25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਹਿਸੀਲ ਪੱਧਰੀ ਮਹਾਨ ਗੁਰਮਤਿ ਸਮਾਗਮ ਬਲਾਚੌਰ ਵਿਖੇ ਅੱਜ

ਬਲਾਚੌਰ, 24 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਗੁਰੂ ਨਾਨਕ ਦੇਵ ਜੀ ਦੇ 557 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਬਲਾਚੌਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਵਿਸ਼ੇਸ਼ ਗੁਰਮਤਿ ਸਮਾਗਮ ਸੰਪੂਰਨ ਹੋਣ ਉਪਰੰਤ ਅੱਜ 25 ਅਕਤੂਬਰ ਨੂੰ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਖਾਲਸਾ ਸਕੂਲ ਮਹਿੰਦੀਪੁਰ ਦੇ ਖੇਡ ਮੈਦਾਨ ਵਿਖੇ ਸ਼ਾਮ 5:30 ਤੋਂ ਰਾਤ 9:30 ਵਜੇ ਤੱਕ ਤਹਿਸੀਲ ਪੱਧਰੀ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਬਲਾਚੌਰ ਦੇ ਇਸ ਤਹਿਸੀਲ ਪੱਧਰੀ ਸਮਾਗਮ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਅਜੀਤ ਡੈਸਕ 25-10-2026
ਬਲਾਚੌਰ, 24 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਗੁਰੂ ਨਾਨਕ ਦੇਵ ਜੀ ਦੇ 557 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਬਲਾਚੌਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਵਿਸ਼ੇਸ਼ ਗੁਰਮਤਿ ਸਮਾਗਮ ਸੰਪੂਰਨ ਹੋਣ ਉਪਰੰਤ ਅੱਜ 25 ਅਕਤੂਬਰ ਨੂੰ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਖਾਲਸਾ ਸਕੂਲ ਮਹਿੰਦੀਪੁਰ ਦੇ ਖੇਡ ਮੈਦਾਨ ਵਿਖੇ ਸ਼ਾਮ 5:30 ਤੋਂ ਰਾਤ 9:30 ਵਜੇ ਤੱਕ ਤਹਿਸੀਲ ਪੱਧਰੀ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਬਲਾਚੌਰ ਦੇ ਇਸ ਤਹਿਸੀਲ ਪੱਧਰੀ ਸਮਾਗਮ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ ਵਿਚ ਪੰਥ ਦੇ ਮਹਾਨ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ, ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਤੇ ਸਾਬਕਾ ਹਜ਼ੂਰੀ ਭਾਈ ਰਵਿੰਦਰ ਸਿੰਘ ਦੇ ਕੀਰਤਨੀ ਕਰਨਗੇ। ਇਸ ਮੌਕੇ ਦੀਦਾਰ ਸਿੰਘ ਗਹੂੰਣ, ਡਾ. ਭੁਪਿੰਦਰਜੀਤ ਸਿੰਘ ਸੂਰੀ, ਗੁਰਦੇਵ ਸਿੰਘ ਗਹੂੰਣ, ਸੰਤੋਖ ਸਿੰਘ ਸੈਣੀ, ਜਗਦੀਪ ਸਿੰਘ, ਕੇਵਲ ਸਿੰਘ, ਗੋਪਾਲ ਸਿੰਘ, ਅਮਰੀਕ ਸਿੰਘ ਬਛੌੜੀ, ਜਗਤਾਰ ਸਿੰਘ ਖਾਲਸਾ, ਤਲਵੀਰ ਸਿੰਘ, ਹਰੀਪਾਲ, ਮਨਜੀਤ ਸਿੰਘ ਸੋਹਲ, ਸੁਰਜੀਤ ਸਿੰਘ ਦੋਬਾਲੀ, ਰਜੇਸ਼ ਚੌਧਰੀ, ਕੁਲਵਿੰਦਰ ਸਿੰਘ, ਸੋਮਨਾਥ, ਅਜੀਤ ਪਾਲ ਸਿੰਘ, ਰਣਵੀਰ ਸਿੰਘ, ਪੰਜਾਬ ਸਿੰਘ, ਹਰਨੇਕ ਸਿੰਘ ਫੌਜੀ, ਪੰਮਾ ਭਾਟੀਆ ਐਮ.ਸੀ, ਕੁਲਦੀਪ ਸਿੰਘ, ਬਖਸ਼ੀਸ਼ ਸਿੰਘ, ਗੁਰਮੇਲ ਸਿੰਘ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਰੱਤੇਵਾਲ ਵਿਖੇ ਰੱਖਿਆ ਖੇਡ ਸਟੇਡੀਅਮ ਦਾ ਨੀਂਹ ਪੱਥਰ ਅਗਲੀ ਖ਼ਬਰ Eਬਾਬਾ ਵਜੀਰ ਸਿੰਘ ਗਰਲਜ਼ ਸਕੂਲ ਨਵਾਂਸ਼ਹਿਰ ਤੋਂ ਕੱਢੀ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।