05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਬੂਥ ਪੱਧਰ ’ਤੇ ਯੂਥ ਕਾਂਗਰਸ ਦੀ ਮਜ਼ਬੂਤੀ 2027 ’ਚ ਸਰਕਾਰ ਬਣਾਉਣ ਵੱਲ ਵਧਦੇ ਕਦਮ- ਪਰਵੀਨ ਰਾਣਾ

ਖਮਾਣੋਂ, 4 ਸਤੰਬਰ (ਮਨਮੋਹਣ ਸਿੰਘ ਕਲੇਰ)- ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਖੇ ਯੂਥ ਕਾਂਗਰਸ ਵਲੋਂ ਕਰਵਾਏ ਗਏ ਪਹਿਲੇ ਪ੍ਰਬੰਧਨ ਕੈਂਪ ਦੀ ਸ਼ਲਾਘਾ ਕਰਦਿਆਂ ਪ੍ਰਵੀਨ ਰਾਣਾ ਪ੍ਰਧਾਨ ਮਹਿਲਾ ਕਾਂਗਰਸ ਜ਼ਿਲ੍ਹਾ ਫ਼ਤਹਿਗੜ੍ਹ ਨੇ ਕਿਹਾ ਕਿ ਨੌਜਵਾਨ ਹੀ ਦੇਸ਼ ਦੀ ਕਿਸੇ ਪਾਰਟੀ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ। ਪੰਜਾਬ ਯੂਥ ਕਾਂਗਰਸ ਵਲੋਂ ਬੂਥ ਪੱਧਰ ਤੇ ਕੈਂਪ ਲਾਉਣ ਨਾਲ ਕਾਂਗਰਸ ਪਾਰਟੀ ਬੂਥ ਪੱਧਰ ਤੇ ਮਜ਼ਬੂਤ ਹੋਵੇਗੀ।

ਅਜੀਤ ਡੈਸਕ 05-09-2026
ਖਮਾਣੋਂ, 4 ਸਤੰਬਰ (ਮਨਮੋਹਣ ਸਿੰਘ ਕਲੇਰ)- ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਖੇ ਯੂਥ ਕਾਂਗਰਸ ਵਲੋਂ ਕਰਵਾਏ ਗਏ ਪਹਿਲੇ ਪ੍ਰਬੰਧਨ ਕੈਂਪ ਦੀ ਸ਼ਲਾਘਾ ਕਰਦਿਆਂ ਪ੍ਰਵੀਨ ਰਾਣਾ ਪ੍ਰਧਾਨ ਮਹਿਲਾ ਕਾਂਗਰਸ ਜ਼ਿਲ੍ਹਾ ਫ਼ਤਹਿਗੜ੍ਹ ਨੇ ਕਿਹਾ ਕਿ ਨੌਜਵਾਨ ਹੀ ਦੇਸ਼ ਦੀ ਕਿਸੇ ਪਾਰਟੀ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ। ਪੰਜਾਬ ਯੂਥ ਕਾਂਗਰਸ ਵਲੋਂ ਬੂਥ ਪੱਧਰ ਤੇ ਕੈਂਪ ਲਾਉਣ ਨਾਲ ਕਾਂਗਰਸ ਪਾਰਟੀ ਬੂਥ ਪੱਧਰ ਤੇ ਮਜ਼ਬੂਤ ਹੋਵੇਗੀ। ਇਸ ਉਪਰਾਲੇ ਨਾਲ ਨੌਜਵਾਨਾ ਦੀ 2027 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਵਿਚ ਵਿਸ਼ੇਸ਼ ਭੂਮਿਕਾ ਹੋਵੇਗੀ। ਰਾਣਾ ਨੇ ਕਿਹਾ ਕਿ ਪੰਜਾਬ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ, ਜਦੋਂ ਯੂਥ ਕਾਂਗਰਸ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਨਾਲ ਨੌਜਵਾਨਾ ਨੂੰ ਬੂਥ ਪੱਧਰ ਤੇ ਕੰਮ ਕਰਨ ਦਾ ਹੁਨਰ ਮਿਲੇਗਾ, ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਨੂੰ ਬਹੁਤ ਫ਼ਾਇਦਾ ਮਿਲੇਗਾ। ਰਾਣਾ ਨੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਯੂਥ ਕਾਂਗਰਸ ਨਾਲ ਜੁੜਨ ਅਤੇ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਪਾਉਣ। ਜਿਸ ਨਾਲ ਪੰਜਾਬ ਖ਼ੁਸ਼ਹਾਲ ਤੇ ਰੰਗਲਾ ਬਣੇ।
ਪਿਛਲੀ ਖ਼ਬਰ ਸਕੂਲ ਟਰਾਂਸਪੋਰਟਰਾਂ ਨੇ ਹਾਈਵੇ ’ਤੇ ਬੱਸਾਂ ਖੜ੍ਹੀਆਂ ਕਰ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡਿਵਾਈਨ ਲਾਈਟ ਸਕੂਲ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।