06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨਵਾਂ ਪੰਜਾਬ ਦਿਵਸ ਮੌਕੇ ਫੁੱਟਬਾਲ ਮੈਚ ਕਰਵਾ ਕੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ

ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਲੀਜੈਂਡਸ ਬੰਗਾ ਬਲਾਕ ਅਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਸਾਂਝੇ ਸਹਿਯੋਗ ਨਾਲ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਦੀ ਅਗਵਾਈ ’ਚ ਸਰਪੰਚ ਦਿਲਬਾਗ ਸਿੰਘ ਨੌਰਾ, ਸਮੂਹ ਪੰਚਾਇਤ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੋੜਨ ਲਈ ਸੰਤ ਬਾਬਾ ਸੇਵਾ ਸਿੰਘ ਫੁੱਟਬਾਲ ਖੇਡ ਸਟੇਡੀਅਮ ਨੌਰਾ ਦੀ ਗਰਾਊਂਡ ’ਚ ਫੁੱਟਬਾਲ ਮੈਚ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਦੱਸਿਆ ਕਿ ਇਹ ਮੈਚ ਸ਼ਹੀਦ ਭਗਤ ਸਿੰਘ ਲੀਜੈਂਡਸ ਬੰਗਾ ਬਲਾਕ ਅਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।

ਅਜੀਤ ਡੈਸਕ 06-11-2026
ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਲੀਜੈਂਡਸ ਬੰਗਾ ਬਲਾਕ ਅਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਸਾਂਝੇ ਸਹਿਯੋਗ ਨਾਲ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਦੀ ਅਗਵਾਈ ’ਚ ਸਰਪੰਚ ਦਿਲਬਾਗ ਸਿੰਘ ਨੌਰਾ, ਸਮੂਹ ਪੰਚਾਇਤ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੋੜਨ ਲਈ ਸੰਤ ਬਾਬਾ ਸੇਵਾ ਸਿੰਘ ਫੁੱਟਬਾਲ ਖੇਡ ਸਟੇਡੀਅਮ ਨੌਰਾ ਦੀ ਗਰਾਊਂਡ ’ਚ ਫੁੱਟਬਾਲ ਮੈਚ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਦੱਸਿਆ ਕਿ ਇਹ ਮੈਚ ਸ਼ਹੀਦ ਭਗਤ ਸਿੰਘ ਲੀਜੈਂਡਸ ਬੰਗਾ ਬਲਾਕ ਅਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ ਰੋਜ਼ਾਨਾ ਫੁੱਟਬਾਲ ਕਲੱਬ ਨੇ ਫਸਮੇ ਮੁਕਾਬਲੇ ਵਿੱਚ 5-3 ਤੇ ਜਿੱਤ ਲਿਆ। ਗਿਆਨ ਚੰਦ ਪਾਠਕ ਅਤੇ ਤਰਸੇਮ ਲਾਲ ਨੇ ਕਿਹਾ ਕਿ ਜੇ ਇਸ ਤਰ੍ਹਾਂ ਦੇ ਮੈਚ ਪਿੰਡ-ਪਿੰਡ ਕਰਵਾ ਕੇ ਨੌਜਾਵਨਾਂ ਨੂੰ ਸਕੂਲ ਸਮੇਂ ਤੋਂ ਖੇਡਾਂ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਕਿਸੇ ਵੀ ਹੋਰ ਨਸ਼ੇ ਦੀ ਜਰੂਰਤ ਨਹੀਂ ਰਹਿੰਦੀ। ਮੈਚ ਦੇ ਆਖ਼ਰ ਵਿੱਚ ਜਸਵੀਰ ਸਿੰਘ ਨੌਰਾ ਫੁੱਟਬਾਲ ਕੋਚ ਵਲੋ ਦੋਵਾਂ ਟੀਮਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।
ਪਿਛਲੀ ਖ਼ਬਰ ਕਿਸਾਨ ਮੋਰਚਾ ਭਾਜਪਾ ਦੇ ਕੌਮੀ ਪ੍ਰਧਾਨ ਬੰਸੀ ਲਾਲ ਗੁੱਜਰ ਨਾਲ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਅਗਲੀ ਖ਼ਬਰ ਪੰਜਾਬ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ-ਚੌ. ਮੀਨਾ ਸੂੰਢ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।