08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ’ਚ ਭੰਗੜੇ ਅਤੇ ਗਿੱਧੇ ’ਚ ਖ਼ਾਲਸਾ ਕਾਲਜ ਮਾਹਿਲਪੁਰ ਬਣਿਆ ਜ਼ੋਨਲ ਚੈਂਪੀਅਨ

ਮਾਹਿਲਪੁਰ, 7 ਨਵੰਬਰ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪ੍ਰਿੰ. ਡਾ ਪਰਵਿੰਦਰ ਸਿੰਘ ਦੀ ਦੇਖ-ਰੇਖ ’ਚ ਕਰਵਾਏ ਜਾ ਰਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਹੁਸ਼ਿਆਰਪੁਰ (ਜ਼ੋਨ-5) ਤਹਿਤ ਆਉਂਦੇ 30 ਕਾਲਜਾਂ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਸਿਰਜਣਾਤਮਿਕ, ਕਲਾਤਮਿਕ ਅਤੇ ਵਿਰਾਸਤੀ ਗਤੀਵਿਧੀਆਂ ਨਾਲ ਸੰਬੰਧਿਤ ਚਾਰ ਦਿਨਾਂ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ 2 ਆਖ਼ਰੀ ਦਿਨ ਗਿੱਧਾ, ਭੰਗੜਾ, ਲੋਕ ਸੰਗੀਤ, ਕਵੀਸ਼ਰੀ, ਕਲੀ,ਵਾਰ ਸਮੇਤ ਵਿਰਾਸਤੀ ਕਲਾਵਾਂ ਦੇ ਪ੍ਰਦਰਸ਼ਨ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਅਜੀਤ ਡੈਸਕ 08-11-2026
ਮਾਹਿਲਪੁਰ, 7 ਨਵੰਬਰ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪ੍ਰਿੰ. ਡਾ ਪਰਵਿੰਦਰ ਸਿੰਘ ਦੀ ਦੇਖ-ਰੇਖ ’ਚ ਕਰਵਾਏ ਜਾ ਰਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਹੁਸ਼ਿਆਰਪੁਰ (ਜ਼ੋਨ-5) ਤਹਿਤ ਆਉਂਦੇ 30 ਕਾਲਜਾਂ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਸਿਰਜਣਾਤਮਿਕ, ਕਲਾਤਮਿਕ ਅਤੇ ਵਿਰਾਸਤੀ ਗਤੀਵਿਧੀਆਂ ਨਾਲ ਸੰਬੰਧਿਤ ਚਾਰ ਦਿਨਾਂ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ 2 ਆਖ਼ਰੀ ਦਿਨ ਗਿੱਧਾ, ਭੰਗੜਾ, ਲੋਕ ਸੰਗੀਤ, ਕਵੀਸ਼ਰੀ, ਕਲੀ,ਵਾਰ ਸਮੇਤ ਵਿਰਾਸਤੀ ਕਲਾਵਾਂ ਦੇ ਪ੍ਰਦਰਸ਼ਨ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਵੱਖ-ਵੱਖ ਮੁਕਾਬਲਿਆਂ ’ਚ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਪ੍ਰਬੰਧਕਾਂ ਨੂੰ ਅਜਿਹੇ ਯੁਵਕ ਮੇਲੇ ਦੇ ਸਫਲ ਆਯੋਜਨ ਦੀ ਮੁਬਾਰਕਬਾਦ ਦਿੱਤੀ। ਸਮਾਗਮ ਦੀ ਪ੍ਰਧਾਨਗੀ ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਖ਼ਜ਼ਾਨਚੀ ਵੀਰਇੰਦਰ ਸ਼ਰਮਾ, ਗੁਰਦਿਆਲ ਸਿੰਘ ਕਹਾਰਪੁਰ, ਲਵਪ੍ਰੀਤ ਸਿੰਘ ਤਹਿਸੀਲਦਾਰ ਗੜ੍ਹਸ਼ੰਕਰ, ਚਰਨਜੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ, ਐਮ.ਡੀ. ਹਰਜਿੰਦਰ ਸਿੰਘ ਗਿੱਲ ਨੇ ਸਾਂਝੇ ਤੌਰ ’ਤੇ ਕੀਤੀ। ਲੋਕ ਨਾਚ ਗਿੱਧਾ ਦੇ ਮੁਕਾਬਲੇ ਵਿਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਦੂਜਾ ਸਥਾਨ ਜਦਕਿ ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਐੱਸ.ਪੀ.ਐਨ ਕਾਲਜ ਮੁਕੇਰੀਆਂ ਦੀ ਟੀਮ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੋਕ ਨਾਚ ਭੰਗੜੇ ਵਿਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਦੂਜਾ ਅਤੇ ਐੱਸ.ਪੀ.ਐਨ ਕਾਲਜ ਮੁਕੇਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਯੁਵਕ ਮੇਲੇ ਦੇ ਚਾਰ ਦਿਨਾਂ ਦੌਰਾਨ ਸਮੁੱਚੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਸਭ ਤੋਂ ਵੱਧ ਅੰਕ ਹਾਸਿਲ ਕਰਕੇ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ ਜਦਕਿ ਦੂਜੇ ਸਥਾਨ ’ਤੇ ਦਸਮੇਸ਼ ਗਰਲਜ਼ ਕਾਲਜ ਚੱਕਾ ਅੱਲਾ ਬਖ਼ਸ਼, ਮੁਕੇਰੀਆਂ ਅਤੇ ਤੀਜਾ ਸਥਾਨ ਮੇਜ਼ਬਾਨ ਕਾਲਜ ਖ਼ਾਲਸਾ ਕਾਲਜ ਮਾਹਿਲਪੁਰ ਨੂੰ ਪ੍ਰਾਪਤ ਹੋਇਆ। ਇਸ ਮੌਕੇ ਪ੍ਰਿੰ. ਡਾ ਪਰਵਿੰਦਰ ਸਿੰਘ ਨੇ ਇਸ ਯੁਵਕ ਮੇਲੇ ਦੇ ਸ਼ਾਨਦਾਰ ਆਯੋਜਨ ਲਈ ਪੰਜਾਬ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਨ੍ਹਾਂ ਟੀਮਾਂ ਨੂੰ 10 ਨਵੰਬਰ ਤੋਂ 1 3 ਨਵੰਬਰ ਤੱਕ ਇਸੇ ਕਾਲਜ ਵਿਚ ਹੋ ਰਹੇ ਇੰਟਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੱਤਾ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਕੌਨਟੀਜੈਂਟ ਇੰਚਾਰਜਾਂ ਸਮੇਤ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਦੀ ਕਾਰਵਾਈ ਡਾ.ਜੇ ਬੀ ਸੇਖੋਂ , ਡਾ. ਦੇਵ ਕੁਮਾਰ, ਡਾ.ਦੀਪਕ ਅਤੇ ਡਾ.ਬਲਵੀਰ ਕੌਰ ਨੇ ਚਲਾਈ। ਇਸ ਮੌਕੇ ਸੈਨੇਟ ਮੈਂਬਰ ਡਾ.ਜਗਤਾਰ ਸਿੰਘ, ਪ੍ਰਿੰ.ਸਵਿਤਾ ਗੁਪਤਾ ਸਰਕਾਰੀ ਕਾਲਜ, ਡਾ ਵਿਕਰਾਂਤ ਰਾਣਾ, ਪ੍ਰਿੰ. ਅਮਨਦੀਪ ਕੌਰ, ਮਾ.ਅਰਵਿੰਦਰ ਸਿੰਘ ਹਵੇਲੀ, ਪ੍ਰਿੰ.ਰਾਜਵਿੰਦਰ ਕੌਰ, ਪਿ੍ਰੰ.ਰੋਹਤਾਸ਼, ਗੁਰਵਿੰਦਰ ਕੈਂਡੋਵਾਲ, ਸੁਖਦੇਵ ਨਡਾਲੋਂ, ਸ਼ਸ਼ੀ ਬੰਗੜ ਵਾਇਸ ਪ੍ਰਧਾਨ, ਪ੍ਰੋ. ਅਜੀਤ ਲੰਗੇਰੀ, ਗੁਰਦਿਆਲ ਸਿੰਘ ਖਾਬੜਾ, ਨੰਬਰਦਾਰ ਬਾਲ ਕਿਸ਼ਨ ਅਗਨੀਹੋਤਰੀ, ਪ੍ਰੋ. ਬਿਮਲਾ, ਸਰਬਜੀਤ ਸਿੰਘ ਸਾਬੀ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਅਮਨ, ਗੁਰਿੰਦਰ ਕੈਡੋਂਵਾਲ, ਵਿਜੇ ਬੰਬੇਲੀ, ਪ੍ਰੋ.ਜਸਵਿੰਦਰ ਸਿੰਘ, ਪ੍ਰੋ. ਪ੍ਰਭਜੋਤ ਕੌਰ, ਪ੍ਰੋ. ਸਰਵਣ ਸਿੰਘ, ਧਰਮ ਸਿੰਘ ਫ਼ੌਜੀ , ਹਰਜੀਵਨ ਸਿੰਘ ਖਾਬੜਾ ਸਮੇਤ ਕੌਂਸਲ ਦੇ ਹੋਰ ਮੈਂਬਰਾਨ ਅਤੇ ਇਲਾਕੇ ਦੀਆਂ ਸਿੱਖਿਆ, ਧਰਮ, ਸਮਾਜ ਸੇਵਾ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਦੀਵਾਲੀ ਮੌਕੇ ਹਰ ਘਰ ਵਿਚ ਹੋਵੇ ਖ਼ੁਸ਼ੀਆਂ ਦੀ ਰੌਸ਼ਨੀ - ਗੌਰਵ ਰਾਣਾ ਅਗਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਮਨਾਈ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।