07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੋਟਰਸਾਈਕਲ ਸਵਾਰਾਂ ਵਲੋਂ ਵਾਲੀਆਂ ਖੋਹਣ ਦੀ ਕੋਸ਼ਿਸ਼ ਖੋਹ ਦੀ ਕੋਸ਼ਿਸ਼ ਮੌਕੇ ਜੋੜੇ ਨਾਲ ਲੁਟੇਰਿਆਂ ਨੇ ਕੀਤੀ ਹੱਥੋਪਾਈ

ਸੰਘੋਲ, 6 ਸਤੰਬਰ (ਪਰਮਵੀਰ ਸਿੰਘ ਧਨੋਆ)- ਅਗਿਆਤ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਵਾਲੀਆਂ ਖੋਹਣ ਦੀ ਨਾਕਾਮ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗਗੜਵਾਲ ਨਿਵਾਸੀ ਬਲਜਿੰਦਰ ਸਿੰਘ ਆਪਣੀ ਪਤਨੀ ਕੁਲਦੀਪ ਕੌਰ ਨਾਲ ਸਵੇਰੇ ਕਰੀਬ 5.

ਅਜੀਤ ਡੈਸਕ 07-09-2026
ਸੰਘੋਲ, 6 ਸਤੰਬਰ (ਪਰਮਵੀਰ ਸਿੰਘ ਧਨੋਆ)- ਅਗਿਆਤ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਵਾਲੀਆਂ ਖੋਹਣ ਦੀ ਨਾਕਾਮ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗਗੜਵਾਲ ਨਿਵਾਸੀ ਬਲਜਿੰਦਰ ਸਿੰਘ ਆਪਣੀ ਪਤਨੀ ਕੁਲਦੀਪ ਕੌਰ ਨਾਲ ਸਵੇਰੇ ਕਰੀਬ 5.30 ਵਜੇ ਘਰ ਨੇੜੇ ਰੋਜ਼ਾਨਾ ਵਾਂਗ ਸੈਰ ਕਰ ਰਹੇ ਸਨ। ਅਚਾਨਕ ਪਿੱਛੋਂ ਪਿੰਡ ਮਹੇਸ਼ਪੁਰਾ ਦੀ ਤਰਫ਼ੋਂ 2 ਮੋਟਰਸਾਈਕਲ ਸਵਾਰ ਆਏ, ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ’ਤੇ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਸੀ। ਨੌਜਵਾਨਾਂ ਨੇ ਇਸ ਦੌਰਾਨ ਦੋਵਾਂ ਨਾਲ ਹੱਥੋਪਾਈ ਕੀਤੀ ਅਤੇ ਕੁਲਦੀਪ ਕੌਰ ਦੇ ਕੰਨਾਂ ਚੋਂ ਵਾਲੀਆਂ ਲਾਹੁਣ ਲਈ ਝਪਟ ਪਏ। ਖਿੱਚ ਧੂਹ ਦੌਰਾਨ ਜਦੋਂ ਵਾਲੀਆਂ ਨਹੀਂ ਖੁੱਲ੍ਹੀਆਂ ਤਾਂ ਨੌਜਵਾਨਾਂ ਨੇ ਉੱਥੋਂ ਭੱਜਣ ਵਿਚ ਹੀ ਆਪਣੀ ਭਲਾਈ ਸਮਝੀ। ਪੀੜਤ ਪਰਿਵਾਰ ਵਲੋਂ ਆਪਣੇ ਪੱਧਰ ’ਤੇ ਆਲ਼ੇ ਦੁਆਲੇ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਹੈ। ਇਥੇ ਇਹ ਦੱਸਣਯੋਗ ਹੈ ਕਿ ਖੇਤਰ ਵਿਚ ਚੋਰੀ, ਲੁੱਟ-ਖੋਹ ਦੀਆਂ ਘਟਨਾਵਾਂ ਐਨੀਆਂ ਵੱਧ ਗਈਆਂ ਹਨ ਕਿ ਲੋਕਾਂ ਲਈ ਘਰੋਂ ਬਾਹਰ ਨਿਕਲਣਾ ਹੁਣ ਖ਼ਤਰੇ ਤੋਂ ਖ਼ਾਲੀ ਨਹੀਂ ਰਿਹਾ।
ਪਿਛਲੀ ਖ਼ਬਰ ਐਸ. ਆਈ. ਆਰ. ਸੰਬੰਧੀ ਨਲੀਨਾ ਖ਼ੁਰਦ ਵਿਖੇ ਵਿਸ਼ੇਸ਼ ਕੈਂਪ ਲਗਾਇਆ ਅਗਲੀ ਖ਼ਬਰ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ’ਚ ਅਪਣਾਉਣਾ ਹੀ ਜਨਮਾਸ਼ਟਮੀ ਦਾ ਅਸਲ ਸੰਦੇਸ਼- ਸੰਜੀਵ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।