23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਹੱਡੀਆਂ ਦੀ ਕਮਜ਼ੋਰੀ ਨੂੰ ਨਾ ਕਰੋ ਨਜ਼ਰਅੰਦਾਜ਼-ਐੱਸ. ਐੱਮ. ਓ. ਡਾ. ਅਜੇ ਬਸਰਾ

ਨਵਾਂਸ਼ਹਿਰ, 22 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਜੇ ਕੁਮਾਰ ਬਸਰਾ ਦੀ ਅਗਵਾਈ ਹੇਠ ਵਿਸ਼ਵ ਓਸਟੀਓਪੋਰੋਸਿਸ ਹਫ਼ਤੇ ਨੂੰ ਸਮਰਪਿਤ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਬੋਨ ਮਿਨਰਲ ਡੈਂਸਿਟੀ (ਬੀ.

ਅਜੀਤ ਡੈਸਕ 23-10-2026
ਨਵਾਂਸ਼ਹਿਰ, 22 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਜੇ ਕੁਮਾਰ ਬਸਰਾ ਦੀ ਅਗਵਾਈ ਹੇਠ ਵਿਸ਼ਵ ਓਸਟੀਓਪੋਰੋਸਿਸ ਹਫ਼ਤੇ ਨੂੰ ਸਮਰਪਿਤ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਬੋਨ ਮਿਨਰਲ ਡੈਂਸਿਟੀ (ਬੀ. ਐਮ. ਡੀ.) ਜਾਂਚ ਕੈਂਪ ਲਗਾਇਆ, ਜਿਸ ਵਿਚ 123 ਮਰੀਜ਼ਾਂ ਦੀਆਂ ਹੱਡੀਆਂ ਦੀ ਘਣਤਾ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਮੌਕੇ ਡਾ. ਅਜੇ ਕੁਮਾਰ ਬਸਰਾ ਨੇ ਦੱਸਿਆ ਕਿ ਓਸਟੀਓਪੋਰੋਸਿਸ ਇਕ ਅਜਿਹੀ ਸਥਿਤੀ ਹੈ, ਜਿਸ ਵਿੱਚ ਹੱਡੀਆਂ ਕਮਜ਼ੋਰ ਤੇ ਖੋਖਲੀਆਂ ਹੋ ਜਾਂਦੀਆਂ ਹਨ, ਜਿਸ ਕਾਰਨ ਮਾਮੂਲੀ ਝਟਕੇ ਜਾਂ ਡਿੱਗਣ ਨਾਲ ਵੀ ਫਰੈਕਚਰ ਹੋ ਸਕਦਾ ਹੈ। ਇਸ ਦੇ ਸ਼ੁਰੂਆਤੀ ਲੱਛਣ ਅਕਸਰ ਸਪੱਸ਼ਟ ਨਹੀਂ ਹੁੰਦੇ, ਇਸ ਲਈ ਇਸ ਨੂੰ ‘ਖਾਮੋਸ਼ ਬਿਮਾਰੀ’ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀ. ਐਮ. ਡੀ. ਜਾਂਚ ਨਾਲ ਹੱਡੀਆਂ ਦੀ ਕਮਜ਼ੋਰੀ ਦਾ ਸਮੇਂ ਸਿਰ ਪਤਾ ਲੱਗ ਜਾਂਦਾ ਹੈ ਅਤੇ ਇਲਾਜ ਸੰਭਵ ਹੋ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 50 ਸਾਲ ਤੋਂ ਵੱਧ ਉਮਰ ਦੇ ਲੋਕ, ਖ਼ਾਸ ਕਰਕੇ ਮਾਂਹਵਾਰੀ ਬੰਦ ਹੋਣ (ਮੀਨੋਪੌਜ਼) ਤੋਂ ਬਾਅਦ ਦੀਆਂ ਔਰਤਾਂ ਇਸ ਬਿਮਾਰੀ ਦੇ ਵੱਧ ਜੋਖ਼ਮ ਵਿਚ ਹੁੰਦੀਆਂ ਹਨ। ਇਸ ਤੋਂ ਇਲਾਵਾ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਘਾਟ, ਸਰੀਰਕ ਕਸਰਤ ਦੀ ਕਮੀ, ਤੰਬਾਕੂ ਤੇ ਸ਼ਰਾਬ ਦਾ ਸੇਵਨ ਤੇ ਪਰਿਵਾਰ ਵਿਚ ਹੱਡੀਆਂ ਦੀ ਕਮਜ਼ੋਰੀ ਜਾਂ ਫਰੈਕਚਰ ਦਾ ਇਤਿਹਾਸ ਵੀ ਇਸ ਦੇ ਮੁੱਖ ਕਾਰਨ ਹਨ। ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਡਾ. ਬਸਰਾ ਨੇ ਲੋਕਾਂ ਨੂੰ ਸਲਾਹ ਦਿੰਤੀ ਕਿ ਉਹ ਆਪਣੀ ਖੁਰਾਕ ਵਿਚ ਦੁੱਧ, ਦਹੀਂ, ਪਨੀਰ, ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ ਤੇ ਮੇਵੇ ਸ਼ਾਮਿਲ ਕਰਨ, ਰੋਜ਼ਾਨਾ ਕੁਝ ਸਮਾਂ ਧੁੱਪ ਵਿਚ ਬਿਤਾਉਣ, ਨਿਯਮਤ ਸੈਰ ਅਤੇ ਹਲਕੀ ਕਸਰਤ ਕਰਨ ਤੇ ਤੰਬਾਕੂ ਤੇ ਸ਼ਰਾਬ ਤੋਂ ਪਰਹੇਜ਼ ਕਰਨ। ਬਜ਼ੁਰਗਾਂ ਲਈ ਘਰ ਵਿਚ ਡਿੱਗਣ ਤੋਂ ਬਚਾਅ ਦੇ ਪ੍ਰਬੰਧ ਕਰਨੇ ਵੀ ਜ਼ਰੂਰੀ ਹਨ।
ਪਿਛਲੀ ਖ਼ਬਰ ਕਟਾਰੀਆਂ ਮੰਡੀ ’ਚ ਝੋਨੇ ਦੀ ਚੁਕਾਈ ਦਾ ਕੰਮ ਢਿੱਲਾ ਚੱਲਣ ਕਾਰਨ ਮੰਡੀ ਦਾ ਹਰ ਵਰਗ ਪ੍ਰੇਸ਼ਾਨ-ਐਡਵੋਕੇਟ ਲਾਦੀਆਂ, ਭੁੱਲਰ ਅਗਲੀ ਖ਼ਬਰ ਸਤਨਾਮ ਜਲਾਲਪੁਰ ਨੇ ਸੜੋਆ ਵਿਖੇ ਸੁਣੀਆਂ ਆੜ੍ਹਤੀਆਂ ਦੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।