21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੀਨੀਅਰ ਕਾਂਗਰਸੀ ਕਮਲਜੀਤ ਬੰਗਾ ਹਲਕੇ ਦਾ ਮਜ਼ਬੂਤ ਦਾਅਵੇਦਾਰ -ਹਰਭਜਨ ਭਰੋਲੀ

ਬਹਿਰਾਮ, 20 ਅਕਤੂਬਰ (ਨਛੱਤਰ ਸਿੰਘ ਬਹਿਰਾਮ) - ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬੰਗਾ ਹਲਕੇ ਤੋਂ ਕਈ ਦਾਅਵੇਦਾਰ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰ ਰਹੇ ਹਨ। ਪਰ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਕਮਲਜੀਤ ਬੰਗਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਜ਼ਬੂਤ ਦਾਅਵੇਦਾਰ ਹਨ।

ਅਜੀਤ ਡੈਸਕ 21-10-2026
ਬਹਿਰਾਮ, 20 ਅਕਤੂਬਰ (ਨਛੱਤਰ ਸਿੰਘ ਬਹਿਰਾਮ) - ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬੰਗਾ ਹਲਕੇ ਤੋਂ ਕਈ ਦਾਅਵੇਦਾਰ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰ ਰਹੇ ਹਨ। ਪਰ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਕਮਲਜੀਤ ਬੰਗਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਜ਼ਬੂਤ ਦਾਅਵੇਦਾਰ ਹਨ। ਇਹ ਸ਼ਬਦ ਹਰਭਜਨ ਸਿੰਘ ਭਰੋਲੀ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਕਾਂਗਰਸ ਨੇ ਆਖੇ। ਉਨ੍ਹਾਂ ਕਿਹਾ ਕਮਲਜੀਤ ਬੰਗਾ ਲੰਬੇ ਅਰਸੇ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਅਣਥੱਕ-ਮਿਹਨਤ ਅਤੇ ਦਿਲੋਂ ਲਗਨ ਨਾਲ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਡਟੇ ਹੋਏ ਹਨ। ਜਦੋਂ ਵੀ ਪਾਰਟੀ ਹਾਈਕਮਾਂਡ ਵਲੋਂ ਕੋਈ ਜਿੰਮੇਵਾਰੀ ਲਗਾਈ, ਭਾਵੇਂ ਲੋਕ ਸਭਾ, ਵਿਧਾਨ ਸਭਾ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਜਾਂ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਹੋਣ ਕਮਲਜੀਤ ਬੰਗਾ ਨੇ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਕਾਮਯਾਬੀ ਵੀ ਹਾਸਲ ਕੀਤੀ। ਜਿਕਰਯੋਗ ਹੈ ਕਿ ਦੂਜੀ ਵਾਰ ਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਬਿਮਲਾ ਬੰਗਾ ਪਿੰਡ ਦੇ ਸਰਪੰਚ ਵੀ ਹਨ। ਉਨ੍ਹਾਂ ਹੋਰ ਕਿਹਾ ਕਿ ਐਹੋ ਜਿਹੇ ਪਾਰਟੀ ਹਿਤੈਸ਼ੀ ਵਰਕਰ ਵਲੋਂ ਟਿਕਟ ਦੀ ਦਾਅਵੇਦਾਰੀ ਜਿਤਾਉਣੀ ਕਾਂਗਰਸ ਪਾਰਟੀ ਲਈ ਸ਼ੁੱਭ ਸੰਕੇਤ ਹੋਵੇਗਾ।
ਪਿਛਲੀ ਖ਼ਬਰ ਜੋਧਾ ਸਿੰਘ ਬੂਲੇਵਾਲ ਪਦਉੱਨਤ ਹੋ ਕੇ ਬਣੇ ਪੰਜਾਬ ਪੁਲਿਸ ਦੇ ਇੰਸਪੈਕਟਰ ਅਗਲੀ ਖ਼ਬਰ ਮਾਹਿਲ ਗਹਿਲਾ ਵਿਖੇ 142ਵਾਂ ਦੁਸਹਿਰਾ ਮੇਲਾ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।