ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਬਕਾ ਸਰਪੰਚ ਨੇ ਲਗਾਏ ਬੂਟੇ
ਮੁਕੰਦਪੁਰ, 10 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਰਹਾਲ ਕਾਜ਼ੀਆਂ ਦੇ ਸਾਬਕਾ ਸਰਪੰਚ ਬਿਸ਼ੰਬਰ ਲਾਲ ਵਲੋਂ ਪਿੰਡ ਦੀਆਂ ਫਿਰਨੀਆਂ ’ਤੇ ਵੱਖ-ਵੱਖ ਪ੍ਰਕਾਰ ਦੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸਾਬਕਾ ਸਰਪੰਚ ਬਿਸ਼ੰਬਰ ਲਾਲ ਨੇ ਦੱਸਿਆ ਕਿ ਮੇਰਾ ਫਰਜ ਹੈ ਕਿ ਮੈਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਅਤੇ ਮੇਰੇ ਪਿੰਡ ਦੇ ਲੋਕਾਂ ਨੂੰ ਸਾਫ ਸੁਥਰੀ ਹਵਾ ਤੇ ਵਾਤਾਵਰਨ ਉਪਲਬਧ ਕਰਾਵਾਂ।
ਅਜੀਤ ਡੈਸਕ
11-10-2026