20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ-ਵਿਧਾਇਕਾ ਸੰਤੋਸ਼ ਕਟਾਰੀਆ

ਬਲਾਚੌਰ, 19 ਅਕਤੂਬਰ (ਨਰੇਸ਼ ਧੌਲ)-ਅਜੋਕੇ ਸਮੇਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬੱਚਿਆਂ ਨੂੰ ਖੇਡਾਂ ਨਾਲ਼ ਜੋੜਨਾ ਸਮੇਂ ਦੀ ਮੁੱਖ ਲੋੜ ਹੈ, ਪ੍ਰਾਇਮਰੀ ਪੱਧਰ ਦੀਆਂ ਖੇਡਾਂ ਹਰੇਕ ਖਿਡਾਰੀ ਵਾਸਤੇ ਪਹਿਲਾ ਪੜਾਅ ਹੁੰਦਾ ਹੈ, ਇਨ੍ਹਾਂ ਖੇਡਾਂ ਵਿਚ ਹੀ ਅਧਿਆਪਕ ਬੱਚੇ ਅੰਦਰ ਛੁਪੀ ਕਲਾ ਨੂੰ ਪਹਿਚਾਣ ਕੇ ਬੱਚੇ ਨੂੰ ਉਸ ਦੀ ਮਨਪਸੰਦ ਖੇਡ ਨਾਲ਼ ਜੋੜਦੇ ਹਨ। ਇਹ ਪ੍ਰਗਟਾਵਾ ਬਲਾਚੌਰ ਹਲਕੇ ਦੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਟਕਾਰਲਾ ਵਿਖੇ ਬਲਾਕ ਪੱਧਰੀ ਖੇਡਾਂ ਦੀ ਸਮਾਪਤੀ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਮੌਕੇ ਕੀਤਾ।

ਅਜੀਤ ਡੈਸਕ 20-10-2026
ਬਲਾਚੌਰ, 19 ਅਕਤੂਬਰ (ਨਰੇਸ਼ ਧੌਲ)-ਅਜੋਕੇ ਸਮੇਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬੱਚਿਆਂ ਨੂੰ ਖੇਡਾਂ ਨਾਲ਼ ਜੋੜਨਾ ਸਮੇਂ ਦੀ ਮੁੱਖ ਲੋੜ ਹੈ, ਪ੍ਰਾਇਮਰੀ ਪੱਧਰ ਦੀਆਂ ਖੇਡਾਂ ਹਰੇਕ ਖਿਡਾਰੀ ਵਾਸਤੇ ਪਹਿਲਾ ਪੜਾਅ ਹੁੰਦਾ ਹੈ, ਇਨ੍ਹਾਂ ਖੇਡਾਂ ਵਿਚ ਹੀ ਅਧਿਆਪਕ ਬੱਚੇ ਅੰਦਰ ਛੁਪੀ ਕਲਾ ਨੂੰ ਪਹਿਚਾਣ ਕੇ ਬੱਚੇ ਨੂੰ ਉਸ ਦੀ ਮਨਪਸੰਦ ਖੇਡ ਨਾਲ਼ ਜੋੜਦੇ ਹਨ। ਇਹ ਪ੍ਰਗਟਾਵਾ ਬਲਾਚੌਰ ਹਲਕੇ ਦੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਟਕਾਰਲਾ ਵਿਖੇ ਬਲਾਕ ਪੱਧਰੀ ਖੇਡਾਂ ਦੀ ਸਮਾਪਤੀ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਮੌਕੇ ਕੀਤਾ। ਇਸ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ਤੇ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਨੌਜਵਾਨਾਂ ਨੂੰ ਖੇਡਾਂ ਨਾਲ਼ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਦੇ ਸਹਿਯੋਗੀ ਸੱਜਣਾਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਮਹਾਂਵੀਰ ਚੌਧਰੀ, ਠੇਕੇਦਾਰ ਭਜਨ ਲਾਲ, ਜੀਤ ਰਾਮ ਨੰਬਰਦਾਰ, ਬਲਾਕ ਨੋਡਲ ਅਫਸਰ ਅਮਨਦੀਪ ਸਿੰਘ ਕਲੇਰ, ਸੈਂਟਰ ਹੈੱਡ ਟੀਚਰ ਕਮਲਦੀਪ ਚੌਧਰੀ, ਸੀ. ਐੱਚ. ਟੀ. ਧਰਮਿੰਦਰ ਕੁਮਾਰ, ਸੀ. ਐੱਚ. ਟੀ. ਰਾਕੇਸ਼ ਭੂੰਬਲਾ, ਸੀ. ਐੱਚ. ਟੀ. ਕਮਲੇਸ਼ ਰਾਣੀ, ਸੀ. ਐੱਚ. ਟੀ. ਰੀਨੂੰ ਰਾਣੀ, ਪ੍ਰਧਾਨ ਰਾਕੇਸ਼ ਫ਼ੌਜੀ, ਮਾ: ਰਾਜ ਭਾਟੀਆ ਸਟੇਟ ਐਵਾਰਡੀ, ਬਲਜਿੰਦਰ ਸਿੰਘ ਵਿਰਕ, ਮਾ: ਰਵਿੰਦਰ ਸੂਰਾਪੁਰੀ, ਗਿਆਨ ਸਿੰਘ ਕਟਾਰੀਆ, ਯਸ਼ਪਾਲ ਉਧਨਵਾਲ, ਸੁਰਿੰਦਰ ਉਧਨਵਾਲ, ਅਸ਼ਵਨੀ ਭੂੰਬਲਾ, ਰੀਨਾ ਚੌਧਰੀ, ਅਜੇ ਪਾਲ ਥੋਪੀਆ, ਜਤਿੰਦਰ ਕੁਮਾਰ, ਪਰਮਿੰਦਰ ਸਿੰਘ ਨਿੱਘੀ, ਹਰਨੇਕ ਸਿੰਘ, ਮੈਡਮ ਸਪਨਾ ਚੌਧਰੀ, ਸਰੋਜ ਰਾਣੀ, ਮੋਨਿਕਾ ਰਾਣੀ, ਜਸਵਿੰਦਰ ਸਿੰਘ, ਹਰਜਾਪ ਕੌਰ, ਚਰਨਜੀਤ ਸਿੰਘ ਸਿਆਣ, ਪੂਨਮ ਰਾਣਾ, ਵੀਨਾ ਰਾਣੀ, ਪ੍ਰਿੰਸ ਕੁਮਾਰ, ਨਰਿੰਦਰ ਕੁਮਾਰ, ਰਾਮ ਕੁਮਾਰ, ਜਸ਼ਨਦੀਪ ਸਿੰਘ, ਮਨਜੀਤ ਸਿਆਣ, ਨਵਦੀਪ ਟਕਾਰਲਾ, ਸਤਵਿੰਦਰ ਕੌਰ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੰਗ ਪੱਤਰ ਵਿਧਾਇਕ ਡਾ. ਸੁੱਖੀ ਦੇ ਦਫਤਰ ਦੇ ਬਾਹਰ ਚਿਪਕਾਇਆ ਅਗਲੀ ਖ਼ਬਰ ਮੇਹਲੀਆਣਾ ’ਚ ਭਗਵਤੀ ਜਾਗਰਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।