07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਭਗਵਾਨ ਮਹਾਂਵੀਰ ਸਕੂਲ ਬੰਗਾ ’ਚ ਇਨਾਮ ਵੰਡ ਸਮਾਗਮ

ਬੰਗਾ, 6 ਅਕਤੂਬਰ (ਧਰਮਵੀਰ ਪਾਲ)-ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਚ ਇਨਾਮ ਵੰਡ ਸਮਾਗਮ ‘ਅਭਿਨੰਦਨ-2026’ ਦਾ ਸ਼ਾਨਦਾਰ ਪ੍ਰਬੰਧ ਸਕੂਲ ਦੇ ਮੈਦਾਨ ਵਿਚ ਬਹੁਤ ਹੀ ਚਾਅ, ਉਤਸ਼ਾਹ ਨਾਲ ਕੀਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਪ੍ਰਸ਼ਾਸਨਿਕ ਸਲਾਹਕਾਰ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸੰਕਲਪ ਦੇ ਸੰਸਥਾਪਕ ਸੰਤੋਸ਼ ਕੁਮਾਰ ਤਨੇਜਾ ਅਤੇ ਸੁਕੇਤ ਧੀਰ ਸਹਿ-ਸੰਸਥਾਪਕ ਅਤੇ ਕ੍ਰੀਏਟਿਵ ਡਾਇਰੈਕਟਰ ਮੌਜੂਦ ਰਹੇ।

ਭਗਵਾਨ ਮਹਾਂਵੀਰ ਸਕੂਲ ਬੰਗਾ ਵਿਖੇ ਕਰਵਾਏ ਸਮਾਗਮ ਮੌਕੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕੇਸ਼ਵ ਜੈਨ, ਵਰੁਣ ਜੈਨ ਤੇ ਮੁੱਖ ਮਹਿਮਾਨ। ਤਸਵੀਰ : ਧਰਮਵੀਰ ਪਾਲ 07-10-2026
ਬੰਗਾ, 6 ਅਕਤੂਬਰ (ਧਰਮਵੀਰ ਪਾਲ)-ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਚ ਇਨਾਮ ਵੰਡ ਸਮਾਗਮ ‘ਅਭਿਨੰਦਨ-2026’ ਦਾ ਸ਼ਾਨਦਾਰ ਪ੍ਰਬੰਧ ਸਕੂਲ ਦੇ ਮੈਦਾਨ ਵਿਚ ਬਹੁਤ ਹੀ ਚਾਅ, ਉਤਸ਼ਾਹ ਨਾਲ ਕੀਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਪ੍ਰਸ਼ਾਸਨਿਕ ਸਲਾਹਕਾਰ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸੰਕਲਪ ਦੇ ਸੰਸਥਾਪਕ ਸੰਤੋਸ਼ ਕੁਮਾਰ ਤਨੇਜਾ ਅਤੇ ਸੁਕੇਤ ਧੀਰ ਸਹਿ-ਸੰਸਥਾਪਕ ਅਤੇ ਕ੍ਰੀਏਟਿਵ ਡਾਇਰੈਕਟਰ ਮੌਜੂਦ ਰਹੇ। ਸਮਾਗਮ ਦਾ ਸ਼ੁੱਭ ਆਰੰਭ ਮਹਿਮਾਨਾਂ ਵਲੋਂ ਦੀਪ ਜਗਾ ਕੇ ਕੀਤਾ। ਉਪਰੰਤ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੇ. ਵਸੁਧਾ ਜੈਨ ਨੇ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਹਾਰਦਿਕ ਸਵਾਗਤ ਕੀਤਾ। ਇਸ ਤੋਂ ਬਾਅਦ ਨੰਨ੍ਹੇ-ਮੁੰਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਰੰਗਾਰੰਗ ਸੱਭਿਆਚਾਰਕ ਕਾਰਜਕ੍ਰਮਾਂ ਨੇ ਸਭ ਦਾ ਮਨ ਮੋਹ ਲਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਸੰਤੋਸ਼ ਕੁਮਾਰ ਤਨੇਜਾ ਤੇ ਸੁਕੇਤ ਧੀਰ ਵਲੋਂ ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆਵਾਂ ਵਿਚ 95 ਫੀਸਦੀ ਅਤੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 70 ਵਿਦਿਆਰਥੀਆਂ ਨੂੰ ਅਕਾਦਮਿਕ ਉੱਤਮਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਤੇ ਨਕਦ ਇਨਾਮ ਪ੍ਰਦਾਨ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਇਸ ਦੇ ਨਾਲ ਹੀ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਕੂਲ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ। ਸਮਾਗਮ ਦਾ ਮੁੱਖ ਆਕਰਸ਼ਣ ‘ਭਾਰਤ ਅਤੀਤ ਦੀਆਂ ਜੜ੍ਹਾਂ ਤੋਂ ਭਵਿੱਖ ਦੇ ਪੰਖਾਂ ਤੱਕ’ ਵਿਸ਼ੇ ’ਤੇ ਆਧਾਰਿਤ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ ਰਹੀ। ਵੱਖ-ਵੱਖ ਨ੍ਰਿਤ-ਨਾਚਾਂ, ਗੀਤਾਂ ਅਤੇ ਨਾਟਕ ਪੇਸ਼ਕਾਰੀਆਂ ਰਾਹੀਂ ਭਾਰਤ ਦੀ ਸਮ੍ਰਿੱਧ ਸੰਸਕ੍ਰਿਤੀ, ਸਭਿਅਤਾ, ਪਰੰਪਰਾਵਾਂ, ਵਰਤਮਾਨ ਉਪਲਬਧੀਆਂ ਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਗਿੱਦਾ ਤੇ ਭੰਗੜੇ ਨੇ ਵੀ ਖੂਬ ਸ਼ਲਾਘਾ ਖੱਟੀ। ਇਸ ਮੌਕੇ ਬੱਚਿਆਂ ਵਲੋਂ ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਸੰਤੋਸ਼ ਕੁਮਾਰ ਤਨੇਜਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬੀ. ਐੱਮ. ਪੀ. ਐੱਸ. ਵਰਗੇ ਸੀ. ਬੀ. ਐੱਸ. ਈ. ਸਕੂਲ ਵਿਚ ਜਿਥੇ ਇਕ ਪਾਸੇ ਵਿਦਿਆਰਥੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਈ ਜਾ ਰਹੀ ਹੈ, ਉੱਥੇ ਦੂਜੇ ਪਾਸੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਦਾ ਅਦਭੁਤ ਸੰਚਾਰ ਵੀ ਦੇਖਣ ਨੂੰ ਮਿਲ ਰਿਹਾ ਹੈ। ਸੁਕੇਤ ਧੀਰ ਨੇ ਵੀ ਵਿਦਿਆਰਥੀਆਂ ਦੀ ਅਥਾਹ ਮਿਹਨਤ ਤੇ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਸਕੂਲ ਦੇ ਮੈਨੇਜਰ ਕੇਸ਼ਵ ਜੈਨ ਨੇ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ, ਮਾਪਿਆਂ ਤੇ ਹਾਜ਼ਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ’ਤੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ- ਸੋਇਤਾ ਅਗਲੀ ਖ਼ਬਰ ਨਵਾਂਸ਼ਹਿਰ ਵਿਚ ਸਿਹਤ ਟੀਮ ਵਲੋਂ ਡੇਂਗੂ ਵਿਰੋਧੀ ਗਤੀਵਿਧੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।