23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਸਮੇਂ-ਸਮੇਂ ਅੱਖਾਂ ਦੀ ਜਾਂਚ ਕਰਵਾਉਣੀ ਜਰੂਰੀ - ਡਾ. ਹੀਰਾ

ਕਟਾਰੀਆਂ, 23 ਨਵੰਬਰ (ਪ੍ਰੇਮੀ ਸੰਧਵਾਂ)-ਹੀਰਾ ਆਪਟੀਕਲ ਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਪ੍ਰਦੀਪ ਹੀਰਾ ਤੇ ਡਾ.

ਅਜੀਤ ਡੈਸਕ 24-11-2026
ਕਟਾਰੀਆਂ, 23 ਨਵੰਬਰ (ਪ੍ਰੇਮੀ ਸੰਧਵਾਂ)-ਹੀਰਾ ਆਪਟੀਕਲ ਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਪ੍ਰਦੀਪ ਹੀਰਾ ਤੇ ਡਾ. ਸੰਦੀਪ ਕੌਰ ਹੀਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਖਾਂ ਵਿੱਚ ਕਿਸੇ ਕਿਸਮ ਦੀ ਵੀ ਕਿਸੇ ਵਿਅਕਤੀ ਨੂੰ ਤਕਲੀਫ ਮਹਿਸੂਸ ਹੁੰਦੀ ਹੈ, ਉਸ ਨੂੰ ਅਣਗੋਲਿਆ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਖਾਂ ਗਈਆਂ ਜਹਾਨ ਗਿਆ ਤੇ ਦੰਦ ਗਏ ਸਵਾਦ ਵਾਲੀ ਕਹਾਵਤ ਕਦੇ ਸੱਚ ਨਾ ਹੋਣ ਦਿੱਤੀ ਜਾਵੇ। ਉਹਨਾਂ ਕਿਹਾ ਕਿ ਅੱਖਾਂ ਤੋਂ ਬਿਨਾਂ ਇਸ ਦੁਨੀਆ ’ਤੇ ਭਾਵੇਂ ਅਮੀਰ ਜਾਂ ਗਰੀਬ ਇਨਸਾਨ ਹੋਵੇ ਉਹ ਇਸ ਰੰਗਲੀ ਦੁਨੀਆਂ ’ਤੇ ਮਿੱਟੀ ਅਤੇ ਮੁਰਦਿਆਂ ਦੇ ਸਮਾਨ ਹੋ ਜਾਂਦਾ ਹੈ। ਕਿਉਂਕਿ ਅੱਖਾਂ ਨਾਲ ਹੀ ਅਸੀਂ ਕਿਸੇ ਦੂਸਰੇ ਵਿਅਕਤੀ ਦੀ ਜਾਣ ਪਛਾਣ ਕਰ ਸਕਦੇ ਹਾਂ। ਪਰ ਜੇਕਰ ਅੱਖਾਂ ਦੀ ਰੌਸ਼ਨੀ ਹੀ ਸਾਡੀਆਂ ਅਣਗਹਿਲੀਆਂ ਕਾਰਨ ਚਲੀ ਜਾਵੇ ਤਾਂ ਸਾਡੇ ਭਾਅ ਦਾ ਸਾਰੇ ਜੱਗ ਵਿੱਚ ਘੁੱਪ ਹਨੇਰਾ ਹੈ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਅੱਖਾਂ ਦੀ ਜਾਂਚ ਕਰਾਉਣੀ ਬਹੁਤ ਜਰੂਰੀ ਹੈ ਤਾਂ ਜੋ ਅੱਖਾਂ ਵਿੱਚ ਪੈਦਾ ਹੁਣ ਵਾਲੇ ਰੋਗਾਂ ਨੂੰ ਪਹਿਲੀ ਹੀ ਸਟੇਜ ’ਤੇ ਕਾਬੂ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕਈ ਵਾਰੀ ਵਿਅਕਤੀ ਅੱਖਾਂ ਦੀ ਬਿਮਾਰੀ ਤੋਂ ਪੀੜਤ ਹੋ ਕੇ ਵੀ ਕਿਸੇ ਅੱਖਾਂ ਦੇ ਮਾਹਿਰ ਡਾਕਟਰ ਤੋਂ ਉਸਦੇ ਇਲਾਜ ਵਾਸਤੇ ਕੋਈ ਸਲਾਹ ਨਹੀਂ ਲੈਂਦਾ। ਜਿਸ ਕਾਰਨ ਇਨਸਾਨ ਦੀ ਅੱਖਾਂ ਦੀ ਰੋਸ਼ਨੀ ਜਾਣ ਦਾ ਡਰ ਵਧ ਜਾਂਦਾ ਹੈ। ਡਾ. ਪ੍ਰਦੀਪ ਕੁਮਾਰ ਤੇ ਸੰਦੀਪ ਕੌਰ ਹੀਰਾ ਨੇ ਕਿਹਾ ਕਿ ਸਾਡੇ ਵਲੋਂ ਗਰੀਬ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਨ ਲਈ ਵੱਖ-ਵੱਖ ਪਿੰਡਾਂ ’ਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਸਾਡੇ ਹਥੋਂ ਕਿਸੇ ਵੀ ਗਰੀਬ ਦਾ ਭਲਾ ਹੋ ਸਕੇ।
ਪਿਛਲੀ ਖ਼ਬਰ ਚੱਕਦਾਨਾ ਵਿਖੇ ਦੂਸਰਾ ਵਿਰਸਾ ਸੰਭਾਲ ਗਤਕਾ ਮੁਕਾਬਲੇ 28 ਨੂੰ ਅਗਲੀ ਖ਼ਬਰ ਅਜੋਕੀ ਸਿਆਸਤ ਸੋਸ਼ਲ ਮੀਡੀਆ ’ਤੇ ਰੀਲਾਂ ਪਾਉਣ ਅਤੇ ਪੋਸਟਰਾਂ ਤੱਕ ਹੋਈ ਸੀਮਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।