ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਦਾ ਵਿਸ਼ੇਸ਼ ਸਨਮਾਨ
ਭਾਰਤੀ ਫੌਜ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਹਰ ਵੇਲੇ ਤਿਆਰ-ਬਰ-ਤਿਆਰ ਜਨਰਲ-ਸ਼ਾਹੀ
ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ 15 ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਪੱਲਾ
ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਜ਼ਰੂਰੀ-ਰਾਜੂ ਖੰਨਾ
ਰਾਜੂ ਖੰਨਾ ਵਲੋਂ ਪਿੰਡ ਲਾਡਪੁਰ (ਸ) ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਭਰਵੀਂ ਮੀਟਿੰਗ
ਫ਼ਤਹਿਗੜ੍ਹ ਸਾਹਿਬ, 24 ਅਗਸਤ (ਬਲਜਿੰਦਰ ਸਿੰਘ)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਵਲੋਂ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਦੇ ਸਨਮਾਨ ਵਜੋਂ ਇਕ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿਚ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੂੰ ਪੱਛਮੀ ਕਮਾਂਡ ਦਾ ਚੀਫ਼ ਆਫ਼ ਸਟਾਫ਼ ਨਿਯੁਕਤ ਹੋਣ ’ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਦੀ ਜੰਮਪਲ ਹਨ ਤੇ ਉਹ ਪਿੰਡ ਨਬੀਪੁਰ ਦੇ ਸਾਬਕਾ ਸਰਪੰਚ ਸੁੱਚਾ ਸਿੰਘ ਦੇ ਸਪੁੱਤਰ ਤੇ ਸੀਨੀਅਰ ਪੱਤਰਕਾਰ ਸੁਰਜੀਤ ਸਿੰਘ ਸਾਹੀ ਦੇ ਛੋਟੇ ਭਰਾ ਹਨ।
ਲ
ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਆਗੂ। ਤਸਵੀਰ: ਕਰਨ
25-08-2026
ਫ਼ਤਹਿਗੜ੍ਹ ਸਾਹਿਬ, 24 ਅਗਸਤ (ਬਲਜਿੰਦਰ ਸਿੰਘ)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਵਲੋਂ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਦੇ ਸਨਮਾਨ ਵਜੋਂ ਇਕ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿਚ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੂੰ ਪੱਛਮੀ ਕਮਾਂਡ ਦਾ ਚੀਫ਼ ਆਫ਼ ਸਟਾਫ਼ ਨਿਯੁਕਤ ਹੋਣ ’ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਦੀ ਜੰਮਪਲ ਹਨ ਤੇ ਉਹ ਪਿੰਡ ਨਬੀਪੁਰ ਦੇ ਸਾਬਕਾ ਸਰਪੰਚ ਸੁੱਚਾ ਸਿੰਘ ਦੇ ਸਪੁੱਤਰ ਤੇ ਸੀਨੀਅਰ ਪੱਤਰਕਾਰ ਸੁਰਜੀਤ ਸਿੰਘ ਸਾਹੀ ਦੇ ਛੋਟੇ ਭਰਾ ਹਨ। ਸਮਾਗਮ ਵਿਚ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤੋਂ ਇਲਾਵਾ ਜ਼ਿਲ੍ਹਾ ਰਾਈਸ ਮਿੱਲਰਜ਼ ਐਸੋਸੀਏਸ਼ਨ, ਰਾਈਸ ਮਿੱਲਰਜ਼ ਐਸੋਸੀਏਸ਼ਨ ਸਰਹਿੰਦ, ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ, ਰੋਟਰੀ ਕਲੱਬ ਸਰਹਿੰਦ ਤੇ ਫ਼ਤਹਿਗੜ੍ਹ ਸਾਹਿਬ (ਗੋਲਡ), ਜ਼ਿਲ੍ਹਾ ਬਾਰ ਐਸੋਸੀਏਸ਼ਨ ਤੋਂ ਇਲਾਵਾ ਵੱਖ-ਵੱਖ ਵਪਾਰਕ ਤੇ ਸਮਾਜਿਕ ਸੰਸਥਾਵਾਂ ਵਲੋਂ ਲੈਫ਼ਟੀਨੈਂਟ ਜਨਰਲ ਸਾਹੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰਾਮਨਾਥ ਸ਼ਰਮਾ, ਪ੍ਰੋਫੈਸਰ ਅਸ਼ੋਕ ਸੂਦ, ਸਤਪਾਲ ਪੁਰੀ, ਪ੍ਰੋਫੈਸਰ ਗੁਰਦਰਸ਼ਨ ਸਿੰਘ ਤੇ ਅਨਿਲ ਅਤਰੀ ਵਲੋਂ ਜਿਥੇ ਜਨਰਲ ਸਾਹੀ ਦੇ ਇੰਡੀਅਨ ਆਰਮੀ ਵਿਚ ਲੈਫ਼ਟੀਨੈਂਟ ਜਨਰਲ ਦੇ ਵੱਕਾਰੀ ਅਹੁਦੇ ਤੱਕ ਪਹੁੰਚਣ ਤੇ ਵੱਖ-ਵੱਖ ਪਦਾਂ ਤੇ ਰਹਿੰਦੇ ਹੋਏ ਆਰਮੀ ਵਲੋਂ ਦਿੱਤੇ ਗਏ ਐਵਾਰਡਾਂ ਦਾ ਜ਼ਿਕਰ ਕੀਤਾ ਉਥੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜੰਮਪਲ ਜਨਰਲ ਸਾਹੀ ਨੇ ਇਸ ਅਹੁਦੇ ’ਤੇ ਪਹੁੰਚ ਕੇ ਜ਼ਿਲ੍ਹੇ ਦਾ ਨਾਂਅ ਪੂਰੇ ਦੇਸ਼ ਵਿਚ ਉੱਚਾ ਕੀਤਾ ਹੈ। ਇਸ ਮੌਕੇ ਇੰਦਰਜੀਤ ਸਿੰਘ ਸੰਧੂ ਤੇ ਸਾਧੂ ਰਾਮ ਭੱਟਮਾਜਰਾ ਨੇ ਕਿਹਾ ਕਿ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੇ ਜ਼ਿਲ੍ਹਾ ਦੇ ਇਕ ਨਿੱਕੇ ਜਿਹੇ ਪਿੰਡ ਨਬੀਪੁਰ ਤੋਂ ਉੱਠ ਕੇ ਭਾਰਤੀ ਫ਼ੌਜ ਦੇ ਇਸ ਅਹੁਦੇ ਤੱਕ ਪਹੁੰਚ ਕੇ ਆਪਣੇ ਪਰਿਵਾਰ ਦਾ ਹੀ ਨਾਂਅ ਉੱਚਾ ਨਹੀਂ ਕੀਤਾ ਸਗੋਂ ਪੰਜਾਬ ਤੇ ਦੇਸ਼ ਦੀ ਨੌਜਵਾਨੀ ਲਈ ਵੀ ਇਕ ਰਾਹ ਦਸੇਰਾ ਬਣੇ ਹਨ। ਸੁਰੇਸ਼ ਭਾਰਦਵਾਜ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਤੇ ਸੁਰਿੰਦਰ ਭਾਰਦਵਾਜ ਨੇ ਕਿਹਾ ਕਿ ਜਨਰਲ ਸਾਹੀ ਨੇ ਭਾਰਤੀ ਫ਼ੌਜ ਵਿਚ ਵੱਖ - ਵੱਖ ਰੈਂਕਾਂ ਤੇ ਸੇਵਾ ਕਰਕੇ ਜੋ ਵੱਕਾਰੀ ਸਨਮਾਨ ਹਾਸਿਲ ਕੀਤੇ ਹਨ, ਉਹ ਸਲਾਹੁਣਯੋਗ ਹਨ। ਐਡਵੋਕੇਟ ਗਗਨਦੀਪ ਸਿੰਘ ਵਿਰਕ, ਨਰਿੰਦਰ ਸਿੰਘ ਟਿਵਾਣਾ, ਰਾਜਵੀਰ ਸਿੰਘ ਗਰੇਵਾਲ ਤੇ ਜਸਵਿੰਦਰ ਸਿੰਘ ਗਰੇਵਾਲ ਨੇ ਵੀ ਜਨਰਲ ਸਾਹੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਲੈਫ਼ਟੀਨੈਂਟ ਜਨਰਲ ਸਾਹੀ ਨੇ ਕਿਹਾ ਕਿ ਭਾਰਤੀ ਸੈਨਾਵਾਂ ਹਰ ਵੇਲੇ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਦੇਸ਼ ਸੇਵਾ ਲਈ ਭਾਰਤੀ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਸੇਵਾ ਕਰਨ। ਉਨ੍ਹਾਂ ਸਮੂਹ ਐਸੋਸੀਏਸ਼ਨਾਂ, ਸਮਾਜਿਕ ਤੇ ਵਪਾਰਕ ਸੰਸਥਾਵਾਂ ਵਲੋਂ ਦਿੱਤੇ ਗਏ ਮਾਨ ਸਨਮਾਨ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਦੁਆਰਾ ਭਾਰਤੀ ਫ਼ੌਜ ਵਿਚ ਦਿੱਤੀਆਂ ਹੁਣ ਤੱਕ ਸੇਵਾਵਾਂ ਦੌਰਾਨ ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਯੁੱਧ ਸੇਵਾ ਮੈਡਲ ਤੇ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਮਾਗਮ ’ ਚ ਆਰ. ਐਨ. ਸ਼ਰਮਾ, ਇੰਦਰਜੀਤ ਸਿੰਘ ਸੰਧੂ, ਐਡਵੋਕੇਟ ਭਾਰਤ ਭੂਸ਼ਨ ਵਰਮਾ, ਇੰਦਰਜੀਤ ਸਿੰਘ ਬੀਬੀਪੁਰ, ਸਤਨਾਮ ਸਿੰਘ ਬੁੱਚੜੇ, ਗੁਰਸੇਵਕ ਸਿੰਘ, ਬਲਾਕ ਸੰਮਤੀ ਮੈਂਬਰ ਬਲਕਾਰ ਸਿੰਘ ਨਬੀਪੁਰ, ਅਮਨਦੀਪ ਸਿੰਘ ਜਲਵੇੜੀ ਧੁੰਮੀ, ਜੋਤੀ ਸਾਧੂਗੜ੍ਹ, ਬਲਜੀਤ ਸਿੰਘ, ਤਰਸੇਮ ਖੁੱਲਰ, ਰੁਪਿੰਦਰ ਪੁਰੀ, ਕੁਲਦੀਪ ਸਿੰਘ ਸੌਂਢਾ, ਦਰਬਾਰਾ ਸਿੰਘ ਰੰਧਾਵਾ, ਜਸਦੀਪ ਸਿੰਘ ਨਬੀਪੁਰ, ਸਤੀਸ਼ ਮੱਖਣ, ਵਿਨੋਦ ਗੁਪਤਾ, ਬੰਟੀ ਲੋਂਗੋ ਮਾਜਰੀ, ਵਿਜੇ ਵਰਮਾ, ਅੰਸ਼ੁਲ ਵਰਮਾ, ਪ੍ਰਿਤਪਾਲ ਸਿੰਘ ਢੀਂਡਸਾ, ਸਰਬਜੀਤ ਸਿੰਘ, ਲਾਲੀ ਵਾਲੀਆ, ਜਤਿੰਦਰ ਸਿੰਘ ਮਾਨ, ਰਜੇਸ਼ ਉੱਪਲ, ਅਸ਼ੋਕ ਕੁਮਾਰ, ਕਮਲ ਕਿਸ਼ੋਰ, ਮਾਸਟਰ ਬਲਵਿੰਦਰ ਕੁਮਾਰ, ਪ੍ਰੋਫੈਸਰ ਗੁਰਦਰਸ਼ਨ ਸਿੰਘ, ਕੈਪਟਨ ਚੰਨਣ ਸਿੰਘ, ਅਨਿਲ ਅਤਰੀ, ਮੇਜਰ ਸਿੰਘ, ਡਾ. ਹੇਤਿੰਦਰ ਸੂਰੀ, ਪ੍ਰੋਫੈਸਰ ਗੁਰ ਪ੍ਰਕਾਸ਼ ਸਿੰਘ ਸੰਧੂ, ਨਰੇਸ਼ ਪਾਲ ਸਿੰਘ, ਮਨਰੀਤ ਸਾਹੀ, ਰਵਿੰਦਰ ਕੌਰ ਸਾਹੀ, ਪਰਨੀਤ ਸਿੰਘ ਸਾਹੀ, ਮੇਜਰ ਨਵਰਾਜ ਸਿੰਘ ਸਾਹੀ, ਪਰਮਜੀਤ ਕੌਰ ਸੰਧੂ, ਸਤਿੰਦਰ ਪਾਲ ਕੌਰ, ਸਵਿਤਾ ਖੁੱਲਰ ਵੀ ਹਾਜ਼ਰ ਸਨ।