11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗਰਚਾ ਮਿਊਜ਼ਿਕ ਇੰਸਟੀਚਿਊਟ ਵਲੋਂ ਬੰਗਾ ਵਿਖੇ ਸੰਗੀਤਕ ਸਮਾਗਮ 24 ਨੂੰ

ਬੰਗਾ, 10 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗਰਚਾ ਮਿਊਜ਼ਿਕ ਇੰਸਟੀਚਿਊਟ ਵਲੋਂ ਸੰਸਥਾ ਦੇ ਬਾਨੀ ਤੇ ਸੰਗੀਤ ਜਗਤ ਦੀ ਸ਼ਖ਼ਸੀਅਤ ਮਰਹੂਮ ਉਸਤਾਦ ਜੋਗਾ ਸਿੰਘ ਗਰਚਾ ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਪੋਤੇ ਨੰਨ੍ਹੇ ਸਵਰਦੀਪ ਗਰਚਾ ਦੇ ਜਨਮ ਦੀ ਖ਼ੁਸ਼ੀ ਵਿਚ ਸਾਲਾਨਾ ਸੰਗੀਤਕ ਸਮਾਗਮ ਇਕ ਸ਼ਾਮ ਸਵਰ ਦੇ ਨਾਂਅ 24 ਅਕਤੂਬਰ ਨੂੰ ਡਿੰਪੀ ਰੈਸਟੋਰੈਂਟ, ਬੰਗਾ ਵਿਖੇ ਸ਼ਾਮ 4 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਗਰਚਾ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ ਗਗਨਦੀਪ ਗਰਚਾ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਗਰਚਾ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਮਰਹੂਮ ਉਸਤਾਦ ਜੋਗਾ ਸਿੰਘ ਗਰਚਾ ਦੀਆਂ ਸੰਗੀਤਕ ਸੇਵਾਵਾਂ ਅਤੇ ਉਨ੍ਹਾਂ ਵਲੋਂ ਸੰਗੀਤ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਸੰਗੀਤ ਨਾਲ ਜੋੜਨਾ ਹੈ।

ਸਮਾਗਮ ਸੰਬੰਧੀ ਜਾਣਕਾਰੀ ਦੇਣ ਸਮੇਂ ਗਗਨ ਗਰਚਾ ਅਤੇ ਸੁਖਵਿੰਦਰ ਕੌਰ ਗਰਚਾ। 11-10-2026
ਬੰਗਾ, 10 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗਰਚਾ ਮਿਊਜ਼ਿਕ ਇੰਸਟੀਚਿਊਟ ਵਲੋਂ ਸੰਸਥਾ ਦੇ ਬਾਨੀ ਤੇ ਸੰਗੀਤ ਜਗਤ ਦੀ ਸ਼ਖ਼ਸੀਅਤ ਮਰਹੂਮ ਉਸਤਾਦ ਜੋਗਾ ਸਿੰਘ ਗਰਚਾ ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਪੋਤੇ ਨੰਨ੍ਹੇ ਸਵਰਦੀਪ ਗਰਚਾ ਦੇ ਜਨਮ ਦੀ ਖ਼ੁਸ਼ੀ ਵਿਚ ਸਾਲਾਨਾ ਸੰਗੀਤਕ ਸਮਾਗਮ ਇਕ ਸ਼ਾਮ ਸਵਰ ਦੇ ਨਾਂਅ 24 ਅਕਤੂਬਰ ਨੂੰ ਡਿੰਪੀ ਰੈਸਟੋਰੈਂਟ, ਬੰਗਾ ਵਿਖੇ ਸ਼ਾਮ 4 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਗਰਚਾ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ ਗਗਨਦੀਪ ਗਰਚਾ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਗਰਚਾ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਮਰਹੂਮ ਉਸਤਾਦ ਜੋਗਾ ਸਿੰਘ ਗਰਚਾ ਦੀਆਂ ਸੰਗੀਤਕ ਸੇਵਾਵਾਂ ਅਤੇ ਉਨ੍ਹਾਂ ਵਲੋਂ ਸੰਗੀਤ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਸੰਗੀਤ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਉਸਤਾਦ ਜੀ ਦੀ ਯਾਦ ਤੇ ਪਰਿਵਾਰ ਵਿਚ ਨੰਨ੍ਹੇ ਸਵਰਦੀਪ ਦੀ ਆਮਦ ਦੋਵੇਂ ਹੀ ਗਰਚਾ ਪਰਿਵਾਰ ਲਈ ਭਾਵਨਾਤਮਕ ਤੇ ਖ਼ੁਸ਼ੀ ਦੇ ਵਿਸ਼ੇਸ਼ ਮੌਕੇ ਹਨ। ਸਮਾਗਮ ਵਿਚ ਕੁਲਵਿੰਦਰ ਸਿੰਘ ਭਾਰਟਾ ਪ੍ਰਧਾਨ ਲੋਕ ਭਲਾਈ ਸੇਵਾ ਸੁਸਾਇਟੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਸਵਰਦੀਪ ਗਰਚਾ ਵਲੋਂ ਸ਼ਮ੍ਹਾ ਰੌਸ਼ਨ ਕੀਤੀ ਜਾਵੇਗੀ। ਐੱਸ. ਐੱਚ. ਓ. ਵਰਿੰਦਰ ਕੁਮਾਰ ਥਾਣਾ ਸਦਰ ਨਵਾਂਸ਼ਹਿਰ, ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਤੋਂ ਇਲਾਵਾ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਕਰਨ ਅਰੋੜਾ ਤੇ ਪੀ. ਬੀ. 32 ਚੈਨਲ, ਨਵਾਂਸ਼ਹਿਰ ਦੇ ਮੀਡੀਆ ਸੰਚਾਲਕ ਦਿਨੇਸ਼ ਸੂਰੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਰਮਨਦੀਪ ਸਿੰਘ ਥਾਂਦੀ ਜ਼ਿਲ੍ਹਾ ਨਵਾਂਸ਼ਹਿਰ ਦੇ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਦੇਨੋਵਾਲ ਦੀ ਛਿੰਝ 15 ਨੂੰ-ਬਿੱਟੂ ਬਾਬਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।