01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਆਂਗਣਵਾੜੀ ਵਰਕਰਾਂ ਲਈ ਵੱਖ-ਵੱਖ ਉਮਰ ਦੇ ਸਮੂਹਾਂ ਲਈ ਸੰਤੁਲਿਤ ਖੁਰਾਕ ਵਿਸ਼ੇ ’ਤੇ ਇਕ ਦਿਨਾ ਸੇਵਾਕਲੀਨ ਕੋਰਸ ਕਰਵਾਇਆ

ਨਵਾਂਸ਼ਹਿਰ, 31 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਲੋਂ ਵੱਖ-ਵੱਖ ਉਮਰ ਦੇ ਸਮੂਹਾਂ ਲਈ ਸੰਤੁਲਿਤ ਖੁਰਾਕ ਸੰਬੰਧੀ ਆਂਗਣਵਾੜੀ ਵਰਕਰਾਂ ਲਈ ਇਕ ਦਿਨਾ ਸੇਵਾਕਲੀਨ ਕੋਰਸ ਕਰਵਾਇਆ। ਡਾ.

ਅਜੀਤ ਡੈਸਕ 01-11-2026
ਨਵਾਂਸ਼ਹਿਰ, 31 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਲੋਂ ਵੱਖ-ਵੱਖ ਉਮਰ ਦੇ ਸਮੂਹਾਂ ਲਈ ਸੰਤੁਲਿਤ ਖੁਰਾਕ ਸੰਬੰਧੀ ਆਂਗਣਵਾੜੀ ਵਰਕਰਾਂ ਲਈ ਇਕ ਦਿਨਾ ਸੇਵਾਕਲੀਨ ਕੋਰਸ ਕਰਵਾਇਆ। ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ (ਸਿਖਲਾਈ) ਦੀ ਰਹਿਨੁਮਾਈ ਹੇਠ ਕਰਵਾਏ ਕੋਰਸ ਵਿਚ 25 ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਨੇ ਭਾਗ ਲਿਆ। ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਨੇ ਵੱਖ-ਵੱਖ ਉਮਰ ਸਮੂਹਾਂ ਲਈ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਲੋਂ ਵੱਖਰੇ ਜੀਵਨ ਪੜਾਅ ਵਿਚ ਪੋਸ਼ਕ ਤੱਤਾਂ ਦੇ ਸੰਤੁਲਿਤ ਅਨੁਪਾਤ ਬਾਰੇ ਸਮਝਾਇਆ ਗਿਆ ਤੇ ਇਹ ਵੀ ਦੱਸਿਆ ਕਿ ਪੋਸ਼ਟਿਕ ਭੋਜਨ ਦੇ ਮਿਲੇ-ਜੁਲੇ ਸੇਵਨ ਨਾਲ ਸਰੀਰ ਨੂੰ ਕਿਹੜੇ ਲਾਭ ਹੁੰਦੇ ਹਨ। ਉਨ੍ਹਾਂ ਨੇ ਖੁਰਾਕ ਵਿਚ ਮੋਟੇ ਅਨਾਜ (ਮਿਲਟਸ) ਨੂੰ ਸ਼ਾਮਲ ਕਰਨ ’ਤੇ ਵੀ ਜ਼ੋਰ ਦਿੱਤਾ, ਕਿਉਂਕਿ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਤੇ ਸਿਹਤ ਲਈ ਲਾਭਕਾਰੀ ਹਨ। ਮੋਟੇ ਅਨਾਜ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜਾਂ ਦਾ ਵਧੀਆ ਸਰੋਤ ਹੈ ਅਤੇ ਕੁਦਰਤੀ ਤੌਰ ’ਤੇ ਗਲੂਟਨ-ਮੁਕਤ ਹੋਣ ਕਰਕੇ ਹਜ਼ਮ ਪ੍ਰਣਾਲੀ, ਦਿਲ, ਹੱਡੀਆਂ ਤੇ ਸ਼ੂਗਰ ਕੰਟਰੋਲ ਲਈ ਬਹੁਤ ਲਾਭਕਾਰੀ ਹੈ। ਉਨ੍ਹਾਂ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਤੇ ਸਹਿਭਾਗੀਆਂ ਦਾ ਇਸ ਕੋਰਸ ਦੀ ਸਫਲਤਾ ਲਈ ਪਾਏ ਗਏ ਯੋਗਦਾਨ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿਚ ਕੇ. ਵੀ. ਕੇ. ਵਲੋਂ ਕਰਵਾਏ ਜਾਂਦੇ ਕੋਰਸਾਂ, ਟ੍ਰੇਨਿੰਗ ਪ੍ਰੋਗਰਾਮਾਂ ਵਿਚ ਭਾਗ ਲੈਣ।
ਪਿਛਲੀ ਖ਼ਬਰ ਨਵਾਂਸ਼ਹਿਰ ’ਚ ਕੰਨਾਂ ਦੇ ਮੁਫ਼ਤ ਟੈਸਟ ਤੇ 50 ਫੀਸਦੀ ਛੋਟ ’ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ ਅਗਲੀ ਖ਼ਬਰ ਵਿਸ਼ਵਕਰਮਾ ਮੰਦਰ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ 67ਵੇਂ ਸਾਲਾਨਾ ਮਹਾਨ ਉਤਸਵ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।