18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਇਸਕਾਨ ਫ਼ੈਸਟੀਵਲ ਕਮੇਟੀ ਦੀ ਮੀਟਿੰਗ ਹੋਈ

ਮੰਡੀ ਗੋਬਿੰਦਗੜ੍ਹ, 17 ਸਤੰਬਰ (ਰਾਜੇਸ਼ ਸ਼ਰਮਾ)-ਇਸਕਾਨ ਫ਼ੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਆਉਣ ਵਾਲੇ ਸ੍ਰੀ ਰਾਧਾ ਅਸ਼ਟਮੀ ਤਿਉਹਾਰ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਸਬੰਧੀ ਇਕ ਕਾਰਜਕਾਰੀ ਮੀਟਿੰਗ ਅਮਲੋਹ ਰੋਡ ਸਥਿਤ ਦੇਵਗਨ ਮਾਰਕੀਟ ਵਿਖੇ ਵਰਿੰਦਰ ਪਨੇਸਰ ਗੋਲਡੀ ਦੇ ਦਫ਼ਤਰ ਵਿਚ ਕਮੇਟੀ ਦੇ ਚੇਅਰਮੈਨ ਪਵਨ ਸਚਦੇਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੇ ਨਾਲ-ਨਾਲ ਵੱਖ-ਵੱਖ ਸੇਵਾਵਾਂ ਦੀਆਂ ਜ਼ਿੰਮੇਵਾਰੀਆਂ ਮੈਂਬਰਾਂ ਨੂੰ ਸੌਂਪੀਆਂ ਗਈਆਂ।

ਅਜੀਤ ਡੈਸਕ 18-09-2026
ਮੰਡੀ ਗੋਬਿੰਦਗੜ੍ਹ, 17 ਸਤੰਬਰ (ਰਾਜੇਸ਼ ਸ਼ਰਮਾ)-ਇਸਕਾਨ ਫ਼ੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਆਉਣ ਵਾਲੇ ਸ੍ਰੀ ਰਾਧਾ ਅਸ਼ਟਮੀ ਤਿਉਹਾਰ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਸਬੰਧੀ ਇਕ ਕਾਰਜਕਾਰੀ ਮੀਟਿੰਗ ਅਮਲੋਹ ਰੋਡ ਸਥਿਤ ਦੇਵਗਨ ਮਾਰਕੀਟ ਵਿਖੇ ਵਰਿੰਦਰ ਪਨੇਸਰ ਗੋਲਡੀ ਦੇ ਦਫ਼ਤਰ ਵਿਚ ਕਮੇਟੀ ਦੇ ਚੇਅਰਮੈਨ ਪਵਨ ਸਚਦੇਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੇ ਨਾਲ-ਨਾਲ ਵੱਖ-ਵੱਖ ਸੇਵਾਵਾਂ ਦੀਆਂ ਜ਼ਿੰਮੇਵਾਰੀਆਂ ਮੈਂਬਰਾਂ ਨੂੰ ਸੌਂਪੀਆਂ ਗਈਆਂ। ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਆਰ. ਕੇ. ਬੱਸੀ ਨੇ ਦੱਸਿਆ ਕਿ ਸ਼੍ਰੀ ਰਾਧਾ ਅਸ਼ਟਮੀ ਤਿਉਹਾਰ 19 ਸਤੰਬਰ, ਸ਼ਨੀਵਾਰ ਨੂੰ ਮਹਾਰਾਜਾ ਅਗਰਸੈਨ ਭਵਨ, ਮੰਡੀ ਗੋਬਿੰਦਗੜ੍ਹ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਸਮਾਗਮ ਦੌਰਾਨ ਵਰਿੰਦਾਵਨ ਤੋਂ ਪਹੁੰਚ ਰਹੇ ਪਰਉਪਕਾਰੀ ਕਰਨ ਅਤੇ ਉਨ੍ਹਾਂ ਦੀ ਟੀਮ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਰਾਧਾ ਰਾਣੀ ਦੀ ਮਹਿਮਾ ਵਿਚ ਭਜਨ ਪੇਸ਼ ਕੀਤੇ ਜਾਣਗੇ। ਸਮਾਗਮ ਵਿਚ ਸੁਭਾਸ਼ ਬਾਂਸਲ ਦੀ ਧਰਮ-ਪਤਨੀ ਕਵਿਤਾ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸ਼ਾਮ 6 ਵਜੇ ਹਰੀਨਾਮ ਸੰਕੀਰਤਨ ਨਾਲ ਹੋਵੇਗੀ। ਇਸ ਉਪਰੰਤ ਸ਼ਾਮ 7 ਵਜੇ ਮਹਾਂਭਿਸ਼ੇਕ ਅਤੇ ਸਭਿਆਚਾਰਕ ਪ੍ਰੋਗਰਾਮ, ਰਾਤ 8 ਵਜੇ ਉਪਦੇਸ਼ ਅਤੇ ਮਹਾਂ ਆਰਤੀ ਹੋਵੇਗੀ, ਜਦਕਿ ਰਾਤ ਸਾਢੇ 8 ਵਜੇ ਮਹਾਪ੍ਰਸ਼ਾਦਮ ਦੀ ਸੇਵਾ ਕੀਤੀ ਜਾਵੇਗੀ। ਇਸ ਮੌਕੇ ਬਾਲਾ ਸਚਦੇਵਾ, ਅਨੂ ਪਨੇਸਰ, ਅੰਜੂ ਜਿੰਦਲ, ਗੀਤਾ ਸਿੰਗਲਾ, ਵੰਦਨਾ ਬੱਸੀ, ਅੰਜਲੀ ਬਾਂਸਲ, ਰਜਨੀ ਮਹਿਤਾ, ਰਾਣੀ ਪਨੇਸਰ, ਪ੍ਰਿਆ ਜਿੰਦਲ, ਰੇਣੂ ਸ਼ਰਮਾ, ਅਨੂ ਗੰਭੀਰ, ਜੀਆ ਜੁਨੇਜਾ, ਦਿਨੇਸ਼ ਮਹਿਤਾ, ਅਸ਼ੋਕ ਸਿੰਗਲਾ ਹੈਪੀ, ਵਿਮਲ ਮਹਾਵਰ, ਜਗਦੀਸ਼ ਗੁਪਤਾ, ਬੌਬੀ ਕੌਸ਼ਲ, ਸੰਦੀਪ ਜਿੰਦਲ ਤੇ ਗੋਲਡੀ ਪਨੇਸਰ ਸਮੇਤ ਕਮੇਟੀ ਦੇ ਹੋਰ ਮੈਂਬਰ ਤੇ ਭਗਤ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਪੋਸਟਰ ਮੇਕਿੰਗ ਤੇ ਕੈਲੀਗ੍ਰਾਫੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।