08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਰੌੜੀ ਦੀ ਸੰਗਤ ਨੂੰ ਤੀਰਥ ਯਾਤਰਾ ਲਈ ਅਸ਼ੋਕ ਕਟਾਰੀਆ ਨੇ ਝੰਡੀ ਦੇ ਕੇ ਕੀਤਾ ਰਵਾਨਾ

ਪੋਜੇਵਾਲ ਸਰਾਂ, 7 ਅਕਤੂਬਰ (ਨਵਾਂਗਰਾਈਂ)-ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਪਿੰਡ ਰੌੜੀ ਦੀ ਸੰਗਤ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਈ। ਇਸ ਤੀਰਥ ਯਾਤਰਾ ਨੂੰ ਅਸੋਕ ਕਟਾਰੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਅਜੀਤ ਡੈਸਕ 08-10-2026
ਪੋਜੇਵਾਲ ਸਰਾਂ, 7 ਅਕਤੂਬਰ (ਨਵਾਂਗਰਾਈਂ)-ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਪਿੰਡ ਰੌੜੀ ਦੀ ਸੰਗਤ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਈ। ਇਸ ਤੀਰਥ ਯਾਤਰਾ ਨੂੰ ਅਸੋਕ ਕਟਾਰੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ, ਉਹਨਾਂ ਕਿਹਾ ਕਿ ਕਈ ਵਾਰੀ ਆਰਥਿਕ ਤੰਗੀ ਕਾਰਨ ਕਾਫੀ ਲੋਕ ਕਿਸੇ ਵੀ ਧਾਰਮਿਕ ਸਥਾਨ ‘ਤੇ ਨਹੀਂ ਜਾ ਸਕਦੇ ਸਨ, ਪਰ ਹੁਣ ਪੰਜਾਬ ਸਰਕਾਰ ਦੀ ਮੁੱਖਮੰਤਰੀ ਤੀਰਥ ਯਾਤਰਾ ਯੋਜਨਾ ਨੇ ਸਾਰੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾ ਦਿੱਤੀ ਹੈ। ਇਸ ਯਾਤਰਾ ਸਬੰਧੀ ਪਿੰਡ ਵਾਸੀਆ ਵਿੱਚ ਵੀ ਕਾਫੀ ਉਤਸ਼ਾਹ ਸੀ। ਇਸ ਯਾਤਰਾ ਦੌਰਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਰੇ ਤੀਰਥ ਸਥਾਨਾਂ ਅਤੇ ਵਾਹਗਾ ਬਾਰਡਰ ਦੀ ਯਾਤਰਾ ਕਰਵਾਈ ਜਾਵੇਗੀ। ਇਸ ਮੌਕੇ ਆਤਮਾ ਰਾਮ ਟੋਰੋਵਾਲ ਬਲਾਕ ਪ੍ਰਧਾਨ, ਪਵਨ ਕੁਮਾਰ ਰੀਠੂ ਸੀਨੀਅਰ ਆਗੂ ਆਮ ਆਦਮੀ ਪਾਰਟੀ, ਰਜਿੰਦਰ ਕੁਮਾਰ ਸਾਬਕਾ ਇੰਸਪੈਕਟਰ, ਡਾ. ਪ੍ਰੇਮ ਚੰਦ, ਸੋਹਣ ਸਿੰਘ ਅਤੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਮਤਿ ਸਮਾਗਮ 8 ਤੋਂ 10 ਤੱਕ ਅਗਲੀ ਖ਼ਬਰ ਗਰੀਬਾਂ ਦੀ ਸੇਵਾ ਹੀ ਸਭ ਤੋਂ ਸੱਚੀ-ਸੁੱਚੀ ਅਤੇ ਉੱਤਮ ਸੇਵਾ ਹੈ -ਦਿਲਬਾਗ ਸਿੰਘ ਬਾਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।