ਨਵਾਸਹਿਰ, 16 ਨਵੰਬਰ (ਜਸਬੀਰ ਸਿੰਘ ਨੂਰਪੁਰ)-ਸੀ.ਪੀ.ਆਈ.ਐਮ ਦੇ ਨਿਧੜਕ ਯੋਧੇ, ਵਿਦਿਆਰਥੀ, ਨੌਜਵਾਨ ਅਤੇ ਮੁਲਾਜ਼ਮਾਂ ਦੇ ਸਾਬਕਾ ਆਗੂ ਸੀਟੂ ਲੀਡਰ ਪਾਰਟੀ ਦੇ ਤਹਿਸੀਲ ਬਲਾਚੌਰ ਦੇ ਸਕੱਤਰ, ਪਿੰਡ ਰੱਕੜਾਂ ਢਾਂਹਾ ਦੇ ਸਰਪੰਚ ਕਾਮਰੇਡ ਪ੍ਰੇਮ ਰੱਕੜ ਜੋ ਕੁੱਝ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਕੁੱਝ ਦਿਨਾਂ ਤੋਂ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਲਈ ਦਾਖਲ ਸਨ। 15 ਨਵੰਬਰ ਨੂੰ ਦੇਰ ਰਾਤ ਆਪਣੇ 73 ਸਾਲਾਂ ਦੇ ਮਿਸਾਲੀ ਅਤੇ ਸੰਘਰਸ਼ਾਂ ਭਰੇ ਜੀਵਨ ਨੂੰ ਤਿਆਗ ਦੇ ਹੋਏ ਅਲਵਿਦਾ ਆਖ ਗਏ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਜਿੱਥੇ ਪਾਰਟੀ ਅਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ, ਉੱਥੇ ਸਮੁੱਚੀ ਕਿਰਤੀ ਲਹਿਰ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਦੁਖਦਾਈ ਮੌਕੇ ‘ਤੇ ਇਨਕਲਾਬੀ ਲਹਿਰ ਦੇ ਸਾਥੀਆਂ ਦਵਿੰਦਰ ਹੀਂਉ, ਰਵਿੰਦਰ ਰਾਣਾ, ਨਰਿੰਦਰ ਗੋਸਲ, ਰਾਜ ਸਰਹਾਲੀ, ਬਲਰਾਜ ਬੀਕਾ, ਵਿਸ਼ਾਲ ਹੀਂਉ, ਇੰਡਿਅਨ ਵਰਕਰਜ਼ ਅਸੋਸੀਏਸ਼ਨ ਯੂ.ਕੇ ਵਲੋਂ ਸਾਥੀ ਹਰਸੇਵ ਬੈਂਸ, ਰਜਿੰਦਰ ਬੈਂਸ, ਮੱਖਣ ਸਿੰਘ, ਦਲਜੀਤ ਬਿਲਗਾ, ਸੁਰਿੰਦਰ ਸੰਘਾ, ਕੁਲਵੰਤ ਢੇਸੀ, ਬਹਾਦਰ ਮੱਲ੍ਹੀ, ਮਾਸਟਰ ਪਰਮਜੀਤ ਗਾਂਦਰੀ, ਹਰਦੇਵ ਸਿੰਘ, ਰਮਿੰਦਰਜੀਤ ਸਿੰਘ, ਦਲਜੀਤ ਜੌਹਲ, ਮਾਸਟਰ ਜੋਗਾ ਰਾਮ, ਗੁਰਮੇਲ ਪਠਲਾਵਾ, ਰਿਸ਼ਵ ਹੀਂਉ, ਸਾਥੀ ਬਲਦੇਵ ਮੇਹਲੀ, ਪਰਮਜੀਤ ਬੰਗਾ, ਵਿਵੇਕ ਪਾਲ, ਰਾਮ ਲਾਲ, ਨਿਰਮਲ ਸਿੰਘ ਪਠਲਾਵਾ, ਦਵਿੰਦਰ ਯੋਧਾਂ, ਜਪਾਨ ਤੋਂ ਰੁਪਿੰਦਰ ਯੋਧਾਂ, ਨਿਊਜ਼ੀਲੈਂਡ ਤੋਂ ਪ੍ਰਿੰਸ ਬੰਗਾ, ਜਰਨੈਲ ਰਾਹੋਂ ਆਦਿ ਸਾਥੀਆਂ ਵੱਲੋਂ ਸਾਥੀ ਪ੍ਰੇਮ ਰੱਕੜ ਦੇ ਸਪੁੱਤਰ ਕਾਮਰੇਡ ਸ਼ੈਲੀ ਰੱਕੜ, ਸਮੂਹ ਪਰਿਵਾਰ ਅਤੇ ਪਾਰਟੀ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ।