18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕਰਨਵੀਰ ਕਟਾਰੀਆ ‘ਆਪ’ ਪੰਜਾਬ ਯੂਥ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਨਿਯੁਕਤ ਵਿਧਾਇਕਾ ਸੰਤੋਸ਼ ਕਟਾਰੀਆ ਨੇ ਦਿੱਤੀ ਮੁਬਾਰਕਬਾਦ

ਬਲਾਚੌਰ/ਕਾਠਗੜ੍ਹ, 17 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ, ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਜਥੇਬੰਦਕ ਮਜ਼ਬੂਤੀ ਤੇ ਸੰਗਠਨ ਦੇ ਵਿਸਥਾਰ ਨੂੰ ਮੁੱਖ ਰੱਖਦਿਆਂ ਕੀਤੀਆਂ ਗਈਆਂ ਅਹਿਮ ਨਿਯੁਕਤੀਆਂ ਤਹਿਤ ਹਲਕਾ ਬਲਾਚੌਰ ਦੇ ਜੁਝਾਰੂ ਨੌਜਵਾਨ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਨੂੰ ਪੰਜਾਬ ਯੂਥ ਵਿੰਗ ਦਾ ਸੂਬਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਰਨਵੀਰ ਕਟਾਰੀਆ ਨੂੰ ਪਾਰਟੀ ਹਾਈਕਮਾਨ ਵਲੋਂ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ਦੀ ਖ਼ਬਰ ਮਿਲਦਿਆਂ ਹੀ ਬਲਾਚੌਰ ਇਲਾਕੇ ਸਮੇਤ ਪੂਰੇ ਜ਼ਿਲ੍ਹੇ ਦੇ ਪਾਰਟੀ ਵਰਕਰਾਂ, ਅਹੁਦੇਦਾਰਾਂ ਤੇ ਸਮਰਥਕਾਂ ਦੇ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਅਜੀਤ ਡੈਸਕ 18-10-2026
ਬਲਾਚੌਰ/ਕਾਠਗੜ੍ਹ, 17 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ, ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਜਥੇਬੰਦਕ ਮਜ਼ਬੂਤੀ ਤੇ ਸੰਗਠਨ ਦੇ ਵਿਸਥਾਰ ਨੂੰ ਮੁੱਖ ਰੱਖਦਿਆਂ ਕੀਤੀਆਂ ਗਈਆਂ ਅਹਿਮ ਨਿਯੁਕਤੀਆਂ ਤਹਿਤ ਹਲਕਾ ਬਲਾਚੌਰ ਦੇ ਜੁਝਾਰੂ ਨੌਜਵਾਨ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਨੂੰ ਪੰਜਾਬ ਯੂਥ ਵਿੰਗ ਦਾ ਸੂਬਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਰਨਵੀਰ ਕਟਾਰੀਆ ਨੂੰ ਪਾਰਟੀ ਹਾਈਕਮਾਨ ਵਲੋਂ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ਦੀ ਖ਼ਬਰ ਮਿਲਦਿਆਂ ਹੀ ਬਲਾਚੌਰ ਇਲਾਕੇ ਸਮੇਤ ਪੂਰੇ ਜ਼ਿਲ੍ਹੇ ਦੇ ਪਾਰਟੀ ਵਰਕਰਾਂ, ਅਹੁਦੇਦਾਰਾਂ ਤੇ ਸਮਰਥਕਾਂ ਦੇ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਖ਼ਾਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਬਲਾਚੌਰ ਤੋਂ ‘ਆਪ’ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਰਨਵੀਰ ਕਟਾਰੀਆ ਨੂੰ ਉਚੇਚੇ ਤੌਰ ‘ਤੇ ਮੁਬਾਰਕਬਾਦ ਦਿੱਤੀ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਵਿਧਾਇਕਾ ਨੇ ਕਰਨਵੀਰ ਕਟਾਰੀਆ ਨੂੰ ਉਨ੍ਹਾਂ ਦੀ ਨਵੀਂ ਪਾਰਟੀ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਰੌਸ਼ਨ ਭਵਿੱਖ, ਤਰੱਕੀ ਅਤੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਡਾ. ਅਜੇ ਬਸਰਾ ਗੱਲਬਾਤ ਸਮੇਂ ਨਾਲ ਐਨ. ਸੀ. ਸੀ. ਕੈਡਿਟ ਤੇ ਹੋਰ ਅਧਿਕਾਰੀ। ਜ਼ਿਲ੍ਹਾ ਹ... ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਵਿਸ਼ਵ ਵਿਦਿਆਰਥੀ ਦਿਵਸ ਮੌਕੇ ਵੱਖ-ਵੱਖ ਥਾਈਂ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।