14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਨਾਤਮ ਧਰਮ ਮਹਾਵੀਰ ਦਲ ਨਾਭਾ ਦੀ ਨਵੀਂ ਟੀਮ ਦਾ ਗਠਨ

ਨਾਭਾ, 13 ਸਤੰਬਰ (ਵਰਿੰਦਰ ਵਰਮਾ)-ਸ੍ਰੀ ਸਨਾਤਮ ਧਰਮ ਮਹਾਵੀਰ ਦਲ ਨਾਭਾ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਸਮਾਜ ਸੇਵੀ ਪਰਮਿੰਦਰ ਬਾਂਸਲ ਭੋਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਅਜੀਤ ਡੈਸਕ 14-09-2026
ਨਾਭਾ, 13 ਸਤੰਬਰ (ਵਰਿੰਦਰ ਵਰਮਾ)-ਸ੍ਰੀ ਸਨਾਤਮ ਧਰਮ ਮਹਾਵੀਰ ਦਲ ਨਾਭਾ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਸਮਾਜ ਸੇਵੀ ਪਰਮਿੰਦਰ ਬਾਂਸਲ ਭੋਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨਗੀ ਤੇ ਨਵੀਂ ਟੀਮ ਨੂੰ ਲੈ ਕੇ ਚੋਣ ਕੀਤੀ ਗਈ, ਜਿਸ ਵਿਚ ਚੇਅਰਮੈਨ ਡਾਕਟਰ ਸਤਪਾਲ ਅਗਰਵਾਲ, ਪ੍ਰਧਾਨ ਚਮਨ ਲਾਲ ਮਿੱਤਲ ਪੱਪੀ, ਮੁੱਖ ਸਰਪ੍ਰਸਤ ਪਰਮਿੰਦਰ ਬਾਂਸਲ ਭੋਲੀ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਤੇ ਉਨ੍ਹਾਂ ਨੂੰ ਨਵੀਂ ਟੀਮ ਅਧਿਕਾਰ ਦਿੱਤੇ ਗਏ। ਜਿਸ ’ਚ ਉਨ੍ਹਾਂ ਨੇ ਸਰਪ੍ਰਸਤ ਰਵਿੰਦਰ ਸ਼ਰਮਾ ਤੇ ਪਵਨ ਸ਼ਰਮਾ, ਵਾਈਸ ਪ੍ਰਧਾਨ ਚੰਦਰ ਪ੍ਰਕਾਸ਼ ਅਤੇ ਕੇਵਲ ਸਿੰਘ, ਜਨਰਲ ਸਕੱਤਰ ਲਕਸ਼ਮਣ ਦਾਸ ਸ਼ਰਮਾ, ਸੈਕਟਰੀ ਰਾਕੇਸ਼ ਕੁਮਾਰ, ਆਫਿਸ ਸੈਕਟਰੀ ਸੁਰੇਸ਼ ਗੁਪਤਾ, ਜੁਆਇੰਟ ਸਕੱਤਰ ਅਸ਼ਵਨੀ ਸਚਦੇਵਾ, ਕੈਸ਼ੀਅਰ ਦਵਿੰਦਰ ਕੌਸ਼ਲ ਬੋਬੀ, ਜੁਆਇੰਟ ਕੈਸ਼ੀਅਰ ਰਾਜੇਸ਼ ਕੁਮਾਰ, ਕੈਪਟਨ ਹੰਸ ਰਾਜ, ਸਟੋਰ ਇੰਚਾਰਜ ਧਰਮਿੰਦਰ ਵਰਮਾ ਅਤੇ ਚਮਕੌਰ ਸਿੰਘ, ਇਲੈਕਟਰਿਕ ਸਟੋਰ ਇੰਚਾਰਜ ਹੈਪੀ ਦੁਗਲ, ਕਾਰਜਕਾਰਨੀ ਮੈਂਬਰ ਹੈਪੀ ਸ਼ਰਮਾ, ਪੱਪੂ ਅਰੋੜਾ, ਕੰਨੂ ਗੋਇਲ, ਕਾਲੂ ਸ਼ਰਮਾ, ਬੋਨੀ ਕੁਮਾਰ ਆਦਿ ਨੂੰ ਚੁਣਿਆ। ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ, ਲਗਨ ਤੇ ਤਨਦੇਹੀ ਨਾਲ ਨਿਭਾਵਾਂਗੇ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਜਿੱਥੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਉੱਥੇ ਹੀ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ ਤੇ ਸਕੂਲਾਂ ਵਿਚ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ, ਵਰਦੀਆਂ, ਬੂਟ, ਜਰਾਬਾਂ ਵੰਡੀਆ ਜਾਣਗੀਆਂ। ਇਸ ਮੌਕੇ ਨਵ ਨਿਯੁਕਤ ਚੇਅਰਮੈਨ ਡਾਕਟਰ ਸਤਪਾਲ ਅਗਰਵਾਲ, ਮੁੱਖ ਸਰਪ੍ਰਸਤ ਪਰਮਿੰਦਰ ਬਾਂਸਲ ਭੋਲੀ ਨੇ ਕਿਹਾ ਕਿ ਨਵ ਨਿਯੁਕਤ ਪ੍ਰਧਾਨ ਚਮਨ ਲਾਲ ਮਿੱਤਲ ਪੱਪੀ ਨੂੰ ਸੰਸਥਾ ਦਾ ਤਿੰਨ ਸਾਲ ਲਈ ਪ੍ਰਧਾਨ ਚੁਣਿਆ ਗਿਆ ਹੈ। ਨਵ ਨਿਯੁਕਤ ਪ੍ਰਧਾਨ ਚਮਨ ਲਾਲ ਪੱਪੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਸਾਲ ਸਾਵਣ ਦੇ ਨਵਰਾਤਰਿਆਂ ਮੌਕੇ ਅਤੇ ਨਵੇਂ ਸਾਲ ਮੌਕੇ ਮਾਤਾ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਵਿਖੇ ਲੰਗਰ ਲਗਾਇਆ ਜਾਂਦਾ ਹੈ ਤੇ ਅੱਗੇ ਤੋਂ ਵੀ ਜਾਰੀ ਰਹੇਗਾ। ਇਸ ਮੌਕੇ ਅਮਿਤ ਕੁਮਾਰ, ਸੁਮਿਤ ਕੁਮਾਰ, ਸਾਭੀ ਸਿੰਘ, ਪਿਆਰਾ ਸਿੰਘ, ਪੰਡਿਤ ਰਤਨ ਲਾਲ ਸ਼ਰਮਾ, ਸੋਨੂ ਕੁਮਾਰ ਤੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਭਵਿੱਖ ਦੀਆਂ ਸਾਹਿਤਕ ਤੇ ਸੱਭਿਆਚਾਰਕ ਨੀਤੀਆਂ ਲਈ ਮਹੱਤਵਪੂਰਨ ਆਧਾਰ ਪ੍ਰਦਾਨ ਕਰ ਸਕਦੇ ਹਨ ਅਜਿਹੇ ਅਧਿਐਨ-ਡਾ. ਜਗਦੀਪ ਸਿੰਘ... ਅਗਲੀ ਖ਼ਬਰ ਅਜੀਤ, ਜਲੰਧਰ ਪਿੰਡ ਬੌੜ ਦੇ ਗੁਰਦੁਆਰਾ ਸਾਹਿਬ ਲਈ ਸ਼੍ਰੋਮਣੀ ਕਮੇਟੀ ਵਲੋਂ ਸੁੰਦਰ ਚੰਦੋਆ ਸਾਹਿਬ ਭੇਟ ਗੁਰੂ ਘਰਾਂ ਦੇ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।