05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਰਾਜਪੁਰਾ ਟਾਊਨ ਦੇ ਦੋ ਦਰਜਨ ਨੌਜਵਾਨ ਕਾਂਗਰਸ ’ਚ ਸ਼ਾਮਿਲ ਨੌਜਵਾਨ ਕਾਂਗਰਸ ਦੀ ਰੀੜ ਦੀ ਹੱਡੀ ਬਣ ਕੇ ਕੰਮ ਕਰਨਗੇ- ਹਰਦਿਆਲ ਸਿੰਘ ਕੰਬੋਜ

ਰਾਜਪੁਰਾ, 4 ਸਤੰਬਰ (ਜੀ. ਪੀ.

ਅਜੀਤ ਡੈਸਕ 05-09-2026
ਰਾਜਪੁਰਾ, 4 ਸਤੰਬਰ (ਜੀ. ਪੀ. ਸਿੰਘ)- ਸਥਾਨਕ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਕਰੀਬ ਦੋ ਦਰਜਨ ਨੌਜਵਾਨਾਂ ਨੇ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅੰਕੁਰ ਛਾਬੜਾ ਦੀ ਅਗਵਾਈ `ਚ ਸਵੈ-ਇੱਛਾ ਨਾਲ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ। ਇਸ ਮੌਕੇ ਅੰਕੁਰ ਛਾਬੜਾ ਨੇ ਕਿਹਾ ਕਿ ਕਾਂਗਰਸ ਇਕ ਅਨੁਸ਼ਾਸ਼ਿਤ ਪਾਰਟੀ ਹੈ ਤੇ ਲੰਘੇ ਕਾਂਗਰਸ ਦੇ ਰਾਜ ਵਿਖੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੱਡੀ ਗਿਣਤੀ ’ਚ ਜੋ ਇਲਾਕੇ ’ਚ ਕੰਮ ਕਰਵਾਏ ਉਸ ਨੂੰ ਅੱਜ ਵੀ ਹਲਕੇ ਦੇ ਲੋਕ ਯਾਦ ਕਰਦੇ ਹਨ। ਕਾਂਗਰਸ ਰਾਜ ਸਮੇਂ ਹੋਏ ਵਿਕਾਸ ਨੂੰ ਯਾਦ ਕਰਦਿਆਂ ਹੀ ਇਨ੍ਹਾਂ ਨੌਜਵਾਨਾਂ ਨੇ ਕਾਂਗਰਸ ’ਚ ਸ਼ਾਮਲ ਹੋਣ ਦਾ ਸਵੈ-ਇੱਛਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਟਾਊਨ ਨਾਲ ਸੰਬੰਧਤ ਸਾਰੇ ਨੌਜਵਾਨ ਸਪੋਰਟਸ ਮੈਨ ਹਨ ਤੇ ਲੋਕਾਂ ਵਿਚ ਵਿਚਰਦੇ ਹਨ। ਇਸ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨੌਜਵਾਨਾਂ ਨੂੰ ਪਾਰਟੀ ਦੇ ਪਟਕੇ ਪਾ ਕੇ ਕਾਂਗਰਸ ਵਿਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਨੌਜਵਾਨ ਰੀੜ ਦੀ ਹੱਡੀ ਹੁੰਦੇ ਹਨ ਤੇ ਸਵੈ-ਇੱਛਾ ਨਾਲ ਕਾਂਗਰਸ ਪਾਰਟੀ ਨਾਲ ਜੁੜਣਾ ਬਹੁਤ ਵੱਡੀ ਗੱਲ ਹੈ ਹੁਣ ਇਹ ਨੌਜਵਾਨ ਕਾਂਗਰਸ ਦੀ ਰੀੜ ਦੀ ਹੱਡੀ ਬਣ ਕੇ ਕੰਮ ਕਰਨਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਹੁਣ ਤੋਂ ਹੀ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਨੌਜਵਾਨਾਂ ’ਚ ਮੋਰਿਸ਼ ਬਾਵਾ, ਡਿੰਪੀ ਖੁਰਾਣਾ, ਪ੍ਰਸ਼ਾਂਤ ਮਹਿਤਾ, ਦੀਪਾਂਸ਼ੂ ਗੋਗੀਆ, ਸਕਸ਼ਮ ਤਨੇਜਾ, ਅਗਮ ਗਲਹੌਤਰਾ, ਸ਼ਿਵਮ ਵਰਮਾ, ਲਵਿਸ਼ ਛਾਬੜਾ, ਰਾਹੁਲ ਵਲੈਚਾ, ਆਰੀਅਨ ਧੂਰੀਆ, ਕਿਸ਼ਨ ਕਾਲੜਾ, ਮੁਨੀਸ਼ ਅਰੋੜਾ, ਅਮਨ ਸੇਠੀ, ਕਮਲਦੀਪ ਸਿੰਘ, ਬੰਟੀ ਝਾਂਬ, ਕਾਰਤਿਕ ਸਲੂਜਾ, ਚਿਰਾਗ ਮੁਖੀਜਾ, ਡੈਵਿਡ ਵੱਧਵਾ ਕਾਂਗਰਸ ਵਿਚ ਸ਼ਾਮਲ ਹੋਏ। ਇਸ ਮੋਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਕੌਂਸਲਰ ਅਨਿਲ ਟੰਨੀ ਸਮੇਤ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਮਿਸ਼ਨ ਕਲੀਨ ਪੰਜਾਬ’ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਵਿਆਪਕ ਸਫ਼ਾਈ ਮੁਹਿੰਮ ਲਗਾਤਾਰ ਜਾਰੀ ਸਾਫ਼-ਸੁਥਰਾ ਪੰਜਾਬ ਸਿਰਜ... ਅਗਲੀ ਖ਼ਬਰ ਸਕੂਲ ਟਰਾਂਸਪੋਰਟਰਾਂ ਨੇ ਹਾਈਵੇ ’ਤੇ ਬੱਸਾਂ ਖੜ੍ਹੀਆਂ ਕਰ ਕੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।