਰਾ ਬਾਬਾ ਸਰਵਣ ਦਾਸ ਬਾਉੜੀ ਸਾਹਿਬ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਮਹਾਰਾਜ ਨੇ ਦੱਸਿਆ ਕਿ ਇਹ ਟੂਰਨਾਮੈਂਟ ਮਿਤੀ 16, 17 ਤੇ 18 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਵਿੱਚ ਆਲ ਓਪਨ ਕਬੱਡੀ ਦਾ ਪਹਿਲਾ ਇਨਾਮ 71,000 ਰੁਪਏ ਤੇ ਦੂਜਾ ਇਨਾਮ 51,000 ਰੁਪਏ ਰੱਖਿਆ ਗਿਆ ਹੈ। ਟੂਰਨਾਮੈਂਟ ਦਾ ਉਦਘਾਟਨ 16 ਅਕਤੂਬਰ ਨੂੰ ਬਾਬਾ ਸਰਵਣ ਦਾਸ ਦੇ ਗੱਦੀ ਨਸ਼ੀਨ ਮਹੰਤ ਬਾਬਾ ਭਗਵਾਨ ਦਾਸ ਮਹਾਰਾਜ ਤੇ ਸਵਾਮੀ ਦਿਆਲ ਦਾਸ ਮਹਾਰਾਜ ਵਲੋਂ ਕੀਤਾ ਜਾਵੇਗਾ, ਜਦਕਿ 18 ਅਕਤੂਬਰ ਨੂੰ ਇਨਾਮਾਂ ਦੀ ਵੰਡ ਵੀ ਉਨ੍ਹਾਂ ਵਲੋਂ ਹੀ ਕੀਤੀ ਜਾਵੇਗੀ। ਇਸ ਮੌਕੇ ਬਾਬਾ ਓਮਕਾਰ ਦਾਸ ਤੇ ਬਾਬਾ ਉੱਤਮ ਦਾਸ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹਿਣਗੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਲਈ ਵਿਸ਼ੇਸ਼ ਸਨਮਾਨ ਵੀ ਰੱਖੇ ਗਏ ਹਨ ਜਿਸ ਵਿਚ ਆਲ ਓਪਨ ਕਬੱਡੀ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲ, 75 ਕਿੱਲੋ ਆਲ ਓਪਨ ਕਬੱਡੀ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਐਲ. ਈ. ਡੀ., 65 ਕਿੱਲੋ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਕੂਲਰ, ਕਬੱਡੀ 55 ਅਤੇ 45 ਕਿੱਲੋ ਬੈਸਟ ਰੇਡਰ ਅਤੇ ਜਾਫੀ ਨੂੰ ਪੱਖੇ ਅਤੇ ਕਬੱਡੀ 38 ਕਿੱਲੋ ਨੂੰ ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ।