21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪੀ.ਆਈ.ਐਮ.ਟੀ. ’ਚ ਫਰੈਸ਼ਰ ਪਾਰਟੀ ‘ਪਰਿਚਯ-2026’ ਦਾ ਸ਼ਾਨਦਾਰ ਆਯੋਜਨ ਹਰਸ਼ਪ੍ਰੀਤ ਸਿੰਘ ਅਤੇ ਮਧੂਬਾਲਾ ਨੇ ਜਿੱਤੇ ਮਿਸਟਰ ਤੇ ਮਿਸ ਫਰੈਸ਼ਰ ਦੇ ਖ਼ਿਤਾਬ ਪਤੀ ਤੋਂ ਤਲਾਕ ਲਏ ਬਿਨਾਂ ਪ੍ਰੇਮੀ ਨਾਲ ਰਹਿ ਰਹੀ ਔਰਤ ਦੀ ਲਾਸ਼ ਭਾਖੜਾ ਨਹਿਰ ’ਚੋਂ ਮਿਲੀ ਪੁਲਿਸ ਨੇ ਦਾਦੀ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪ੍ਰੇਮੀ ਦੇ ਖ਼ਿਲਾਫ਼ ਕੀਤਾ ਕੇਸ ਦਰਜ

ਪਾਤੜਾਂ, 20 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਆਪਣੇ ਪਤੀ ਤੋਂ ਤਲਾਕ ਲਏ ਬਿਨ੍ਹਾਂ ਪਿੰਡ ਸ਼ੁਤਰਾਣਾ ’ਚ ਆਪਣੇ ਪ੍ਰੇਮੀ ਨਾਲ ਰਹਿ ਰਹੀ ਔਰਤ ਦੀ ਲਾਸ਼ ਟੋਹਾਣਾ ਦੇ ਨੇੜੇ ਪੁਲਿਸ ਨੂੰ ਭਾਖੜਾ ਨਹਿਰ ’ਚੋਂ ਮਿਲੀ ਅਤੇ ਇਸ ਦੀ ਸ਼ਨਾਖ਼ਤ ਨਾ ਹੋਣ ’ਤੇ ਹਰਿਆਣਾ ਪੁਲਿਸ ਵਲੋਂ ਇਸ ਦਾ ਸਸਕਾਰ ਖ਼ੁਦ ਕਰ ਦਿੱਤਾ ਗਿਆ ਪਰ ਇਸ ਮਾਮਲੇ ’ਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਇਸ ਦੀ ਭਾਲ ਕਰ ਰਹੀ ਮ੍ਰਿਤਕ ਔਰਤ ਦੀ ਦਾਦੀ ਨੇ ਫੋਟੋ ਤੋਂ ਸ਼ਨਾਖ਼ਤ ਕਰਨ ਮਗਰੋਂ ਪੁਲਿਸ ਨੂੰ ਦਰਖਾਸਤ ਦਿੱਤੀ ਅਤੇ ਪੁਲਿਸ ਨੇ ਪੜਤਾਲ ਮਗਰੋਂ ਮ੍ਰਿਤਕ ਔਰਤ ਦੇ ਪ੍ਰੇਮੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਮਨਜੀਤ ਕੌਰ ਪਤਨੀ ਨੇਕ ਸਿੰਘ ਵਾਸੀ ਵਾਰਡ ਨੰਬਰ 1 ਬੰਨਵਾਲਾ ਰੋਡ ਕਾਲੋਨੀ ਪਿੰਡ ਨਿਆਲ ਨੇ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿਚ ਦੱਸਿਆ ਹੈ ਕਿ ਮੇਰੀ 23 ਸਾਲਾ ਪੋਤੀ ਰਣਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਆਪਣੇ ਪਤੀ ਮਨੀਸ਼ ਕੁਮਾਰ ਨਾਲ ਤਲਾਕ ਹੋਏ ਬਿਨ੍ਹਾਂ 2023 ਪਿੰਡ ਸ਼ੁਤਰਾਣਾ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਰਹਿ ਰਹੀ ਸੀ ਅਤੇ ਇਸ ਕੋਲ ਦੋ ਲੜਕੀਆਂ ਹੋਈਆਂ ਸਨ ਤਾਂ ਕੁਝ ਸਮਾ ਪਹਿਲਾਂ ਅਜੇ ਕੁਮਾਰ ਵਲੋਂ ਰਣਦੀਪ ਕੌਰ ਦੀ ਕੁੱਟਮਾਰ ਕਰਨ ਕਰਕੇ ਮੈਂ ਉਸ ਨੂੰ ਆਪਣੇ ਘਰ ਲੈ ਆਈ ਸੀ ਤਾਂ 7 ਸਤੰਬਰ ਨੂੰ ਮੇਰੀ ਪੋਤੀ ਰਣਦੀਪ ਕੌਰ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਉਸ ਨੂੰ ਉਸ ਦਾ ਪ੍ਰੇਮੀ ਆਪਣੇ ਘਰ ਲੈ ਗਿਆ ਜਦੋਂ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾ ਦੋਵਾਂ ਦੇ ਮੋਬਾਈਲ ਫ਼ੋਨ ਬੰਦ ਆ ਰਹੇ ਸਨ ਜਦੋਂ ਮੁਦੈਲਾ ਨੇ ਦੋਸ਼ੀ ਦੇ ਘਰ ਜਾ ਕੇ ਪਤਾ ਕੀਤਾ ਤਾ ਦੋਸ਼ੀ ਦੇ ਮਾਤਾ-ਪਿਤਾ ਨੇ ਮੈਨੂੰ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ ਤਾ ਜਦੋਂ ਰਣਦੀਪ ਕੌਰ ਦੀ ਭਾਲ ਕਰਦੀ ਹੋਈ ਮੈਂ ਥਾਣਾ ਸਦਰ ਟੋਹਾਣਾ ਜ਼ਿਲ੍ਹਾ ਫ਼ਤਿਆਬਾਦ ਹਰਿਆਣਾ ਪੁੱਜੀ ਤਾਂ ਥਾਣਾ ਸਦਰ ਦੇ ਮੁਨਸ਼ੀ ਨੇ ਦੱਸਿਆ ਕਿ 8 ਸਤੰਬਰ ਭਾਖੜਾ ਨਹਿਰ ਵਿਚੋਂ ਪਿੰਡ ਲਲੋਡਾ ਨੇੜੇ ਇਕ ਲੜਕੀ ਦੀ ਲਾਸ਼ ਮਿਲੀ ਸੀ।

ਪੀ.ਆਈ.ਐਮ.ਟੀ. ਵਿਚ ਫਰੈਸ਼ਰ ਪਾਰਟੀ ਦੌਰਾਨ ਮਿਸਟਰ ਤੇ ਮਿਸ ਫਰੈਸ਼ਰ ਖ਼ਿਤਾਬ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 21-09-2026
ਪਾਤੜਾਂ, 20 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਆਪਣੇ ਪਤੀ ਤੋਂ ਤਲਾਕ ਲਏ ਬਿਨ੍ਹਾਂ ਪਿੰਡ ਸ਼ੁਤਰਾਣਾ ’ਚ ਆਪਣੇ ਪ੍ਰੇਮੀ ਨਾਲ ਰਹਿ ਰਹੀ ਔਰਤ ਦੀ ਲਾਸ਼ ਟੋਹਾਣਾ ਦੇ ਨੇੜੇ ਪੁਲਿਸ ਨੂੰ ਭਾਖੜਾ ਨਹਿਰ ’ਚੋਂ ਮਿਲੀ ਅਤੇ ਇਸ ਦੀ ਸ਼ਨਾਖ਼ਤ ਨਾ ਹੋਣ ’ਤੇ ਹਰਿਆਣਾ ਪੁਲਿਸ ਵਲੋਂ ਇਸ ਦਾ ਸਸਕਾਰ ਖ਼ੁਦ ਕਰ ਦਿੱਤਾ ਗਿਆ ਪਰ ਇਸ ਮਾਮਲੇ ’ਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਇਸ ਦੀ ਭਾਲ ਕਰ ਰਹੀ ਮ੍ਰਿਤਕ ਔਰਤ ਦੀ ਦਾਦੀ ਨੇ ਫੋਟੋ ਤੋਂ ਸ਼ਨਾਖ਼ਤ ਕਰਨ ਮਗਰੋਂ ਪੁਲਿਸ ਨੂੰ ਦਰਖਾਸਤ ਦਿੱਤੀ ਅਤੇ ਪੁਲਿਸ ਨੇ ਪੜਤਾਲ ਮਗਰੋਂ ਮ੍ਰਿਤਕ ਔਰਤ ਦੇ ਪ੍ਰੇਮੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਮਨਜੀਤ ਕੌਰ ਪਤਨੀ ਨੇਕ ਸਿੰਘ ਵਾਸੀ ਵਾਰਡ ਨੰਬਰ 1 ਬੰਨਵਾਲਾ ਰੋਡ ਕਾਲੋਨੀ ਪਿੰਡ ਨਿਆਲ ਨੇ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿਚ ਦੱਸਿਆ ਹੈ ਕਿ ਮੇਰੀ 23 ਸਾਲਾ ਪੋਤੀ ਰਣਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਆਪਣੇ ਪਤੀ ਮਨੀਸ਼ ਕੁਮਾਰ ਨਾਲ ਤਲਾਕ ਹੋਏ ਬਿਨ੍ਹਾਂ 2023 ਪਿੰਡ ਸ਼ੁਤਰਾਣਾ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਰਹਿ ਰਹੀ ਸੀ ਅਤੇ ਇਸ ਕੋਲ ਦੋ ਲੜਕੀਆਂ ਹੋਈਆਂ ਸਨ ਤਾਂ ਕੁਝ ਸਮਾ ਪਹਿਲਾਂ ਅਜੇ ਕੁਮਾਰ ਵਲੋਂ ਰਣਦੀਪ ਕੌਰ ਦੀ ਕੁੱਟਮਾਰ ਕਰਨ ਕਰਕੇ ਮੈਂ ਉਸ ਨੂੰ ਆਪਣੇ ਘਰ ਲੈ ਆਈ ਸੀ ਤਾਂ 7 ਸਤੰਬਰ ਨੂੰ ਮੇਰੀ ਪੋਤੀ ਰਣਦੀਪ ਕੌਰ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਉਸ ਨੂੰ ਉਸ ਦਾ ਪ੍ਰੇਮੀ ਆਪਣੇ ਘਰ ਲੈ ਗਿਆ ਜਦੋਂ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾ ਦੋਵਾਂ ਦੇ ਮੋਬਾਈਲ ਫ਼ੋਨ ਬੰਦ ਆ ਰਹੇ ਸਨ ਜਦੋਂ ਮੁਦੈਲਾ ਨੇ ਦੋਸ਼ੀ ਦੇ ਘਰ ਜਾ ਕੇ ਪਤਾ ਕੀਤਾ ਤਾ ਦੋਸ਼ੀ ਦੇ ਮਾਤਾ-ਪਿਤਾ ਨੇ ਮੈਨੂੰ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ ਤਾ ਜਦੋਂ ਰਣਦੀਪ ਕੌਰ ਦੀ ਭਾਲ ਕਰਦੀ ਹੋਈ ਮੈਂ ਥਾਣਾ ਸਦਰ ਟੋਹਾਣਾ ਜ਼ਿਲ੍ਹਾ ਫ਼ਤਿਆਬਾਦ ਹਰਿਆਣਾ ਪੁੱਜੀ ਤਾਂ ਥਾਣਾ ਸਦਰ ਦੇ ਮੁਨਸ਼ੀ ਨੇ ਦੱਸਿਆ ਕਿ 8 ਸਤੰਬਰ ਭਾਖੜਾ ਨਹਿਰ ਵਿਚੋਂ ਪਿੰਡ ਲਲੋਡਾ ਨੇੜੇ ਇਕ ਲੜਕੀ ਦੀ ਲਾਸ਼ ਮਿਲੀ ਸੀ। ਜਿਸ ਦੀ ਸ਼ਨਾਖ਼ਤ ਨਾ ਹੋਣ ’ਤੇ 194 ਦੀ ਕਾਰਵਾਈ ਕਰਕੇ ਉਸ ਦਾ ਸਸਕਾਰ ਕਰ ਦਿੱਤਾ ਗਿਆ ਸੀ। ਜਦੋਂ ਮ੍ਰਿਤਕ ਲੜਕੀ ਦੀ ਫੋਟੋ ਦਿਖਾਈ ਗਈ ਤਾਂ ਉਹ ਮੇਰੀ ਪੋਤੀ ਰਣਦੀਪ ਕੌਰ ਹੀ ਸੀ। ਜਿਸ ਨੂੰ 7 ਸਤੰਬਰ ਨੂੰ ਦੋਸ਼ੀ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਫੁਸਲਾ ਕੇ ਆਪਣੇ ਘਰ ਲੈ ਜਾਂਦੇ ਸਮੇਂ ਭਾਖੜਾ ਨਹਿਰ ਨੇੜੇ ਸ਼ੁਤਰਾਣਾ ਵਿਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਅਧਾਰ ’ਤੇ ਥਾਣਾ ਸ਼ੁਤਰਾਣਾ ’ਚ ਅਜੇ ਕੁਮਾਰ ਵਾਸੀ ਨੇੜੇ ਰਾਧਾ ਕ੍ਰਿਸ਼ਨ ਮੰਦਰ ਸ਼ੁਤਰਾਣਾ ਦੇ ਖ਼ਿਲਾਫ਼ ਕਤਲ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਡੇਰਾ ਬਾਬਾ ਮਸਤ ਰਾਮ ਵਿਖੇ ਆਯੁਸ਼ ਵਲੋਂ ਹੋਮਿਓਪੈਥੀ ਤੇ ਆਯੁਰਵੈਦਿਕ ਮੁਫ਼ਤ ਕੈਂਪ ਅਗਲੀ ਖ਼ਬਰ 2 ਦਰਜਨ ਦੇ ਕਰੀਬ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਾਰਟੀ ਵਿਚ ਸ਼ਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।