15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਚਾਂਦਪੁਰ ਰੁੜਕੀ ਵਿਖੇ ਕਬੱਡੀ ਕੱਪ 16 ਤੇ 17 ਨੂੰ

ਪੋਜੇਵਾਲ ਸਰਾਂ, 14 ਅਕਤੂਬਰ (ਨਵਾਂਗਰਾਈਂ)-ਪਿੰਡ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 10ਵਾਂ ਸ਼ਾਨਦਾਰ ਕਬੱਡੀ ਕੱਪ 16 ਤੇ 17 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਦਾ ਪੋਸਟਰ ਹਲਕਾ ਵਧਾਇਕਾ ਸੰਤੋਸ਼ ਕਟਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਵਲੋਂ ਰਲੀਜ ਕੀਤਾ ਗਿਆ।

ਅਜੀਤ ਡੈਸਕ 15-10-2026
ਪੋਜੇਵਾਲ ਸਰਾਂ, 14 ਅਕਤੂਬਰ (ਨਵਾਂਗਰਾਈਂ)-ਪਿੰਡ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 10ਵਾਂ ਸ਼ਾਨਦਾਰ ਕਬੱਡੀ ਕੱਪ 16 ਤੇ 17 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਦਾ ਪੋਸਟਰ ਹਲਕਾ ਵਧਾਇਕਾ ਸੰਤੋਸ਼ ਕਟਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਵਲੋਂ ਰਲੀਜ ਕੀਤਾ ਗਿਆ। ਜਤਿੰਦਰ ਸਿੰਘ ਜਿੰਦੂ ਸਰਪੰਚ ਨੇ ਦੱਸਿਆ ਕਿ ਕਬੱਡੀ ਕੱਪ ਫੌਜੀ ਵੀਰਾਂ, ਐਨ.ਆਰ.ਆਈ ਭਰਾਵਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ 16 ਅਕਤੂਬਰ ਨੂੰ ਕਬੱਡੀ ਭਾਰ 38, 45, 57 ਕਿਲੋ ਦੇ ਮੁਕਾਬਲੇ ਹੋਣਗੇ ਤੇ 17 ਅਕਤੂਬਰ ਨੂੰ ਕਬੱਡੀ ਭਾਰ 66 ਕਿਲੋ ਅਤੇ ਕਬੱਡੀ ਪਿੰਡ ਪੱਧਰ ਓਪਨ ਦੇ ਮੁਕਾਬਲੇ ਹੋਣਗੇ। ਕਬੱਡੀ ਪਿੰਡ ਪੱਧਰ ਓਪਨ ਵਿੱਚ 4 ਖਿਡਾਰੀ ਬਾਹਰੋਂ ਖੇਡ ਸਕਣਗੇ। ਪਿੰਡ ਪੱਧਰ ਓਪਨ ਵਿੱਚ ਸਿਰਫ 16 ਟੀਮਾਂ ਖੇਡਣਗੀਆਂ। ਕਬੱਡੀ ਪਿੰਡ ਪੱਧਰ ਓਪਨ ਵਿੱਚ ਪਹਿਲਾਂ ਇਨਾਮ 71000 ਰੁਪਏ ਅਤੇ ਦੂਸਰਾ ਇਨਾਮ 51000 ਦਾ ਹੋਵੇਗਾ। ਬੈਸਟ ਰੇਡਰ ਅਤੇ ਜਾਫੀ ਨੂੰ ਨਵੇਂ ਮੋਟਰਸਾਈਕਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ਲੱਕੀ ਡਰਾਅ ਰਾਹੀਂ ਦਰਸਕਾਂ ਨੂੰ 2 ਐਲ.ਈ.ਡੀ ਦਿੱਤੀਆਂ ਜਾਣਗੀਆ। ਇਸ ਮੌਕੇ ਉਹਨਾਂ ਨਾਲ ਰਵੀ ਕੁਮਾਰ ਫੌਜੀ, ਬਿੰਦਰ ਕੁਮਾਰ ਪੀ.ਪੀ, ਦੀਪੂ ਗੁਰਚਰਨ ਸਿੰਘ, ਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਨਰਿੰਦਰ ਕੁਮਾਰ, ਨਿੱਕਾ ਫੌਜੀ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਭਾਜਪਾ ਵਲੋਂ ਪ੍ਰਦਰਸ਼ਨ ਅਗਲੀ ਖ਼ਬਰ ਸਰਪੰਚਾਂ-ਪੰਚਾਂ ਨੂੰ ਪਰਾਲੀ ਪ੍ਰਬੰਧਨ ਸੰਬੰਧੀ ਜਾਗਰੂਕ ਕਰਨ ਲਈ ਲਗਾਇਆ ਗਿਆ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।