14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਬਾਬਾ ਭਾਈ ਸਿੱਖ ਦੀ ਯਾਦ ’ਚ ਸਾਲਾਨਾ ਜੋੜ ਮੇਲਾ 20 ਨੂੰ

ਨਵਾਂਸ਼ਹਿਰ, 13 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਪਿੰਡ ਹਿਆਲਾ ਵਿਖੇ ਬਾਬਾ ਭਾਈ ਸਿੱਖ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 20 ਅਕਤੂਬਰ ਨੂੰ ਗੁਰਦੁਆਰਾ ਬਾਬਾ ਭਾਈ ਸਿੱਖ ਜੀ ਵਿਖੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਜੋੜ ਮੇਲੇ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ ਅਤੇ ਇਲਾਕੇ ਦੀਆਂ ਸੰਗਤਾਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਅਜੀਤ ਡੈਸਕ 14-10-2026
ਨਵਾਂਸ਼ਹਿਰ, 13 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਪਿੰਡ ਹਿਆਲਾ ਵਿਖੇ ਬਾਬਾ ਭਾਈ ਸਿੱਖ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 20 ਅਕਤੂਬਰ ਨੂੰ ਗੁਰਦੁਆਰਾ ਬਾਬਾ ਭਾਈ ਸਿੱਖ ਜੀ ਵਿਖੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਜੋੜ ਮੇਲੇ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ ਅਤੇ ਇਲਾਕੇ ਦੀਆਂ ਸੰਗਤਾਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਜੋੜ ਮੇਲੇ ਦੀਆਂ ਧਾਰਮਿਕ ਰਸਮਾਂ ਤਹਿਤ 19 ਅਕਤੂਬਰ ਦੀ ਰਾਤ ਨੂੰ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ ਜਦ ਕਿ 20 ਅਕਤੂਬਰ ਨੂੰ ਦਿਨ ਦਾ ਦੀਵਾਨ ਸਜਾਇਆ ਜਾਵੇਗਾ। ਇਨ੍ਹਾਂ ਦੀਵਾਨਾਂ ਦੌਰਾਨ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਜੋਗਿੰਦਰ ਸਿੰਘ ਰਿਆੜ ਅਤੇ ਬਾਬਾ ਗੁਲਾਬ ਸਿੰਘ ਸੰਗਤਾਂ ਨੂੰ ਗੁਰਬਾਣੀ ਕਥਾ, ਕੀਰਤਨ ਤੇ ਹਰਿ ਜਸ ਰਾਹੀਂ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਢਾਡੀ ਜਥਾ ਜਸਦੀਪ ਸਿੰਘ ਨਗਾਰਾ, ਢਾਡੀ ਜਥਾ ਰਿਪਨਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ (ਹੈੱਡ ਗ੍ਰੰਥੀ) ਤੇ ਭਾਈ ਜਤਿੰਦਰ ਸਿੰਘ (ਸਟੇਜ ਸਕੱਤਰ) ਵੀ ਆਪਣੀ ਹਾਜ਼ਰੀ ਭਰਨਗੇ। ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਰਿਵਾਰਾਂ ਸਮੇਤ ਸਲਾਨਾ ਜੋੜ ਮੇਲੇ ਵਿਚ ਵੱਧ-ਚੜ੍ਹ ਕੇ ਸ਼ਾਮਿਲ ਹੋਣ ਤੇ ਗੁਰਬਾਣੀ ਤੇ ਗੁਰੂ ਜਸ ਸਰਵਣ ਕਰਕੇ ਆਪਣਾ ਜੀਵਨ ਸਫ਼ਲਾ ਬਣਾਉਣ।
ਪਿਛਲੀ ਖ਼ਬਰ ਔੜ ਖੇਤੀਬਾੜੀ ਦਫ਼ਤਰ ’ਚ ਰਾਇਆ ਸਰ੍ਹੋਂ ਦਾ ਬੀਜ ਮੁਫ਼ਤ ਉਪਲਬਧ-ਡਾ. ਮੋਨਿਕਾ ਅਗਲੀ ਖ਼ਬਰ ਗੁਰਮੀਤ ਹਸਪਤਾਲ ਨਵਾਂਸ਼ਹਿਰ ਨੇ ਸਿਹਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।