ਪਿੰਡ ਦੀ ਸੁੱਖ ਸ਼ਾਂਤੀ ਲਈ ਜੰਡੀ ਨਿਵਾਸੀਆਂ ਵਲੋਂ ਪੁਆਈ ਬਾਜ਼ੀ
ਰੱਤੇਵਾਲ, 26 ਅਕਤੂਬਰ (ਅਸ਼ੋਕ ਕੁਮਾਰ ਲੀਲ)-ਪਿੰਡ ਜੰਡੀ ਦੇ ਸਮੂਹ ਪਿੰਡ ਵਾਸੀਆਂ ਨੇ ਰਲ ਮਿਲ ਕੇ ਪਿੰਡ ਦੇ ਮਾਲ ਡੰਗਰ ਤੇ ਜੀਅ ਜੰਤ ਦੀ ਸੁੱਖ ਸ਼ਾਂਤੀ ਲਈ ਬਾਜੀ ਪੁਆਈ। ਸਮਾਜ ਸੇਵੀ ਦੁਰਗੇਸ਼ ਜੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਬਜ਼ੁਰਗਾਂ ਵਲੋਂ ਚਲਾਈ ਗਈ ਮਰਿਆਦਾ ਨੂੰ ਤਾਜ਼ਾ ਕਰਦਿਆਂ ਇਹ ਬਾਜ਼ੀ ਪਿੰਡ ਦੀ ਸਾਂਝੀ ਜਗ੍ਹਾ ’ਤੇ ਪੁਆਈ ਗਈ।
ਅਜੀਤ ਡੈਸਕ
27-10-2026