07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੂਰਨ ਸੰਤ ਦੀ ਸ਼ਰਨ ਤੋਂ ਬਿਨਾਂ ਸੱਚਾ ਭਗਤੀ ਮਾਰਗ ਨਹੀਂ ਮਿਲਦਾ- ਸੰਤ ਰਾਮਪਾਲ

ਖਮਾਣੋਂ, 6 ਸਤੰਬਰ (ਜੋਗਿੰਦਰ ਪਾਲ)- ਖਮਾਣੋਂ-ਖੰਨਾ ਰੋਡ ’ਤੇ ਸਥਿਤ ਸਤਲੋਕ ਆਸ਼ਰਮ ਖਮਾਣੋਂ ਵਿਖੇ ਸੰਤ ਰਾਮਪਾਲ ਦੇ ਜਨਮ ਦਿਨ ਸਬੰਧੀ ਤਿੰਨ ਰੋਜ਼ਾ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਇਹ ਸਮਾਗਮ ਖਮਾਣੋਂ ਤੋਂ ਇਲਾਵਾ ਵੱਖ-ਵੱਖ ਅੱਠ ਰਾਜਾਂ ਵਿਚ ਸਥਿਤ 14 ਸਤਲੋਕ ਆਸ਼ਰਮਾਂ ਵਿਚ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋ ਰਹੇ ਹਨ।

ਅਜੀਤ ਡੈਸਕ 07-09-2026
ਖਮਾਣੋਂ, 6 ਸਤੰਬਰ (ਜੋਗਿੰਦਰ ਪਾਲ)- ਖਮਾਣੋਂ-ਖੰਨਾ ਰੋਡ ’ਤੇ ਸਥਿਤ ਸਤਲੋਕ ਆਸ਼ਰਮ ਖਮਾਣੋਂ ਵਿਖੇ ਸੰਤ ਰਾਮਪਾਲ ਦੇ ਜਨਮ ਦਿਨ ਸਬੰਧੀ ਤਿੰਨ ਰੋਜ਼ਾ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਇਹ ਸਮਾਗਮ ਖਮਾਣੋਂ ਤੋਂ ਇਲਾਵਾ ਵੱਖ-ਵੱਖ ਅੱਠ ਰਾਜਾਂ ਵਿਚ ਸਥਿਤ 14 ਸਤਲੋਕ ਆਸ਼ਰਮਾਂ ਵਿਚ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋ ਰਹੇ ਹਨ। ਸਮਾਗਮ ਦੇ ਪਹਿਲੇ ਦਿਨ ਸੰਤ ਗ਼ਰੀਬ ਦਾਸ ਮਹਾਰਾਜ ਦੀ ਅੰਮ੍ਰਿਤਬਾਣੀ ਦੇ ਅਖੰਡ ਪਾਠ ਦਾ ਪ੍ਰਕਾਸ਼ ਕੀਤਾ ਗਿਆ। ਇਸ ਉਪਰੰਤ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਿਸੰਗ ਕਰਵਾਇਆ ਗਿਆ। ਸਤਿਸੰਗ ਦੌਰਾਨ ਸੰਤ ਰਾਮਪਾਲ ਨੇ ਭਗਤੀ ਮਾਰਗ ਵਿਚ ਸਹੀ ਨਾਮ ਤੇ ਪੂਰਨ ਸੰਤ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਅਨੁਸਾਰ ਜਿਨ੍ਹਾਂ ਮਹਾਂਪੁਰਸ਼ਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ, ਉਨ੍ਹਾਂ ਨੇ ਨਾਮ ਸਿਮਰਨ ਨੂੰ ਮਹੱਤਵ ਦਿੱਤਾ ਅਤੇ ਇਸ ਦਾ ਵਰਣਨ ਸੰਤਾਂ ਦੀ ਬਾਣੀ ਵਿਚ ਵੀ ਮਿਲਦਾ ਹੈ। ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਸਮਾਗਮ ਦੇ ਅਗਲੇ ਦਿਨ 7 ਸਤੰਬਰ ਨੂੰ ਦਾਜ ਤੇ ਫਿਜ਼ੂਲਖਰਚੀ ਤੋਂ ਰਹਿਤ ਵਿਆਹ ਕਰਵਾਏ ਜਾਣਗੇ। ਇਸ ਦੇ ਨਾਲ ਹੀ ਵਿਸ਼ਾਲ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੇ ਤਿੰਨੇ ਦਿਨ ਸੰਗਤ ਲਈ ਸ਼ੁੱਧ ਦੇਸੀ ਘਿਉ ਦਾ ਭੰਡਾਰਾ ਲਗਾਇਆ ਜਾਵੇਗਾ ਤੇ ਲੱਡੂ-ਜਲੇਬੀ ਦਾ ਪ੍ਰਸ਼ਾਦ ਵੀ ਅਟੁੱਟ ਵਰਤਾਇਆ ਜਾਵੇਗਾ। ਸਮਾਗਮ ਦੇ ਤਿੰਨੇ ਦਿਨ ਸੰਤ ਰਾਮਪਾਲ ਮਹਾਰਾਜ ਵਰਚੂਅਲ ਸਤਿਸੰਗ ਕਰਨਗੇ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੀਆਂ।
ਪਿਛਲੀ ਖ਼ਬਰ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਜਲੰਧਰ ਸ਼ਕਤੀ ਸਦਨ ਅੱਗੇ ਧਰਨਾ ਅੱਜ ਅਗਲੀ ਖ਼ਬਰ ਭਾਕਿਯੂ ਸਿੱਧੂਪੁਰ (ਏਕਤਾ) ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।