ਸਕਰਾਲੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਭਾਦਸੋਂ, 22 ਅਗਸਤ (ਗੁਰਬਖਸ ਸਿੰਘ ਵੜੈਚ)-ਪਿੰਡ ਸਕਰਾਲੀ ਵਿਖੇ ਸਰਪੰਚ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਮਨਾਇਆ। ਇਸ ਦੌਰਾਨ ਪਿੰਡ ਦੀਆਂ ਨਵ ਵਿਆਹੁਤਾ, ਕੁੜੀਆਂ, ਬਜ਼ੁਰਗ ਔਰਤਾਂ ਨੇ ਇੱਕਠੇ ਹੋ ਕੇ ਗਿੱਧਾ, ਬੋਲੀਆਂ, ਸਿਠਣੀਆਂ ਆਦਿ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ।
ਭਾਦਸੋਂ, 22 ਅਗਸਤ (ਗੁਰਬਖਸ ਸਿੰਘ ਵੜੈਚ)-ਪਿੰਡ ਸਕਰਾਲੀ ਵਿਖੇ ਸਰਪੰਚ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਮਨਾਇਆ। ਇਸ ਦੌਰਾਨ ਪਿੰਡ ਦੀਆਂ ਨਵ ਵਿਆਹੁਤਾ, ਕੁੜੀਆਂ, ਬਜ਼ੁਰਗ ਔਰਤਾਂ ਨੇ ਇੱਕਠੇ ਹੋ ਕੇ ਗਿੱਧਾ, ਬੋਲੀਆਂ, ਸਿਠਣੀਆਂ ਆਦਿ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਵਾਤਾਵਰਨ ਪ੍ਰੇਮੀ ਤੇ ਗੈਰੀ ਫਾਰਮ ਦੇ ਐਮ. ਡੀ. ਅਬਜਿੰਦਰ ਸਿੰਘ ਜੋਗੀ ਗਰੇਵਾਲ ਦੇ ਪਤਨੀ ਮਨਦੀਪ ਗਰੇਵਾਲ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਸਾਡੀਆਂ ਪੁਰਾਤਨ ਵਿਰਸੇ ਨੂੰ ਯਾਦ ਕਰਵਾਉਣ ਵਾਲੇ ਮੌਕੇ ਸਾਨੂੰ ਵਿਸਾਰਨੇ ਨਹੀਂ ਚਾਹੀਦੇ ਅਤੇ ਸਾਨੂੰ ਹਮੇਸ਼ਾ ਇਸ ਤਰ੍ਹਾਂ ਦੇ ਸਭਿਆਚਾਰਕ ਸਮਾਗਮ ਕਰਵਾੳਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਅਮਰਜੀਤ ਸਿੰਘ ਲੱਖੀ, ਗੁਰਧਿਆਨ ਸਿੰਘ, ਹਰਦੀਪ ਸਿੰਘ ਘੁੱਲਾ ਸਮੇਤ ਪੰਚ ਤੇ ਪਿੰਡ ਵਾਸੀ ਹਾਜ਼ਰ ਸਨ।