ਰਟੈਂਡਾ ਸਕੂਲ ਨੇ ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਡਰਾਮੇ ਵਿਚ ਮਾਰੀ ਬਾਜ਼ੀ
ਨਵਾਂਸ਼ਹਿਰ/ਪੋਜੇਵਾਲ ਸਰਾਂ, 31 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਂ)-ਨੈਸ਼ਨਲ ਸਾਇੰਸ ਸੈਂਟਰ ਭਾਰਤ ਸਰਕਾਰ ਨਵੀ ਦਿੱਲੀ ਦੇ ਹੁਕਮਾਂ ਅਨੁਸਾਰ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਅੱਠਵੀਂ ਤੋਂ ਦਸਵੀਂ ਜਮਾਤ ਵਿਚ ਪੜ੍ਹ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਮਾਜ ਅਤੇ ਵਿਗਿਆਨ ਵਿਸ਼ੇ ‘ਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ, ਉਪ-ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜਰ ਸਤਨਾਮ ਸਿੰਘ ਤੇ ਸਕੂਲ ਇੰਚਾਰਜ ਮੈਡਮ ਰਵਿਤਾ ਢਿੱਲੋਂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਡਰਾਮਾ ਕਰਵਾਇਆ। ਮੁਕਾਬਲੇ ਵਿਚ ਜ਼ਿਲ੍ਹਾ ਪੱਧਰ ਦੇ ਵੱਖ-ਵੱਖ 18 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।
ਜ਼
ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਡਰਾਮੇ ਵਿਚ ਜੇਤੂਆਂ ਨੂੰ ਸਨਮਾਨਿਤ ਕਰਨ ਦਾ ਸਮੇਂ ਪ੍ਰਬੰਧਕ। ਤਸਵੀਰ : ਨਵਾਂਗਰਾਈਂ
01-11-2026
ਨਵਾਂਸ਼ਹਿਰ/ਪੋਜੇਵਾਲ ਸਰਾਂ, 31 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਂ)-ਨੈਸ਼ਨਲ ਸਾਇੰਸ ਸੈਂਟਰ ਭਾਰਤ ਸਰਕਾਰ ਨਵੀ ਦਿੱਲੀ ਦੇ ਹੁਕਮਾਂ ਅਨੁਸਾਰ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਅੱਠਵੀਂ ਤੋਂ ਦਸਵੀਂ ਜਮਾਤ ਵਿਚ ਪੜ੍ਹ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਮਾਜ ਅਤੇ ਵਿਗਿਆਨ ਵਿਸ਼ੇ ‘ਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ, ਉਪ-ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜਰ ਸਤਨਾਮ ਸਿੰਘ ਤੇ ਸਕੂਲ ਇੰਚਾਰਜ ਮੈਡਮ ਰਵਿਤਾ ਢਿੱਲੋਂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਡਰਾਮਾ ਕਰਵਾਇਆ। ਮੁਕਾਬਲੇ ਵਿਚ ਜ਼ਿਲ੍ਹਾ ਪੱਧਰ ਦੇ ਵੱਖ-ਵੱਖ 18 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਸੁਪਰਵਾਈਜ਼ਰ ਸਤਨਾਮ ਸਿੰਘ ਨੇ ਦੱਸਿਆ ਕਿ ਸਮਾਜ ਤੇ ਵਿਗਿਆਨ ਵਿਸ਼ੇ ਅਧੀਨ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਦੇ ਸਬ-ਥੀਮ ਕਰਿਤਰਿਮ ਬੁੱਧੀਮਤਾ-ਮਿੱਤਰ, ਸਾਧਨ ਜਾਂ ਖਤਰਾ, ਬਿਜਲਈ ਵਾਹਨ-ਅੱਗੇ ਵੱਧਣ ਦਾ ਰਾਹ, ਅੰਤਰ ਤਾਰਕੀ ਆਵਾਸ ਤੇ ਸਮੁੰਦਰਾਂ ਦੀ ਬਹਾਲੀ, ਆਉਣ ਵਾਲੀਆਂ ਪੀੜੀਆਂ ਦੀ ਸੰਭਾਲ ਸਨ। ਸਾਰੀਆਂ ਟੀਮਾਂ ਨੇ ਬਾਖੂਬੀ ਵੱਖ-ਵੱਖ ਵਿਸ਼ਿਆਂ ਦੇ ਨਾਲ ਕਲਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਵਿਚ ਸਰਕਾਰੀ ਸਕੂਲ ਰਟੈਂਡਾ ਨੇ ਪਹਿਲਾ, ਸਰਕਾਰੀ ਸਕੂਲ ਫਰਾਲਾ ਨੇ ਦੂਜਾ ਤੇ ਸਰਕਾਰੀ ਸਕੂਲ ਸੂਰਾਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਮੁਕਾਬਲਿਆਂ ਵਿਚ ਲੈਕਚਰਾਰ ਇੰਦਰਜੀਤ ਪਾਲ ਸਰਕਾਰੀ ਸਕੂਲ ਮੁਕੰਦਪੁਰ ਨੇ ਬੈਸਟ ਡਾਇਰੈਕਟਰ, ਮੈਡਮ ਸ਼ਿਖਾ ਸਰਕਾਰੀ ਸਕੂਲ ਚੰਨਿਆਣੀ ਖੁਰਦ ਨੇ ਬੈਸਟ ਸਕ੍ਰਿਪਟ, ਪ੍ਰਭਲੀਨ ਮਡਾਰ ਸਰਕਾਰੀ ਸਕੂਲ ਸੂਰਾਪੁਰ ਨੇ ਬੈਸਟ ਐਕਟਰ ਅਤੇ ਵੈਸ਼ਾਲੀ ਸਰਕਾਰੀ ਸਕੂਲ ਰੱਤੇਵਾਲ ਨੇ ਬੈਸਟ ਐਕਟਰਸ ਦਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸੁਭਾਸ਼ ਸੱਲਵੀ ਲੈਕਚਰਰ ਪੰਜਾਬੀ ਸਰਕਾਰੀ ਸਕੂਲ ਗੋਬਿੰਦਪੁਰ, ਮੈਡਮ ਅਨੀਤਾ ਭਾਰਤੀ ਸਰਕਾਰੀ ਸਕੂਲ ਚੱਕ ਬਿਲਗਾ ਅਤੇ ਸੁਰਜੀਤ ਸਿੰਘ ਸਾਇੰਸ ਅਧਿਆਪਕ ਸਰਕਾਰੀ ਸਕੂਲ ਨੂਰਪੁਰ ਜ਼ਿਲਾ ਹੁਸ਼ਿਆਰਪੁਰ ਨੇ ਬਤੌਰ ਜੱਜਮੈਂਟ ਭੂਮਿਕਾ ਨਿਭਾਈ। ਇਸ ਮੌਕੇ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੈਡਮ ਰੇਖਾ, ਪ੍ਰਿੰਸੀਪਲ ਰਜਨੀਸ਼ ਕੁਮਾਰ, ਰਮਨ ਰਾਣੀ, ਜਸਪ੍ਰੀਤ ਕੌਰ ,ਜਸਵੀਰ ਚੰਦ, ਕਮਲਦੀਪ ਸੱਲਣ, ਸੰਦੀਪ ਕੁਮਾਰ, ਗੁਰਜੀਤ ਸਿੰਘ, ਪ੍ਰਵੀਨ ਕੌਰ, ਸੁਨੰਦਾ ਸ਼ਰਮਾ ਆਦਿ ਹਾਜ਼ਰ ਸਨ।