ਪੰਜਾਬ ਦੀ ਜਵਾਨੀ ਖੇਡਾਂ ਵੱਲ ਰੁਚੀ ਰੱਖੇ- ਬੰਗਾ
ਕਟਾਰੀਆਂ, 1 ਨਵੰਬਰ (ਪ੍ਰੇਮੀ ਸੰਧਵਾਂ)-ਉੱਘੇ ਸਮਾਜ ਸੇਵੀ ਤੇ ਗਰੀਬਾਂ ਦੇ ਸੱਚੇ ਹਮਦਰਦ ਕਮਲਜੀਤ ਬੰਗਾ ਤੇ ਸਮਾਜ ਸੇਵਿਕਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਬਿਮਲਾ ਦੇਵੀ ਬੰਗਾ ਨੇ ਨਸ਼ਿਆਂ ਨਾਲ ਮਾਵਾਂ ਦੇ ਗੱਭਰੂ ਪੁੱਤਾਂ ਦੀਆਂ ਆਏ ਦਿਨ ਹੋ ਰਹੀਆਂ ਮੌਤਾਂ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੀ ਸਰੂੰ ਵਰਗੀ ਜਵਾਨੀ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਹੀ ਰੁਚੀ ਰੱਖਣੀ ਚਾਹੀਦੀ ਹੈ। ਕਿਉਂਕਿ ਜਿਸ ਘਰ ਦੀ ਦਹਿਲੀਜ਼ ’ਤੇ ਨਸ਼ਿਆਂ ਨੇ ਪੈਰ ਪਾ ਲਿਆ ਉਹ ਘਰ ਆਖਰ ਉਜੜਦਾ ਉਜੜ ਹੀ ਗਿਆ।
ਸਮਾਜ ਸੇਵੀ ਕਮਲਜੀਤ ਬੰਗਾ ਤੇ ਸਰਪੰਚ ਬਿਮਲਾ ਦੇਵੀ ਬੰਗਾ।
02-11-2026